ਨਵੀਂ ਦਿੱਲੀ-ਪ੍ਰਮੁੱਖ ਆਈ. ਟੀ. ਕੰਪਨੀ ਇਨਫੋਸਿਸ ਨੇ ਵੀਰਵਾਰ ਨੂੰ ਅਮਰੀਕਾ ਦੇ ਹਾਰਟਫੋਰਡ 'ਚ ਆਪਣੇ ਨਵੇਂ ਤਕਨੀਕੀ ਅਤੇ ਇਨੋਵੇਸ਼ਨ ਕੇਂਦਰ ਦੇ ਉਦਘਾਟਨ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਉਸ ਨੇ ਅਮਰੀਕੀ ਉੱਦਮੀਆਂ ਲਈ ਡਿਜੀਟਲ ਇਨੋਵੇਸ਼ਨ 'ਚ ਤੇਜ਼ੀ ਲਿਆਉਣ ਦੀ ਆਪਣੀ ਵਚਨਬੱਧਤਾ ਦੇ ਰੂਪ 'ਚ ਬੀਤੇ 18 ਮਹੀਨਿਆਂ ਵਿਚ 7,000 ਤੋਂ ਜ਼ਿਆਦਾ ਅਮਰੀਕੀ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਹੈ। ਇਨਫੋਸਿਸ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ, ''ਹਾਰਟਫੋਰਡ ਕੇਂਦਰ ਇਸ ਖੇਤਰ 'ਚ ਗਾਹਕਾਂ ਨਾਲ ਆਸਾਨੀ ਨਾਲ ਕੰਮ ਕਰਨ 'ਚ ਇਨਫੋਸਿਸ ਦੀ ਮਦਦ ਕਰੇਗਾ ਅਤੇ ਇਨਫੋਸਿਸ ਦੀਆਂ ਇੰਸ਼ੋਰਟੈੱਕ ਅਤੇ ਹੈਲਥਟੈੱਕ ਕੋਸ਼ਿਸ਼ਾਂ ਲਈ ਕੌਮਾਂਤਰੀ ਕੇਂਦਰ ਦੇ ਰੂਪ 'ਚ ਕੰਮ ਕਰੇਗਾ।'' ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਨੇ ਪ੍ਰਵੀਣ ਰਾਵ ਨੇ ਕਿਹਾ ਕਿ ਹਾਰਟਫੋਰਡ ਤਕਨੀਕੀ ਅਤੇ ਇਨੋਵੇਸ਼ਨ ਕੇਂਦਰ ਅਮਰੀਕੀ ਉਦਯੋਗਪਤੀਆਂ ਨੂੰ ਆਪਣੇ ਪ੍ਰਮੁੱਖ ਕਾਰੋਬਾਰਾਂ ਨੂੰ ਸੁਰਜੀਤ ਕਰਨ 'ਚ ਮਦਦ ਕਰਨ ਲਈ ਕੰਪਨੀ ਦੀਆਂ ਲਗਾਤਾਰ ਕੋਸ਼ਿਸ਼ਾਂ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ।
ਨਵੰਬਰ ਮਹੀਨੇ 'ਚ ਰੋਜ਼ਗਾਰ ਸਿਰਜਣ ਉੱਚ ਪੱਧਰ 'ਤੇ, ਆਰਥਿਕ ਵਾਧੇ ਲਈ ਚੰਗੇ ਸੰਕੇਤ
NEXT STORY