ਨਵੀਂ ਦਿੱਲੀ— ਜੇਕਰ ਤੁਹਾਡੇ ਕੋਲ ਆਧਾਰ ਨੰਬਰ ਅਤੇ ਪੈਨ ਨੰਬਰ ਦੋਵੇਂ ਹਨ ਤਾਂ ਤੁਹਾਨੂੰ ਇਨ੍ਹਾਂ ਨੂੰ ਅੱਜ ਯਾਨੀ 31 ਅਗਸਤ ਤਕ ਹਰ ਹਾਲ 'ਚ ਲਿੰਕ ਕਰਨਾ ਹੋਵੇਗਾ। ਇਨਕਮ ਟੈਕਸ ਰਿਟਰਨ ਭਰਨ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ ਤਕ ਹੁਣ ਆਧਾਰ ਕਾਰਡ ਦੀ ਅਹਿਮੀਅਤ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਅਜਿਹੇ 'ਚ ਜੇਕਰ ਤੁਸੀਂ ਹੁਣ ਤਕ ਆਪਣੇ ਪੈਨ ਨੰਬਰ ਨਾਲ ਆਧਾਰ ਨੰਬਰ ਨੂੰ ਲਿੰਕ ਨਹੀਂ ਕਰਾਇਆ ਹੈ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਨੁਕਸਾਨ ਝੱਲਣੇ ਪੈ ਸਕਦੇ ਹਨ।
ਰੱਦ ਹੋ ਸਕਦੈ ਪੈਨ ਕਾਰਡ, ਹੋਵੇਗੀ ਮੁਸ਼ਕਿਲ
ਜੇਕਰ ਤੁਸੀਂ ਆਧਾਰ ਨੂੰ ਪੈਨ ਨਾਲ ਲਿੰਕ ਨਾ ਕੀਤਾ ਤਾਂ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ। ਇਕ ਵਾਰ ਪੈਨ ਕਾਰਡ ਰੱਦ ਹੋਣ ਦੀ ਸਥਿਤੀ 'ਚ ਤੁਹਾਨੂੰ ਪੈਨ ਕਾਰਡ ਦੁਬਾਰਾ ਬਣਾਉਣਾ ਪਵੇਗਾ। ਉੱਥੇ ਹੀ, ਜੇਕਰ ਤੁਸੀਂ ਇਸੇ ਪੈਨ ਨੰਬਰ ਨਾਲ ਟੈਕਸ ਰਿਟਰਨ ਭਰਦੇ ਹੋ ਤਾਂ ਉਹ ਵੀ ਨਹੀਂ ਮੰਨੀ ਜਾਵੇਗੀ। ਦੂਜਾ ਨੁਕਸਾਨ ਇਹ ਹੋ ਸਕਦਾ ਹੈ ਕਿ ਤੁਹਾਡੀ ਤਨਖਾਹ ਰੁਕ ਸਕਦੀ ਹੈ, ਬੈਂਕ 'ਚ 50 ਹਜ਼ਾਰ ਰੁਪਏ ਤੋਂ ਉੱਪਰ ਦਾ ਲੈਣ-ਦੇਣ ਕਰਨ 'ਤੇ ਵੀ ਮੁਸ਼ਕਲ ਹੋ ਸਕਦੀ ਹੈ। ਦਰਅਸਲ ਅਜਿਹਾ ਤੁਹਾਡਾ ਪੈਨ ਕਾਰਡ ਰੱਦ ਹੋਣ ਕਾਰਨ ਹੋ ਸਕਦਾ ਹੈ। ਪੈਨ ਕਾਰਡ ਰੱਦ ਹੋਣ ਦੀ ਹਾਲਤ 'ਚ ਤੁਹਾਡੀ ਤਨਖਾਹ ਖਾਤੇ 'ਚ ਨਹੀਂ ਆਵੇਗੀ ਕਿਉਂਕਿ ਕੰਪਨੀਆਂ ਟੈਕਸ ਯੋਗ ਲਿਮਟ ਤੋਂ ਵੱਧ ਤਨਖਾਹ 'ਤੇ ਟੀ. ਡੀ. ਐੱਸ. ਦੀ ਕਟੌਤੀ ਕਰਦੀਆਂ ਹਨ ਅਤੇ ਪੈਨ ਰੱਦ ਹੋਣ 'ਤੇ ਉਹ ਅਜਿਹਾ ਨਹੀਂ ਕਰ ਸਕਣਗੀਆਂ।
ਕਿਵੇਂ ਹੋ ਸਕਦੈ ਪੈਨ ਨਾਲ ਆਧਾਰ ਲਿੰਕ
ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਜਾਓ। ਉੱਥੇ ਤੁਹਾਨੂੰ 'ਲਿੰਕ ਆਧਾਰ' ਦਾ ਬਦਲ ਨਜ਼ਰ ਆਵੇਗਾ ਉਸ 'ਤੇ ਕਲਿੱਕ ਕਰੋ। ਕਲਿੱਕ ਕਰਨ 'ਤੇ ਨਵਾਂ ਪੇਜ ਖੁੱਲ੍ਹੇਗਾ, ਜਿੱਥੇ ਤੁਹਾਨੂੰ ਆਪਣਾ ਪੈਨ ਨੰਬਰ, ਆਧਾਰ ਨੰਬਰ, ਆਧਾਰ ਕਾਰਡ 'ਚ ਜੋ ਨਾਮ ਦਿੱਤਾ ਹੈ ਉਹ ਨਾਮ ਅਤੇ ਉਸ ਦੇ ਹੇਠਾਂ ਦਿੱਤੇ ਕੋਡ ਨੂੰ ਭਰਨਾ ਹੋਵੇਗਾ ਅਤੇ ਫਿਰ ਹੇਠਾਂ ਦਿੱਤੇ 'ਲਿੰਕ ਆਧਾਰ' 'ਤੇ ਕਲਿੱਕ ਕਰ ਦਿਓ, ਤੁਹਾਡਾ ਪੈਨ ਅਤੇ ਆਧਾਰ ਦੋਵੇਂ ਲਿੰਕ ਹੋ ਜਾਣਗੇ।
ਡਾਲਰ ਦੇ ਮੁਕਾਬਲੇ ਰੁਪਏ ਦੀ ਸੁਸਤ ਸ਼ੁਰੂਆਤ
NEXT STORY