ਨਵੀਂ ਦਿੱਲੀ(ਇੰਟ.) – ਬਜਟ ’ਚ ਕਾਟਨ ’ਤੇ ਕਸਟਮ ਡਿਊਟੀ ਨੂੰ ਵਧਾ ਕੇ 10 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ’ਤੇ ਕੋਈ ਕਸਟਮ ਡਿਊਟੀ ਨਹੀਂ ਸੀ। ਵਿੱਤ ਮੰਤਰੀ ਦੇ ਇਸ ਐਲਾਨ ਦਾ ਅਸਰ ਨਜ਼ਰ ਆਇਆ ਹੈ ਅਤੇ ਕਾਟਨ ਦੇ ਭਾਅ ’ਚ ਮਜ਼ਬੂਤੀ ਦਿਖਾਈ ਦੇ ਰਹੀ ਹੈ।
ਕਾਟਨ ਦੇ ਭਾਅ ਇਸ ਸਮੇਂ 21,100 ਪ੍ਰਤੀ ਬੇਲ ਦੇ ਕਰੀਬ ਚੱਲ ਰਹੇ ਹਨ। ਇਕ ਬੇਲ ’ਚ 170 ਕਿਲੋਗ੍ਰਾਮ ਹੁੰਦੇ ਹਨ। ਬਾਜ਼ਾਰ ਮਾਹਰਾਂ ਮੁਤਾਬਕ ਅਗਲੇ 2-3 ਮਹੀਨਿਆਂ ’ਚ ਕਾਟਨ 23,000 ਦਾ ਪੱਧਰ ਛੂਹ ਸਕਦਾ ਹੈ, ਜਿਸ ਨੂੰ 19700 ਦੇ ਹੇਠਲੇ ਪੱਧਰ ’ਤੇ ਸਪੋਰਟ ਿਮਲੇਗੀ। ਕਮੋਡਿਟੀ ਨਿਵੇਸ਼ਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਨਿਵੇਸ਼ ਦਾ ਮੌਕਾ ਹੈ ਅਤੇ ਅਗਲੇ 2-3 ਮਹੀਨੇ ’ਚ ਤੇਜ਼ੀ ਦੀ ਉਮੀਦ ਕਰ ਸਕਦੇ ਹਾਂ।
ਇਹ ਵੀ ਪੜ੍ਹੋ : ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ
ਕਸਟਮ ਡਿਊਟੀ ਵਧਾਏ ਜਾਣ ਅਤੇ ਕੋਰੋਨਾ ਮਹਾਮਾਰੀ ਤੋਂ ਬਾਅਦ ਪਟੜੀ ’ਤੇ ਆਈਆਂ ਆਰਥਿਕ ਗਤੀਵਿਧੀਆਂ ਕਾਰਣ ਕਾਟਨ ਦੇ ਭਾਅ ’ਚ ਤੇਜ਼ੀ ਦੇਖਣ ਦੇਖਣ ਨੂੰ ਮਿਲ ਸਕਦੀ ਹੈ। ਕਾਟਨ ਦੇ ਭਾਅ ’ਚ ਤੇਜ਼ੀ ਦਾ ਅਸਰ ਆਮ ਲੋਕਾਂ ’ਤੇ ਕੱਪੜਿਆਂ ਦੀ ਮਹਿੰਗਾਈ ਨੂੰ ਕੇ ਦਿਖਾਈ ਦੇ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਮੈਡੀਕਲ ਇੰਡਸਟਰੀ ’ਚ ਵੀ ਮੰਗ ਰਹਿੰਦੀ ਹੈ।
ਏਂਜਲ ਬ੍ਰੋਕਿੰਗ ਦੇ ਵਾਈਸ ਪ੍ਰਧਾਨ (ਕਮੋਡਿਟੀ ਐਂਡ ਰਿਸਰਚ) ਅਨੁਜ ਗੁਪਤਾ ਮੁਤਾਬਕ ਪਿਛਲੇ ਸਾਲ 2020 ’ਚ ਦੁਨੀਆ ਭਰ ’ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਛਾਇਆ ਹੋਇਆ ਸੀ। ਇਸ ਕਾਰਣ ਦੁਨੀਆ ਭਰ ’ਚ ਕਾਟਨ ਦੀ ਮੰਗ ਸੁਸਤ ਰਹੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਮੁੜ ਬਣੇ ਸਭ ਤੋਂ ਮਹਿੰਗੇ ਭਾਰਤੀ ਸੈਲੀਬ੍ਰਿਟੀ , ਚੋਟੀ ਦੇ 10 'ਚ ਇਨ੍ਹਾਂ ਹਸਤੀਆਂ ਦਾ ਰਿਹਾ ਦਬਦਬਾ
