ਨਵੀਂ ਦਿੱਲੀ- ਭਾਰਤ ਦੇ ਬਰਾਮਦ ਕਾਰੋਬਾਰ ਵਿਚ ਨਿਰੰਤਰ ਵਾਧਾ ਜਾਰੀ ਹੈ। ਇਸ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਬਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 80 ਫ਼ੀਸਦੀ ਵੱਧ ਕੇ 7.04 ਅਰਬ ਡਾਲਰ 'ਤੇ ਪਹੁੰਚ ਗਈ। ਇਹ ਜਾਣਕਾਰੀ ਵਣਜ ਮੰਤਰਾਲਾ ਦੇ ਸ਼ੁਰੂਆਤੀ ਅੰਕੜਿਆਂ ਵਿਚ ਦਿੱਤੀ ਗਈ ਹੈ। ਇਸ ਤੋਂ ਪਿਛਲੇ ਸਾਲ 2020 ਵਿਚ 1 ਮਈ ਤੋਂ 7 ਮਈ ਦੌਰਾਨ 3.91 ਅਰਬ ਡਾਲਰ ਦੀ ਬਰਾਮਦ ਹੋਈ ਸੀ, ਜਦੋਂ ਕਿ 2019 ਦੀ ਇਸੇ ਮਿਆਦ ਵਿਚ 6.48 ਅਰਬ ਡਾਲਰ ਦੀ ਬਰਾਮਦ ਕੀਤੀ ਗਈ ਸੀ।
ਦਰਾਮਦ ਵੀ ਇਸ ਦੌਰਾਨ 80.7 ਫ਼ੀਸਦੀ ਵੱਧ ਕੇ 8.86 ਅਰਬ ਡਾਲਰ 'ਤੇ ਪਹੁੰਚ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 4.91 ਅਰਬ ਡਾਲਰ ਅਤੇ 2019 ਵਿਚ 10.39 ਅਰਬ ਡਾਲਰ ਸੀ। ਉੱਥੇ ਹੀ, ਇਸ ਸਾਲ ਅਪ੍ਰੈਲ ਵਿਚ ਦੇਸ਼ ਦਾ ਬਰਾਮਦ ਕਾਰੋਬਾਰ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਨਾਲੋਂ ਤਕਰੀਬਨ ਤਿੰਨ ਗੁਣਾ ਵੱਧ ਕੇ 30.21 ਅਰਬ ਡਾਲਰ ਹੋ ਗਿਆ। ਪਿਛਲੇ ਸਾਲ ਅਪ੍ਰੈਲ ਵਿਚ ਤਾਲਾਬੰਦੀ ਕਾਰਨ ਦੇਸ਼ ਤੋਂ ਬਰਾਮਦ ਸਿਰਫ਼ 10.17 ਅਰਬ ਡਾਲਰ ਰਹੀ ਸੀ।
ਇਸ ਦੌਰਾਨ ਰਤਨ ਤੇ ਗਹਿਣਿਆਂ, ਜੂਟ, ਕਾਲੀਨ, ਹਸਤਕਲਾ, ਚਮੜਾ, ਇਲੈਕਟ੍ਰਾਨਿਕ ਸਮਾਨ, ਤੇਲ ਖੱਲ, ਕਾਜੂ, ਇੰਜੀਨੀਅਰਿੰਗ, ਪੈਟਰੋਲੀਅਮ ਉਤਪਾਦ, ਸਮੁੰਦਰੀ ਉਤਪਾਦਾਂ ਅਤੇ ਰਸਾਇਣਾਂ ਦਾ ਬਰਾਮਦ ਕਾਰੋਬਾਰ ਬਿਹਤਰ ਰਿਹਾ। ਬਰਾਮਦਕਾਰ ਸੰਗਠਨਾਂ ਦੇ ਮਹਾਸੰਘ ਫਿਓ ਦੇ ਮੁਕੀ ਐੱਸ. ਕੇ. ਸਰਾਫ ਨੇ ਕਿਹਾ ਕਿ ਬਰਾਮਦ ਕਾਫ਼ੀ ਉਤਸ਼ਾਹਜਨਕ ਹੈ ਅਤੇ ਬਰਾਮਦਕਾਰਾਂ ਕੋਲ ਚੰਗੇ ਸੌਦੇ ਮੌਜੂਦ ਹਨ। ਉਨ੍ਹਾਂ ਸਰਕਾਰ ਨੂੰ ਬਰਾਮਦਕਾਰਾਂ ਦੀ ਸੁਵਿਧਾ ਲਈ ਭਾਰਤ ਤੋਂ ਵਪਾਰਕ ਵਸਤੂ ਬਰਾਮਦ ਯੋਜਨਾ ਤੇ ਬਰਾਮਦ ਉਤਪਾਦਾਂ 'ਤੇ ਚਾਰਜ ਤੇ ਟੈਕਸਾਂ ਦੀ ਵਾਪਸੀ 'ਤੇ ਗੌਰ ਕਰਨ ਲਈ ਕਿਹਾ ਅਤੇ ਜਲਦ ਤੋਂ ਜਲਦ ਇਸ ਦੀ ਘੋਸ਼ਣਾ ਕਰਨ ਦੀ ਬੇਨਤੀ ਕੀਤੀ ਕਿਉਂਕਿ ਬਰਾਮਦਕਾਰਾਂ ਦੇ ਮਾਰਜਨ 'ਤੇ ਪ੍ਰਭਾਵ ਪੈ ਰਿਹਾ ਹੈ।
ਹੁਣ ਇਨ੍ਹਾਂ ਲੋਕਾਂ ਲਈ ਜ਼ਰੂਰੀ ਨਹੀਂ ਹੋਵੇਗਾ ਕੋਰੋਨਾ ਟੈਸਟ ਦੀ ਰਿਪੋਰਟ ਦਿਖਾਉਣਾ, ਜਾਣੋ ਨਿਯਮ
NEXT STORY