ਜਿਨੇਵਾ - ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲਿਨਾ ਜਾਰਜਿਵਾ ਨੇ ਕਿਹਾ ਕਿ ਕੋਰੋਨਾ ਕਾਰਨ ਵਿਸ਼ਵ ਆਰਥਿਕ ਮੰਦੀ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਜਾਰਜਿਵਾ ਨੇ ਇਹ ਵੀ ਕਿਹਾ ਕਿ ਸਾਲ 2020 ਦੀ ਮੰਦੀ ਸਾਲ 2008 ਦੇ ਆਏ ਵਿਸ਼ਵ ਵਿੱਤੀ ਸੰਕਟ ਨਾਲੋਂ ਵਧ ਗੰਭੀਰ ਹੈ। ਵਿਸ਼ਵ ਸਿਹਤ ਸੰਗਠਨ ਦੇ ਨਾਲ ਇਕ ਸਾਂਝੀ ਪ੍ਰੈੱਸ ਕਾਨਫਰੈਂਸ ਵਿਚ ਜਾਰਜਿਵਾ ਦੇ ਬਿਆਨ ਦੇ ਹਵਾਲੇ ਨਾਲ ਕਿਹਾ, `ਹੁਣ ਅਸੀਂ ਮੰਦੀ ਵਿਚ ਹਾਂ, ਇਹ ਦੋਹਰਾ ਸੰਕਟ ਹੈ। ਮੌਜੂਦਾ ਸਮੇਂ ਵਿਚ ਆਰਥਿਕ ਅਤੇ ਸਿਹਤ ਦੋਵੇਂ ਹੀ ਗੰਭੀਰ ਸਮੱਸਿਆਵਾਂ ਹਨ।'
IMF ਦੀ ਮੈਨੇਜਿੰਗ ਡਾਇਰੈਕਟਰ ਨੇ ਸਿਹਤ ਅਤੇ ਆਰਥਿਕ ਵਰਗੇ ‘ਦੋਹਰੇ ਸੰਕਟ’ ਬਾਰੇ ਗੱਲ ਕਰਦਿਆਂ ਕਿਹਾ ਕਿ ਕੋਵਿਡ -19 ਦੇ ਵੱਧ ਰਹੇ ਪ੍ਰਕੋਪ ਕਾਰਨ ਆਈ.ਐਮ.ਐਫ. ਦੇ ਇਤਿਹਾਸ ਵਿਚ ਇਹ ਬੇਮਿਸਾਲ ਹੈ। ਜੋਜੀਰਵਾ ਨੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਭਰ ਵਿਚ ਕੋਵਿਡ -19 ਨੂੰ ਲੜਨ ਦੇ ਦੌਰਾਨ ਜਾਨਾਂ ਬਚਾਉਣ ਅਤੇ ਜਾਨ-ਮਾਲ ਦੀ ਰਾਖੀ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਇਹ ਵੀ ਦੇਖੋ : SBI ਦੇ ਗਾਹਕਾਂ ਲਈ ਵੱਡੀ ਖੁਸ਼ਖਬਰੀ, ਘਰ ਬੈਠੇ ਮਿਲਣਗੀਆਂ ਬੈਂਕਿੰਗ ਸਹੂਲਤਾਂ
ਫਿਚ ਦਾ ਅੰਦਾਜ਼ਾ 2 ਫੀਸਦੀ
ਕੋਰੋਨਾ ਕਾਰਨ ਭਾਰਤ ਦੀ ਸਥਿਤੀ ਗੰਭੀਰ ਦਿਖ ਰਹੀ ਹੈ। ਫਿਚ ਨੇ ਸਾਲ 2019-20 ਲਈ ਭਾਰਤ ਦੀ ਵਾਧਾ ਦਰ ਘਟਾ ਕੇ 2 ਫੀਸਦੀ ਕਰ ਦਿੱਤੀ ਹੈ। ਇਸ ਦੇ ਨਾਲ ਹੀ 2020-21 ਲਈ ਇਸ ਨੂੰ 5.6 ਫੀਸਦੀ ਤੋਂ ਘਟਾ ਕੇ 5.1 ਫੀਸਦੀ ਕਰ ਦਿੱਤਾ ਹੈ।
ਮੂਡੀਜ਼ ਦਾ ਅੰਦਾਜ਼ਾ 2.5 ਫੀਸਦੀ
ਮਾਰਚ 'ਚ ਮੂਡੀਜ਼ ਇਨਵੈਸਟਰਸ ਨੇ 2020 ਕਲੰਡਰ ਸਾਲ ਲਈ ਅੰਦਾਜ਼ਾ ਘਟਾ ਕੇ 2.5 ਫੀਸਦੀ ਕਰ ਦਿੱਤਾ ਹੈ। ਪਹਿਲਾਂ ਇਹ ਅੰਦਾਜ਼ਾ 5.3 ਫੀਸਦੀ ਸੀ।ਬਾਰਕਲੇ ਨੇ ਵੀ ਕਿਹਾ ਹੈ ਕਿ ਲਾਕਡਾਊਨ ਦੇ ਕਾਰਣ ਕਲੰਡਰ ਸਾਲ 2020 ਦੀ ਵਾਧਾ ਦਰ 2.5 ਫੀਸਦੀ ਰਹੇਗੀ। ਪਹਿਲਾਂ ਇਹ ਅੰਦਾਜ਼ਾ 4.5 ਫੀਸਦੀ ਦਾ ਸੀ।
