ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਭਾਰਤੀ ਕਾਰਪੋਰੇਟਾਂ ਨੂੰ ਅਰਥਵਿਵਸਥਾ ’ਚ ਨਿਵੇਸ਼ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਨਿਵੇਸ਼ ਨਾਲ ਵਾਧੇ ਦਾ ਗੁਣਵੱਤਾਪੂਰਨ ਚੱਕਰ ਸ਼ੁਰੂ ਹੋਵੇਗਾ।
ਸੀਤਾਰਮਣ ਨੇ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਰਪੋਰੇਟ ਟੈਕਸ ’ਚ ਕਟੌਤੀ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨੇ ਪ੍ਰਮਾਣੂ ਊਰਜਾ ਅਤੇ ਪੁਲਾੜ ਸਮੇਤ ਕਈ ਖੇਤਰਾਂ ’ਚ ਨਿਵੇਸ਼ ਦੇ ਦਰਵਾਜ਼ੇ ਖੋਲ੍ਹਣ ਦਾ ਕੰਮ ਕੀਤਾ ਹੈ। ਸਰਕਾਰ ਨੇ ਸਤੰਬਰ 2019 ’ਚ ਕੋਈ ਟੈਕਸ ਰਿਆਇਤ ਨਾ ਲੈਣ ਵਾਲੀਆਂ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ ਦਰ ਨੂੰ ਘੱਟ ਕਰ ਕੇ 22 ਫੀਸਦੀ ਕਰ ਦਿੱਤਾ ਸੀ। ਇਸ ਦੇ ਨਾਲ ਕਈ ਨਿਰਮਾਣ ਕੰਪਨੀਆਂ ਲਈ ਇਹ ਦਰ ਹੋਰ ਵੀ ਘੱਟ 15 ਫੀਸਦੀ ਕਰ ਦਿੱਤੀ ਗਈ ਸੀ। ਵਿੱਤ ਮੰਤਰੀ ਨੇ ਬੀਤੇ ਮੰਗਲਵਾਰ ਨੂੰ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਦੇ ਸਮੇਂ ਕਈ ਵਿਨਿਰਮਾਣ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ 15 ਫੀਸਦੀ ਦੀ ਹੀ ਦਰ ਇਕ ਸਾਲ ਲਈ ਹੋਰ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸੀ. ਆਈ. ਆਈ. ਦੇ ਪ੍ਰੋਗਰਾਮ ’ਚ ਕਿਹਾ ਕਿ ਉਦਯੋਗ ਜਗਤ ਨੂੰ ਵੀ ਨਿਵੇਸ਼ ਪ੍ਰੋਤਸਾਹਨ ’ਚ ਸਰਕਾਰ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਕਿ ਗੁਣਵੱਤਾਪੂਰਨ ਦੌਰ ਅੱਗੇ ਵਧੇ ਅਤੇ ਵਾਧੇ ਨੂੰ ਮਜ਼ਬੂਤੀ ਮਿਲੇ।
LIC ਪਾਲਿਸੀ ਧਾਰਕਾਂ ਲਈ ਵੱਡੀ ਖਬਰ, ਹਜ਼ਾਰਾਂ ਲੋਕਾਂ ਦੇ ਫ਼ਾਇਦੇ ਲਈ ਸ਼ੁਰੂ ਹੋਈ ਮੁਹਿੰਮ
NEXT STORY