ਨਵੀਂ ਦਿੱਲੀ(ਇੰਟ.) – ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਦੇਨਾ ਬੈਂਕ ਅਤੇ ਵਿਜਯਾ ਬੈਂਕ ਦਾ ਬੈਂਕ ਆਫ ਬੜੌਦਾ ’ਚ ਰਲੇਵਾਂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਬੈਂਕਾਂ ਦੇ ਗਾਹਕ ਬੈਂਕ ਆਫ ਬੜੌਦਾ ਦੇ ਗਾਹਕ ਬਣ ਗਏ ਸਨ। ਹੁਣ ਬੈਂਕ ਆਫ ਬੜੌਦਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਈ-ਵਿਜਯਾ ਅਤੇ ਈ-ਦੇਨਾ ਦੇ ਆਈ. ਐੱਫ. ਐੱਸ. ਸੀ. ਕੋਡ 1 ਮਾਰਚ 2021 ਤੋਂ ਬੰਦ ਹੋ ਜਾਣਗੇ। ਅਜਿਹੇ ’ਚ ਵਿਜਯਾ ਅਤੇ ਦੇਨਾ ਬੈਂਕ ਦੀਆਂ ਬ੍ਰਾਂਚਾਂ ਤੋਂ ਤੁਸੀਂ ਨਵਾਂ ਆਈ. ਐੱਫ. ਐੱਸ. ਸੀ. ਕੋਡ ਲੈ ਲਓ।
ਤੁਸੀਂ ਟੋਲ ਫ੍ਰੀ ਨੰਬਰ ’ਤੇ ਕਾਲ ਕਰ ਸਕਦੇ ਹੋ ਜਾਂ ਫਿਰ ਬੈਂਕ ਦੀ ਬ੍ਰਾਂਚ ’ਤੇ ਵੀ ਵਿਜ਼ਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਮੈਸੇਜ ਵੀ ਕਰ ਕੇ ਨਵਾਂ ਕੋਡ ਲੈ ਸਕਦੇ ਹੋ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਮੁੜ ਬਣੇ ਸਭ ਤੋਂ ਮਹਿੰਗੇ ਭਾਰਤੀ ਸੈਲੀਬ੍ਰਿਟੀ , ਚੋਟੀ ਦੇ 10 'ਚ ਇਨ੍ਹਾਂ ਹਸਤੀਆਂ ਦਾ ਰਿਹਾ ਦਬਦਬਾ
ਕੀ ਹੁੰਦਾ ਹੈ ਆਈ. ਐੱਫ. ਐੱਸ. ਸੀ. ਕੋਡ?
ਇਹ 11 ਅੰਕਾਂ ਦਾ ਇਕ ਕੋਡ ਹੁੰਦਾ ਹੈ। ਇਸ ਕੋਡ ’ਚ ਸ਼ੁਰੂ ਦੇ ਚਾਰ ਅੱਖਰ ਬੈਂਕ ਦੇ ਨਾਂ ਨੂੰ ਦਰਸਾਉਂਦੇ ਹਨ। ਆਈ. ਐੱਫ. ਐੱਸ. ਸੀ. ਕੋਡ ਦਾ ਇਸਤੇਮਾਲ ਆਨਲਾਈਨ ਪੇਮੈਂਟ ਦੌਰਾਨ ਕੀਤਾ ਜਾਂਦਾ ਹੈ। ਬੈਂਕ ਦੀ ਕਿਸੇ ਵੀ ਬ੍ਰਾਂਚ ਨੂੰ ਉਸ ਕੋਡ ਰਾਹੀਂ ਟ੍ਰੈਕਟ ਕੀਤਾ ਜਾ ਸਕਦਾ ਹੈ। ਇਸ ਨੂੰ ਤੁਸੀਂ ਬੈਂਕ ਅਕਾਊਂਟ ਅਤੇ ਚੈੱਕ ਬੁਕ ਰਾਹੀਂ ਪਤਾ ਕਰ ਸਕਦੇ ਹੋ। ਕਿਸੇ ਬੈਂਕ ਦੀ ਕਿਸੇ ਇਕ ਬ੍ਰਾਂਚ ਦਾ ਹਰ ਅਕਾਊਂਟ ਦਾ ਇਕ ਹੀ ਆਈ. ਐੱਫ. ਐੱਸ. ਸੀ. ਕੋਡ ਹੁੰਦਾ ਹੈ।
ਇਹ ਵੀ ਪੜ੍ਹੋ : ਹੁਣ ਟ੍ਰੇਨ 'ਚ ਵੀ ਮੰਗਵਾ ਸਕੋਗੇ ਆਪਣਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਵਿਸ਼ੇਸ਼ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਸਟਮ ਡਿਊਟੀ ਵਧਣ ਨਾਲ ਕਾਟਨ ’ਚ ਆਵੇਗੀ ਤੇਜ਼ੀ, ਮਹਿੰਗੇ ਹੋ ਸਕਦੇ ਹਨ ਕੱਪੜੇ
NEXT STORY