ਲੁਧਿਆਣਾ (ਰਿਸ਼ੀ): ਪੰਜਾਬ ਦੇ ਕੁਝ ਸ਼ਹਿਰਾਂ ਵਿਚ ਆਨਲਾਈਨ ਚਾਲਾਨ ਸ਼ੁਰੂ ਕੀਤੇ ਜਾਣ ਦੀਆਂ ਚਰਚਾਵਾਂ ਵਿਚਾਲੇ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਇਸ ਸਿਸਟਮ ਦੇ ਪੂਰੇ ਸੂਬੇ ਵਿਚ ਲਾਗੂ ਹੋਣ ਤੋਂ ਪਹਿਲਾਂ ਹੀ ਠੱਗੀ ਦਾ ਨਵਾਂ ਜ਼ਰੀਆ ਲੱਭ ਲਿਆ ਹੈ। ਉਨ੍ਹਾਂ ਵੱਲੋਂ ਲੁਧਿਆਣਾ ਈਸਟ ਏ. ਸੀ. ਪੀ. ਸੁਮੀਤ ਸੂਦ ਦੇ ਵਟਸਐਪ ਹੈਕ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੇ ਸਾਰੇ ਦੋਸਤਾਂ ਨੂੰ ਚਾਲਾਨ ਦੀ ਫੋਟੋ ਭੇਜ ਕੇ 1 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਮੈਸੇਜ ਭੇਜਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲੀਆਂ Milk Products ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਵਾਧਾ
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਕਾਫ਼ੀ ਦੋਸਤਾਂ ਵੱਲੋਂ ਫ਼ੋਨ ਆਉਣ ਲੱਗ ਪਏ ਕਿ ਉਨ੍ਹਾਂ ਵੱਲੋਂ ਸਾਰਿਆਂ ਨੂੰ ਆਨਲਾਈਨ ਚਾਲਾਨ ਕੱਟੇ ਜਾਣ ਦੇ ਮੈਸੇਜ ਆਇਆ ਹੈ। ਜਦੋਂ ਏ. ਸੀ. ਪੀ. ਸੂਦ ਨੇ ਵਿਸਥਾਰ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਤਾਂ ਵਟਸਐਪ ਹੀ ਕਿਸੇ ਹੋਰ ਨੇ ਹੈਕ ਕਰ ਕੇ ਮੈਸੇਜ ਭੇਜੇ ਹਨ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਮਾਪਿਆਂ ਨੇ ਚਿੱਟੇ ਖ਼ਾਤਰ ਕਬਾੜੀਏ ਨੂੰ ਵੇਚ ਦਿੱਤੀ ਔਲਾਦ ਤੇ ਫ਼ਿਰ...
ਮੈਸੇਜ ਭੇਜਣ ਵਾਲੇ ਵੱਲੋਂ ਚਾਲਾਨ ਦੀ ਕਾਪੀ ਭੇਜਣ ਦੇ ਨਾਲ-ਨਾਲ ਪੈਸੇ ਜਮ੍ਹਾਂ ਕਰਵਾਉਣ ਦਾ ਲਿੰਕ ਭੇਜਿਆ ਗਿਆ ਹੈ। ਲਿੰਕ ਕਿਸੇ ਨੂੰ ਅੱਗੇ ਭੇਜਿਆ ਨਹੀਂ ਜਾ ਰਿਹਾ ਤੇ ਸਿਰਫ਼ ਖ਼ੋਲ੍ਹ ਕੇ ਪੈਸੇ ਜਮ੍ਹਾਂ ਕਰਵਾਉਣ ਦਾ ਹੀ ਲਿਖਿਆ ਆ ਰਿਹਾ ਹੈ। ਏ. ਸੀ. ਪੀ. ਸੂਦ ਨੇ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਹੀ ਨੰਬਰ ਤੋਂ ਮੈਸੇਜ ਕੀਤੇ ਗਏ ਹਨ।
ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ’ਚ ਔਰਤ ਸਮੇਤ 2 ਗ੍ਰਿਫਤਾਰ, 4 ਮੋਟਰਸਾਈਕਲ ਬਰਾਮਦ
NEXT STORY