ADB ਦਾ ਅੰਦਾਜ਼ਾ 4 ਫੀਸਦੀ
ਏਸ਼ੀਅਨ ਡਵੇਲਪਮੈਂਟ ਬੈਂਕ ਨੇ ਕਿਹਾ ਕਿ ਕੋਰੋਨਾ ਕਾਰਣ ਵਿੱਤੀ ਸਾਲ 2020 ਦਾ ਗ੍ਰੋਥ ਰੇਟ 4 ਫੀਸਦੀ ਤੱਕ ਪਹੁੰਚ ਜਾਵੇਗਾ। ਇਸ ਮਹਾਮਾਰੀ ਕਾਰਣ ਗਲੋਬਲ ਅਰਥਵਿਵਸਥਾ ਨੂੰ 4.1 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਹੈ।
ਵਿਸ਼ਵ ਭਰ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਹੋ ਰਿਹੈ ਵਾਧਾ
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸੂਬਿਆਂ 'ਚ ਸੰਕਰਮਿਤ ਹੋਣ ਦੇ 500 ਤੋਂ ਵੱਧ ਮਾਮਲਿਆਂ ਸਾਹਮਣੇ ਆਉਣ ਦੇ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 3,000 ਨੂੰ ਪਾਰ ਕਰ ਗਈ ਹੈ ਅਤੇ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਵਰਲਡਮੀਟਰ ਦੇ ਅਨੁਸਾਰ ਦੁਨੀਆ ਵਿਚ 1,098,848 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ, ਜਿਸ ਵਿਚ 226,106 ਮਰੀਜ਼ ਠੀਕ ਹੋਏ ਹਨ। ਇਸ ਦੇ ਨਾਲ ਹੀ 58871 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਹਾਰਾਸ਼ਟਰ, ਤੇਲੰਗਾਨਾ ਅਤੇ ਦਿੱਲੀ ਵਿਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਤਾਬਲੀਗੀ ਜਮਾਤ ਦੇ ਪ੍ਰੋਗਰਾਮ ਨਾਲ ਸਬੰਧਤ ਕੇਸਾਂ ਕਾਰਨ ਇਹ ਗਿਣਤੀ ਵਧੀ ਹੈ ਜਿਸ ਵਿਚ ਪਿਛਲੇ ਮਹੀਨੇ ਹਜ਼ਾਰਾਂ ਲੋਕ ਰਾਸ਼ਟਰੀ ਰਾਜਧਾਨੀ ਵਿਚ ਇਕੱਠੇ ਹੋਏ ਸਨ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 2547 ਹੋ ਗਈ ਹੈ, ਜਦੋਂ ਕਿ 62 ਵਿਅਕਤੀਆਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ।
Air India : 30 ਅਪ੍ਰੈਲ ਤੱਕ ਨਹੀਂ ਹੋ ਸਕੇਗੀ ਘਰੇਲੂ ਤੇ ਅੰਤਰਰਾਸ਼ਟਰੀ ਫਲਾਈਟ ਲਈ ਟਿਕਟ ਦੀ ਬੁਕਿੰਗ
NEXT STORY