ਮੁੰਬਈ (ਟਾ.)-ਆਈ. ਸੀ. ਆਈ. ਸੀ. ਆਈ. ਬੈਂਕ ਦੇ ਬੋਰਡ ਨੇ ਜਾਂਚ ਏਜੰਸੀਆਂ ਨੂੰ ਠੇਂਗਾ ਵਿਖਾਉਂਦਿਆਂ ਸੀ. ਈ. ਓ. ਚੰਦਾ ਕੋਚਰ 'ਚ ਪੂਰਨ ਵਿਸ਼ਵਾਸ ਪ੍ਰਗਟਾਇਆ ਅਤੇ ਉਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਹੀ ਕਲੀਨ ਚਿੱਟ ਦੇ ਦਿੱਤੀ। ਇਕ ਸਰਕਾਰੀ ਸੂਤਰ ਮੁਤਾਬਕ ਸੀ. ਬੀ. ਆਈ. ਵੀਡੀਓਕਾਨ ਦੇ ਮਾਲਕ ਵੇਣੂਗੋਪਾਲ ਧੂਤ ਨੂੰ ਦਿੱਤੇ ਗਏ ਕਰਜ਼ੇ 'ਚ ਹੋਏ ਘੋਟਾਲੇ ਦੀ ਜਾਂਚ ਕਰ ਰਹੀ ਹੈ। ਪਿਛਲੇ ਹਫਤੇ ਹੋਈ ਬੈਠਕ 'ਚ ਜਦੋਂ ਚੰਦਾ ਕੋਚਰ ਨੂੰ ਕਲੀਨ ਚਿੱਟ ਦਿੱਤੀ ਗਈ ਸੀ ਤਾਂ ਉਸ ਸਮੇਂ ਬੈਂਕ ਬੋਰਡ ਦੇ 2 ਮੈਂਬਰ-ਸਰਕਾਰ ਵੱਲੋਂ ਨਾਮਜ਼ਦ ਅਮਿਤ ਅਗਰਵਾਲ, ਜਿਨ੍ਹਾਂ ਨੂੰ ਬਾਅਦ 'ਚ ਬਦਲ ਦਿੱਤਾ ਗਿਆ ਅਤੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਚੇਅਰਮੈਨ ਵੀ. ਕੇ. ਸ਼ਰਮਾ ਮੌਜੂਦ ਨਹੀਂ ਸਨ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਬੋਰਡ ਦੇ ਫ਼ੈਸਲਾ 'ਤੇ ਸਮਝੌਤਾ ਕੀਤਾ ਜਾਂ ਨਹੀਂ।
ਅਗਰਵਾਲ ਦੀ ਜਗ੍ਹਾ ਲੋਕ ਰੰਜਨ ਨੂੰ ਟਰਾਂਸਫਰ ਕੀਤਾ ਗਿਆ ਹੈ, ਹਾਲਾਂਕਿ ਬੈਂਕਿੰਗ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਦਮ ਹਾਲ ਦੀਆਂ ਘਟਨਾਵਾਂ ਨਾਲ ਸ਼ੁਰੂ ਨਹੀਂ ਹੋਇਆ ਹੈ ਕਿਉਂਕਿ ਦੋਵਾਂ ਵਿੱਤੀ ਸੇਵਾ ਵਿਭਾਗ ਦੇ ਸੰਯੁਕਤ ਸਕੱਤਰ ਹਨ। ਸਰਕਾਰੀ ਸਰਕਲਾਂ 'ਚ ਕੁਝ ਲੋਕਾਂ ਨੇ ਕੋਚਰ ਦਾ ਖੁੱਲ੍ਹੇ ਰੂਪ ਨਾਲ ਸਮਰਥਨ ਕੀਤਾ। 28 ਮਾਰਚ ਨੂੰ ਬੈਂਕ ਬੋਰਡ ਨੇ ਇਕ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀ ਐੱਮ. ਡੀ. ਅਤੇ ਸੀ. ਈ. ਓ. 'ਚ ਪੂਰਨ ਵਿਸ਼ਵਾਸ ਅਤੇ?ਆਤਮਵਿਸ਼ਵਾਸ ਪ੍ਰਗਟਾਉਂਦਾ ਹੈ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਕਿ ਉਨ੍ਹਾਂ ਕਰਜ਼ਾ ਦੇਣ 'ਚ ਪੱਖਪਾਤ ਜਾਂ ਭਾਈ-ਭਤੀਜਾਵਾਦ ਕੀਤਾ ਹੋਵੇ।
