ਨਵੀਂ ਦਿੱਲੀ-ਦੇਸ਼ ’ਚ ਕੱਚੇ ਇਸਪਾਤ ਦਾ ਉਤਪਾਦਨ ਅਗਸਤ ਮਹੀਨੇ ’ਚ 3.7 ਫੀਸਦੀ ਵਧ ਕੇ 88 ਲੱਖ ਟਨ ’ਤੇ ਪਹੁੰਚ ਗਿਆ। ਵਿਸ਼ਵ ਇਸਪਾਤ ਸੰਗਠਨ ਨੇ ਹਾਲੀਆ ਰਿਪੋਰਟ ’ਚ ਇਸ ਦੀ ਜਾਣਕਾਰੀ ਦਿੱਤੀ ਹੈ। ਪਿਛਲੇ ਸਾਲ ਅਗਸਤ ’ਚ ਦੇਸ਼ ਦਾ ਕੱਚਾ ਇਸਪਾਤ ਉਤਪਾਦਨ 85 ਲੱਖ ਟਨ ਰਿਹਾ ਸੀ।
ਸੰਗਠਨ ਨੇ ਕਿਹਾ, ‘‘ਕੌਮਾਂਤਰੀ ਕੱਚਾ ਇਸਪਾਤ ਉਤਪਾਦਨ ਅਗਸਤ 2018 ’ਚ 1517 ਲੱਖ ਟਨ ਰਿਹਾ, ਜੋ ਅਗਸਤ 2017 ਦੇ ਮੁਕਾਬਲੇ 2.6 ਫੀਸਦੀ ਜ਼ਿਆਦਾ ਹੈ।’’ ਸਮੀਖਿਆ ਅਧੀਨ ਮਹੀਨੇ ਦੌਰਾਨ ਚੀਨ ਦਾ ਉਤਪਾਦਨ ਪਿਛਲੇ ਸਾਲ ਦੇ 782 ਲੱਖ ਟਨ ਤੋਂ 2.7 ਫੀਸਦੀ ਵਧ ਕੇ 803 ਲੱਖ ਟਨ ’ਤੇ ਪਹੁੰਚ ਗਿਆ। ਇਸ ਦੌਰਾਨ ਜਾਪਾਨ ਦਾ ਉਤਪਾਦਨ ਮਾਮੂਲੀ 0.9 ਫੀਸਦੀ ਵਧ ਕੇ 88 ਲੱਖ ਟਨ ਰਿਹਾ। ਅਮਰੀਕਾ ਨੇ 75 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ, ਜੋ ਪਿਛਲੇ ਸਾਲ ਦੇ ਮੁਕਾਬਲੇ 5.1 ਫੀਸਦੀ ਜ਼ਿਆਦਾ ਹੈ।
ਅਮਰੀਕਾ ਨਾਲ ਫੌਰੀ ਵਪਾਰਕ ਗੱਲਬਾਤ ਕਰਨਾ ਚਾਹੁੰਦੈ ਭਾਰਤ : ਟਰੰਪ
NEXT STORY