ਨਵੀਂ ਦਿੱਲੀ (ਭਾਸ਼ਾ) – ਇੰਪੋਰਟ ਕੀਤੇ ਜਾਣ ਵਾਲੇ ਸੋਇਆਬੀਨ ਡੀਗਮ ਅਤੇ ਪਾਮੋਲੀਨ ਤੇਲਾਂ ਦੇ ਮਹਿੰਗਾ ਹੋਣ ਕਾਰਨ ਦਿੱਲੀ ਤੇਲ-ਤਿਲਹਨ ਬਾਜ਼ਾਰ ’ਚ ਸਰ੍ਹੋਂ, ਮੂੰਗਫਲੀ, ਸੋਇਆਬੀਨ ਅਤੇ ਬਿਨੌਲਾ ਵਰਗੇ ਦੇਸੀ ਤੇਲਾਂ ਦੀ ਮੰਗ ਵਧੀ ਹੈ, ਜਿਸ ਨਾਲ ਸ਼ੁੱਕਰਵਾਰ ਦੇ ਰੇਟ ਦੇ ਮੁਕਾਬਲੇ ਸ਼ਨੀਵਾਰ ਨੂੰ ਇਨ੍ਹਾਂ ਦੀਆਂ ਕੀਮਤਾਂ ’ਚ ਮਾਮੂਲੀ ਸੁਧਾਰ ਆਇਆ ਜਦ ਕਿ ਦੂਜੇ ਪਾਸੇ ਸੋਇਆਬੀਨ ਤੇਲ-ਤਿਲਹਨ, ਕੱਚਾ ਪਾਮ ਤੇਲ (ਸੀ. ਪੀ. ਓ.) ਅਤੇ ਪਾਮੋਲੀਨ ਤੇਲ ਕੀਮਤਾਂ ਪਹਿਲਾਂ ਵਾਲੇ ਪੱਧਰ ’ਤੇ ਬਣੀਆਂ ਰਹੀਆਂ।
ਬਾਜ਼ਾਰ ਸੂਤਰਾਂ ਨੇ ਦੱਸਿਆ ਕਿ ਵਿਦੇਸ਼ਾਂ ’ਚ ਖਾਣ ਵਾਲੇ ਤੇਲਾਂ ਦੇ ਰੇਟ ਮਜ਼ਬੂਤ ਹੋਏ ਹਨ। ਸੀ. ਪੀ. ਓ. ਦੀ ਇੰਪੋਰਟ ਕਰ ਕੇ ਉਸ ਦੀ ਪ੍ਰੋਸੈਸਿੰਗ ਕਰਨੀ ਮਹਿੰਗੀ ਪੈਂਦੀ ਹੈ। ਪਾਮੋਲੀਨ ਅਤੇ ਸੋਇਆਬੀਨ ਡੀਗਮ ਵਰਗੇ ਤੇਲਾਂ ਦੀ ਇੰਪੋਰਟ ’ਚ ਵੀ ਨੁਕਸਾਨ ਹੈ। ਇਕ ਤਰਾਂ ਇਨ੍ਹਾਂ ਤੇਲਾਂ ਦੇ ਰੇਟ ਮਹਿੰਗੇ ਹਨ, ਦੂਜਾ ਇੰਪੋਰਟ ਦੇ ਮੁਕਾਬਲੇ ਸਥਾਨਕ ਬਾਜ਼ਾਰ ’ਚ ਇਨ੍ਹਾਂ ਤੇਲਾਂ ਦੇ ਭਾਅ ਹੇਠਲੇ ਪੱਧਰ ’ਤੇ ਚੱਲ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਤੇਲਾਂ ਦੀ ਇੰਪੋਰਟ ’ਚ ਕਰੀਬ 5 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਨੁਕਸਾਨ ਹੈ ਅਤੇ ਇਸ ਕਾਰਨ ਸਰ੍ਹੋਂ, ਮੂੰਗਫਲੀ ਅਤੇ ਬਿਨੌਲਾ ਵਰਗੇ ਦੇਸੀ ਤੇਲਾਂ ਦੀ ਮੰਗ ਵਧੀ ਹੈ।
ਸੂਤਰਾਂ ਨੇ ਕਿਹਾ ਕਿ ਇੰਪੋਰਟ ਕੀਤੇ ਤੇਲਾਂ ਦੇ ਮਹਿੰਗਾ ਹੋਣ ਕਾਰਨ ਸਰ੍ਹੋਂ ’ਤੇ ਕਾਫੀ ਦਬਾਅ ਹੈ ਅਤੇ ਸਰ੍ਹੋਂ ਦੇ ਰਿਫਾਇੰਡ ਬਣਾ ਕੇ ਇੰਪੋਰਟ ਕੀਤੇ ਤੇਲਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਮੰਡੀਆਂ ’ਚ ਸਰ੍ਹੋਂ ਦੀ ਆਮਦ ਵੀ ਘੱਟ ਹੋਣ ਲੱਗੀ ਹੈ ਅਤੇ ਇਹ ਘਟ ਕੇ ਲਗਭਗ ਸਾਢੇ 3 ਲੱਖ ਬੋਰੀ ਰਹਿ ਗਈ ਹੈ। ਇਹ ਸਥਿਤੀ ਸਰ੍ਹੋਂ ਲਈ ਚੰਗੀ ਨਹੀਂ ਹੈ ਅਤੇ ਬਰਸਾਤ ਦੇ ਮੌਸਮ ’ਚ ਮੰਗ ਵਧਣ ਤੋਂ ਬਾਅਦ ਸਰ੍ਹੋਂ ਦੀ ਦਿੱਕਤ ਦੇਖਣ ਨੂੰ ਮਿਲ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਨੂੰ ਪ੍ਰਚੂਨ ਵਿਕ੍ਰੇਤਾਵਾਂ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ ਦੀ ਨਿਗਰਾਨੀ ਲਈ ਇਕ ਜਾਂਚ ਟੀਮ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਕਿ ਵੱਖ-ਵੱਖ ਸਥਾਨਾਂ ’ਤੇ ਇਨ੍ਹਾਂ ਦੇ ਐੱਮ. ਆਰ. ਪੀ. ਦੀ ਨਿਗਰਾਨੀ ਰੱਖਦੇ ਹੋਏ ਉਚਿੱਤ ਕਾਰਵਾਈ ਕੀਤੀ ਜਾ ਸਕੇ। ਇਸ ਜਾਂਚ ਟੀਮ ਨੂੰ ਇਹ ਵੀ ਦੇਖਣਾ ਹੋਵੇਗਾ ਕਿ ਟੈਕਸਾਂ ’ਚ ਛੋਟ ਦਾ ਫਾਇਦਾ ਆਮ ਖਪਤਕਾਰਾਂ ਤੱਕ ਪਹੁੰਚ ਰਿਹਾ ਹੈ ਜਾਂ ਨਹੀਂ।
ਦੇਸ਼ ’ਚ ਛੇਤੀ ਸ਼ੁਰੂ ਹੋ ਸਕਦੇ ਹਨ ਈਥੇਨਾਲ ਨਾਲ ਚੱਲਣ ਵਾਲੇ ਵਾਹਨ, ਨਿਤਿਨ ਗਡਕਰੀ ਨੇ ਤਿਆਰ ਕੀਤਾ ਮਾਸਟਰ ਪਲਾਨ
NEXT STORY