ਭਾਰਤ ਬਣ ਸਕਦੈ ਟੌਪ ਐਕਸਪੋਰਟਰ
ਦੁਨੀਆ ’ਚ ਸਭ ਤੋਂ ਵੱਧ ਕਾਟਨ ਅਮਰੀਕਾ ’ਚ ਉਤਪਾਦਿਤ ਹੁੰਦਾ ਹੈ। ਹਾਲਾਂਕਿ ਇਸ ਵਾਰ ਉਥੇ ਫਸਲ ਪ੍ਰਭਾਵਿਤ ਹੋਈ, ਜਿਸ ਕਾਰਣ ਭਾਰਤ ਕੋਲ ਟੌਪ ਐਕਸਪੋਰਟਰ ਬਣਨ ਦਾ ਮੌਕਾ ਹੈ। ਕੇਡੀਆ ਕਮੋਡਿਟੀ ਦੇ ਡਾਇਰੈਕਟਰ ਅਜੇ ਕੇਡੀਆ ਮੁਤਾਬਕ ਬ੍ਰਾਜ਼ੀਲ ’ਚ ਇਸ ਵਾਰ ਫਸਲ ਚੰਗੀ ਨਹੀਂ ਹੋਈ ਜਦੋਂ ਕਿ ਭਾਰਤ ’ਚ ਕਾਟਨ ਦੀ ਫਸਲ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੋਈ ਹੈ। ਕੇਡੀਆ ਦਾ ਕਹਿਣਾ ਹੈ ਕਿ ਕੌਮਾਂਤਰੀ ਪੱਧਰ ’ਤੇ ਕਾਟਨ ਦੀ ਕਮੀ ਹੈ, ਜਿਸ ਕਾਰਣ ਭਾਰਤ ਇਸ ਗੈਪ ਨੂੰ ਪੂਰਾ ਕਰ ਸਕਦਾ ਹੈ ਅਤੇ ਉਹ ਟੌਪ ਐਕਸਪੋਰਟਰ ਬਣ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਟ੍ਰੇਨ 'ਚ ਵੀ ਮੰਗਵਾ ਸਕੋਗੇ ਆਪਣਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਵਿਸ਼ੇਸ਼ ਸਹੂਲਤ
2020-21 ’ਚ ਵੱਧ ਉਤਪਾਦਨ ਦਾ ਅਨੁਮਾਨ
ਕੇਂਦਰੀ ਟੈਕਸਟਾਈਲ ਮਿਨਿਸਟਰੀ ਦੀ ਕਾਟਨ ਪ੍ਰੋਡਕਸ਼ਨ ਐਂਡ ਕੰਜੰਪਸ਼ਨ ’ਤੇ ਇਕ ਕਮੇਟੀ ਨੇ ਕਾਟਨ ਕ੍ਰਾਪ ਦੇ ਡਾਟਾ ਨੂੰ ਸੋਧਿਆ ਹੈ। ਕਮੇਟੀ ਮੁਤਾਬਕ 2020-21 ’ਚ 371 ਲੱਖ ਬੇਲਸ ਦੇ ਉਤਪਾਦਨ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ 358.50 ਲੱਖ ਬੇਲਸ ਦੇ ਉਤਪਾਦਨ ਦਾ ਅਨੁਮਾਨ ਸੀ। ਪਿਛਲੇ ਸਾਲ 2019-20 ’ਚ 365 ਲੱਖ ਬੇਲਸ ਦਾ ਉਤਪਾਦਨ ਪ੍ਰਾਜੈਕਟ ਕੀਤਾ ਗਿਆ ਸੀ। ਹਾਲ ਹੀ ਦੇ ਅਨੁਮਾਨ ਮੁਤਾਬਕ 2020-21 ’ਚ ਸਭ ਤੋਂ ਵੱਧ ਕਾਟਨ ਗੁਜਰਾਤ ’ਚ 90.5 ਲੱਖ ਬੇਲਸ ਪ੍ਰੋਜੈਕਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਲਈ ਕਰੋ ਸਿਰਫ਼ ਇਕ ‘ਫੋਨ ਕਾਲ’, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PNB ਘਪਲਾ - ਨੀਰਵ ਮੋਦੀ ਦੀ ਭੈਣ ਗੈਰ-ਜ਼ਮਾਨਤੀ ਵਾਰੰਟ ਰੱਦ ਕਰਾਉਣ ਪਹੁੰਚੀ ਅਦਾਲਤ
NEXT STORY