ਬਿਜ਼ਨੈੱਸ ਡੈਸਕ - ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਇਸ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ 6.1 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਹ ਅਪ੍ਰੈਲ 'ਚ ਪ੍ਰਗਟਾਏ ਗਏ ਅੰਦਾਜ਼ੇ ਤੋਂ 0.2 ਫ਼ੀਸਦੀ ਜ਼ਿਆਦਾ ਹੈ। IMF ਨੇ ਕਿਹਾ ਕਿ ਤਾਜ਼ਾ ਅਨੁਮਾਨ ਮਜ਼ਬੂਤ ਘਰੇਲੂ ਨਿਵੇਸ਼ ਦੀ ਪਿੱਠ 'ਤੇ 2022 ਦੀ ਚੌਥੀ ਤਿਮਾਹੀ ਵਿੱਚ ਉਮੀਦ ਤੋਂ ਬਿਹਤਰ ਆਰਥਿਕ ਵਿਕਾਸ ਦੀ ਗਤੀ ਨੂੰ ਜਾਰੀ ਰੱਖਣ ਦਾ ਸੰਕੇਤ ਦਿੰਦੇ ਹਨ। IMF ਨੇ ਆਪਣੇ ਤਾਜ਼ਾ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਵਿੱਚ ਕਿਹਾ, “2023 ਵਿੱਚ ਭਾਰਤ ਦੀ ਵਿਕਾਸ ਦਰ 6.1 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਇਹ ਅਪ੍ਰੈਲ 'ਚ ਪ੍ਰਗਟਾਏ ਗਏ ਅੰਦਾਜ਼ੇ ਤੋਂ 0.2 ਫ਼ੀਸਦੀ ਜ਼ਿਆਦਾ ਹੈ।''
ਇਹ ਵੀ ਪੜ੍ਹੋ : ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ, ਨਿਕਲਣ ਲੱਗੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ
ਰਿਪੋਰਟ ਅਨੁਸਾਰ ਹਾਲਾਂਕਿ ਵਿਸ਼ਵ ਵਿਕਾਸ ਦਰ 2022 ਵਿੱਚ 3.5 ਫ਼ੀਸਦੀ ਤੋਂ ਘੱਟ ਕੇ 2023 ਅਤੇ 2024 ਵਿੱਚ 3 ਫ਼ੀਸਦੀ ਰਹਿਣ ਦੀ ਉਮੀਦ ਹੈ। ਹਾਲਾਂਕਿ 2023 ਦੇ ਲਈ ਅਨੁਮਾਨ ਇਸ ਸਾਲ ਅਪ੍ਰੈਲ ਵਿੱਚ ਜਤਾਏ ਗਏ ਅਨੁਮਾਨ ਨਾਲੋਂ ਕੁਝ ਬਿਹਤਰ ਹੈ ਪਰ ਵਿਕਾਸ ਦਰ ਇਤਿਹਾਸਕ ਮਾਪਦੰਡਾਂ ਦੁਆਰਾ ਕਮਜ਼ੋਰ ਬਣੀ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਿੰਗਾਈ ਨੂੰ ਕੰਟਰੋਲ 'ਚ ਲਿਆਉਣ ਲਈ ਕੇਂਦਰੀ ਬੈਂਕ ਦੀ ਨੀਤੀਗਤ ਦਰ 'ਚ ਵਾਧੇ ਨਾਲ ਆਰਥਿਕ ਗਤੀਵਿਧੀਆਂ 'ਤੇ ਅਸਰ ਪਿਆ ਹੈ। ਵਿਸ਼ਵ ਪੱਧਰ 'ਤੇ ਪ੍ਰਚੂਨ ਮਹਿੰਗਾਈ 2022 ਵਿੱਚ 8.7 ਫ਼ੀਸਦੀ ਤੋਂ ਘੱਟ ਕੇ 2023 ਵਿੱਚ 6.8 ਫ਼ੀਸਦੀ ਅਤੇ 2024 ਵਿੱਚ 5.2 ਫ਼ੀਸਦੀ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਮੁਦਰਾ ਫੰਡ ਨੇ ਕਿਹਾ ਕਿ ਅਮਰੀਕਾ ਵਿੱਚ ਕਰਜ਼ ਸੀਮਾ ਨੂੰ ਲੈ ਕੇ ਰੋਕੂ ਸਥਿਤੀ ਦੇ ਤਾਜ਼ਾ ਹੱਲ ਅਤੇ ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਅਤੇ ਸਵਿਟਜ਼ਰਲੈਂਡ ਵਿੱਚ ਕੁਝ ਬੈਂਕਾਂ ਦੀਆਂ ਅਸਫਲਤਾਵਾਂ ਤੋਂ ਬਾਅਦ ਉਦਯੋਗਿਕ ਵਿੱਚ ਗੜਬੜੀ ਨੂੰ ਰੋਕਣ ਲਈ ਅਧਿਕਾਰੀਆਂ ਦੇ ਸਖ਼ਤ ਕਦਮ ਨਾਲ ਵਿੱਤੀ ਖੇਤਰ ਦੀ ਉਤਾਰ-ਚੜ੍ਹਾਅ ਦਾ ਜੋਖ਼ਮਾਂ ਘੱਟ ਹੋਇਆ ਹੈ। ਇਸ 'ਚ ਦ੍ਰਿਸ਼ਟੀਕੋਣ 'ਤੇ ਜੋਖ਼ਮ ਨੂੰ ਕੁਝ ਹੱਦ ਤੱਕ ਘਟਾ ਦਿੱਤਾ ਹੈ। ਹਾਲਾਂਕਿ ਗਲੋਬਲ ਵਿਕਾਸ ਨੂੰ ਲੈ ਕੇ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ 'ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਹੋਰ ਝਟਕੇ ਲੱਗੇ ਤਾਂ ਮਹਿੰਗਾਈ ਉੱਚੀ ਰਹਿ ਸਕਦੀ ਹੈ ਅਤੇ ਵਧ ਵੀ ਸਕਦੀ ਹੈ। ਇਸ ਵਿੱਚ ਯੂਕਰੇਨ ਵਿੱਚ ਜੰਗ ਦੇ ਵਧਣ ਅਤੇ ਮੌਸਮ ਨਾਲ ਸਬੰਧਤ ਚੁਣੌਤੀਆਂ ਦੇ ਕਾਰਨ ਇੱਕ ਸਖ਼ਤ ਮੁਦਰਾ ਨੀਤੀ ਰੁਖ ਸ਼ਾਮਲ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਬੈਂਕ ਦੀ ਮੁਦਰਾ ਨੀਤੀ ਨੂੰ ਹੋਰ ਸਖ਼ਤ ਕਰਨ ਨਾਲ ਵਿੱਤੀ ਖੇਤਰ ਵਿਚ ਕੁਝ ਦਿੱਕਤਾਂ ਆ ਸਕਦੀਆਂ ਹਨ। ਚੀਨ ਵਿੱਚ ਰੀਅਲ ਅਸਟੇਟ ਸੈਕਟਰ ਵਿੱਚ ਸਮੱਸਿਆਵਾਂ ਦੇ ਕਾਰਨ ਪੁਨਰ ਸੁਰਜੀਤੀ ਦੀ ਗਤੀ ਹੌਲੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Byjus ਦਾ NCR-ਬੰਗਲੌਰ 'ਚ ਦਫ਼ਤਰ ਬੰਦ, ਜੂਨ 'ਚ ਸਿਰਫ਼ 780 ਕਰਮਚਾਰੀਆਂ ਦਾ ਜਮ੍ਹਾ ਕਰਵਾਇਆ PF
NEXT STORY