ਬੋਰਡ ਦੇ ਬਿਆਨ ਤੋਂ ਬਾਅਦ ਇਕ ਨੋਟ 'ਚ ਸੇਬੀ ਵੱਲੋਂ ਰਜਿਸਟਰਡ ਖੋਜ ਸਮੀਖਿਅਕ ਹੇਮਿੰਦਰ ਹਜ਼ਾਰੀ ਨੇ ਕਿਹਾ ਸੀ ਕਿ ਨਿਰਦੇਸ਼ਕਾਂ ਨੇ ਵ੍ਹਿਸਲਬ
ਲੋਅਰ ਦੇ ਦੋਸ਼ਾਂ ਬਾਰੇ ਨਹੀਂ ਦੱਸਿਆ। ਬੋਰਡ ਨੇ ਵਿਸ਼ੇਸ਼ ਦੋਸ਼ਾਂ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਅਤੇ ਨਾ ਹੀ ਦੱਸਿਆ ਕਿ ਉਨ੍ਹਾਂ ਕੋਈ ਜਾਣਕਾਰੀ ਮੰਗੀ ਸੀ ਅਤੇ ਉਹ ਸੰਤੁਸ਼ਟ ਹੋ ਗਿਆ। ਹਜ਼ਾਰੀ ਨੇ ਨੋਟ 'ਚ ਕਿਹਾ, ''ਕੀ ਬੋਰਡ ਨੇ ਨਿਊਪਾਵਰ ਦੇ ਪ੍ਰਮੋਟਰ (ਚੰਦਾ ਕੋਚਰ ਦੇ ਪਤੀ ਦੀਪਕ ਕੋਚਰ) ਅਤੇ ਵੀਡੀਓਕਾਨ ਵਿਚਾਲੇ ਦੇ ਵਿਹਾਰ ਬਾਰੇ ਸਪੱਸ਼ਟੀਕਰਨ ਮੰਗਿਆ ਸੀ?'' ਉਨ੍ਹਾਂ ਕਿਹਾ, ''ਮੇਰੀ ਰਾਏ 'ਚ ਬੋਰਡ ਨੇ ਦੋਸ਼ਾਂ ਦੀ ਜਾਂਚ ਲਈ ਘੱਟ ਤੋਂ ਘੱਟ ਇਕ ਬਾਹਰੀ ਏਜੰਸੀ ਨਿਯੁਕਤ ਕੀਤੀ ਹੈ ਅਤੇ ਏਜੰਸੀ ਨੂੰ ਸਿੱਧੇ ਚੇਅਰਮੈਨ ਨੂੰ ਰਿਪੋਰਟ ਸੌਂਪਣੀ ਚਾਹੀਦੀ ਹੈ।''
ਸਰਕਾਰ ਲਈ ਅਜੀਬੋ-ਗਰੀਬ ਸਥਿਤੀ
ਬੋਰਡ ਨੇ ਜੋ ਸਰਕੂਲਰ ਜਾਰੀ ਕੀਤਾ ਹੈ ਉਸ 'ਚ ਕਿਹਾ ਗਿਆ ਹੈ ਕਿ ਬੋਰਡ ਨੂੰ ਕਿਸੇ ਵੀ ਗਲਤ ਕੰਮ ਦਾ ਕੋਈ ਸਬੂਤ ਨਹੀਂ ਮਿਲ ਰਿਹਾ ਹੈ ਅਤੇ ਉਸ ਨੂੰ ਸੀ. ਈ. ਓ. 'ਚ ਪੂਰਨ ਵਿਸ਼ਵਾਸ ਹੈ। ਹਾਲਾਂਕਿ ਸਰਕਾਰ ਜਾਂ ਐੱਲ. ਆਈ. ਸੀ. ਦੇ ਨਾਮਜ਼ਦ ਵਿਅਕਤੀ ਵੱਲੋਂ ਕੋਈ ਉਲਟਾ ਬਿਆਨ ਨਹੀਂ ਆਇਆ ਹੈ, ਇਸ ਲਈ ਇਸ ਦਾ ਮਤਲਬ ਹੈ ਕਿ ਕੋਈ ਅਸਹਿਮਤੀ ਵੀ ਨਹੀਂ ਹੋਈ ਹੈ। ਸਰਕਾਰ ਲਈ ਇਹ ਅਜੀਬੋ-ਗਰੀਬ ਸਥਿਤੀ ਹੈ ਕਿ ਇਕ ਪਾਸੇ ਉਹ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਵੀਡੀਓਕਾਨ ਨੂੰ ਦਿੱਤੇ ਗਏ 3250 ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਕਰਵਾ ਰਹੀ ਹੈ ਅਤੇ ਦੂਜੇ ਪਾਸੇ ਉਸ ਦੇ ਪ੍ਰਤੀਨਿਧੀ ਬੋਰਡ ਦੇ ਬਿਆਨ ਨਾਲ ਜਾ ਰਹੀ ਹੈ।
ਆਰ. ਬੀ. ਆਈ. ਚੌਥੀ ਤਿਮਾਹੀ ਤੋਂ ਸ਼ੁਰੂ ਕਰ ਸਕਦੈ ਵਿਆਜ ਦਰਾਂ 'ਚ ਵਾਧਾ : ਮਾਰਗਨ ਸਟੇਨਲੀ
NEXT STORY