ਨਵੀਂ ਦਿੱਲੀ - ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਖ਼ਾਤਾ ਧਾਰਕਾਂ ਲਈ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਬੈਂਕ ਨੇ 30 ਸਤੰਬਰ 2021 ਤੋਂ ਪਹਿਲਾਂ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਜੇਕਰ ਸਟੇਟ ਬੈਂਕ ਦੇ ਖ਼ਾਤਾਧਾਰਕ ਨਿਰਧਾਰਤ ਸਮੇਂ ਅੰਦਰ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਫਿਲਹਾਲ ਪੈਨ-ਆਧਾਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ 30 ਸਤੰਬਰ ਹੈ। ਅਜਿਹੀ ਸਥਿਤੀ ਵਿੱਚ ਐਸ.ਬੀ.ਆਈ. ਨੇ ਆਪਣੇ ਖ਼ਾਤਾਧਾਰਕਾਂ ਨੂੰ ਪੈਨ ਨੂੰ ਜਲਦੀ ਤੋਂ ਜਲਦੀ ਆਧਾਰ ਨਾਲ ਲਿੰਕ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਕਰਜ਼ 'ਚ ਡੁੱਬੇ ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਤੋਂ ਰਾਹਤ, ਦਿੱਲੀ ਮੈਟਰੋ ਨੂੰ ਕਰਨਾ ਪਵੇਗਾ 5800 ਕਰੋੜ ਦਾ ਭੁਗਤਾਨ
ਜਾਣੋ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦਾ ਤਰੀਕਾ
- ਸਭ ਤੋਂ ਪਹਿਲਾਂ, ਇਨਕਮ ਟੈਕਸ ਵੈਬਸਾਈਟ ਦੀ ਮਦਦ ਨਾਲ, ਇਹ ਪਤਾ ਲਗਾਓ ਕਿ ਤੁਹਾਡਾ ਪੈਨ ਆਧਾਰ ਨਾਲ ਲਿੰਕ ਹੈ ਜਾਂ ਨਹੀਂ।
- ਇਸਦੇ ਲਈ ਪਹਿਲਾਂ ਇਨਕਮ ਟੈਕਸ ਦੀ ਵੈਬਸਾਈਟ 'ਤੇ ਜਾਓ।
- ਆਧਾਰ ਕਾਰਡ 'ਤੇ ਦਰਜ ਕੀਤੇ ਅਨੁਸਾਰ ਨਾਮ, ਪੈਨ ਨੰਬਰ ਅਤੇ ਆਧਾਰ ਨੰਬਰ ਦਰਜ ਕਰੋ।
- ਆਧਾਰ ਕਾਰਡ ਵਿੱਚ ਜਨਮ ਦੇ ਸਾਲ ਦਾ ਜ਼ਿਕਰ ਹੋਣ 'ਤੇ ਹੀ ਸਕੇਅਰ ਟਿਕ ਕਰੋ। ਫਿਰ ਕੈਪਚਾ ਕੋਡ ਦਰਜ ਕਰੋ।
- ਇਸ ਤੋਂ ਬਾਅਦ ਲਿੰਕ ਆਧਾਰ 'ਤੇ ਕਲਿਕ ਕਰੋ। ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਜਾਵੇਗਾ।
ਇਹ ਵੀ ਪੜ੍ਹੋ : ‘ਫ਼ੋਰਡ’ ਵੱਲੋਂ ਭਾਰਤ 'ਚੋਂ ਕਾਰੋਬਾਰ ਸਮੇਟਣ ਦਾ ਐਲਾਨ, ਹਜ਼ਾਰਾਂ ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ
ਐਸ.ਐਮ.ਐਸ. ਭੇਜ ਕੇ ਵੀ ਕਰਵਾ ਸਕਦੇ ਹੋ ਲਿੰਕ
ਪੈਨ ਨੂੰ ਐਸ.ਐਮ.ਐਸ. ਰਾਹੀਂ ਵੀ ਆਧਾਰ ਨਾਲ ਲਿੰਕ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਆਪਣੇ ਫੋਨ ਉੱਤੇ UIDPAN ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ, 12-ਅੰਕਾਂ ਦਾ ਆਧਾਰ ਨੰਬਰ ਅਤੇ 10-ਅੰਕ ਵਾਲਾ ਪੈਨ ਨੰਬਰ ਦਰਜ ਕਰੋ। ਹੁਣ ਇਹ ਸੁਨੇਹਾ 567678 ਜਾਂ 56161 'ਤੇ ਭੇਜੋ। ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਜਾਵੇਗਾ।
ਅਕਿਰਿਆਸ਼ੀਲ ਪੈਨ ਨੂੰ ਕਿਵੇਂ ਚਾਲੂ ਕਰੀਏ
ਅਕਿਰਿਆਸ਼ੀਲ ਪੈਨ ਕਾਰਡ ਨੂੰ ਦੁਬਾਰਾ ਕਾਰਜਸ਼ੀਲ ਬਣਾਇਆ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਇੱਕ ਐਸ.ਐਮ.ਐਸ. ਭੇਜਣਾ ਹੋਵੇਗਾ। ਤੁਹਾਨੂੰ ਮੈਸੇਜ ਬਾਕਸ ਵਿੱਚ ਆਪਣੇ ਰਜਿਸਟਰਡ ਮੋਬਾਈਲ ਤੋਂ 12 ਅੰਕਾਂ ਦਾ ਪੈਨ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਸਪੇਸ ਦੇ ਕੇ 10-ਅੰਕਾਂ ਦਾ ਆਧਾਰ ਨੰਬਰ ਦਰਜ ਕਰੋ। ਫਿਰ ਇਸ ਸੰਦੇਸ਼ ਨੂੰ 567678 ਜਾਂ 56161 ਤੇ ਐਸਐਮਐਸ ਕਰੋ।
ਇਹ ਵੀ ਪੜ੍ਹੋ : ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ GOI ਐਪ 'ਚ ਕਰਵਾਉਣ ਰਜਿਸਟ੍ਰੇਸ਼ਨ, ਮਿਲਣਗੇ 6,000 ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਿਸਾਨਾਂ ਦੇ ਫਾਇਦੇ ਦੀ ਖ਼ਬਰ, ਜਲਦ ਸਸਤੀ DAP ਦਾ ਹੋਣ ਵਾਲਾ ਹੈ ਇੰਤਜ਼ਾਮ
NEXT STORY