ਨਵੀਂ ਦਿੱਲੀ (ਭਾਸ਼ਾ) – ਵਧੇਰੇ ਘਰੇਲੂ ਸਟਾਕ ਹੋਣ ਕਾਰਨ ਭਾਰਤ ਦੀ ਪਾਮ ਤੇਲ ਦੀ ਦਰਾਮਦ ਸਾਲ-ਦਰ-ਸਾਲ ਆਧਾਰ ’ਤੇ 43.55 ਫੀਸਦੀ ਘਟ ਕੇ ਜੁਲਾਈ ’ਚ 4.65 ਲੱਖ ਟਨ ਰਹਿ ਗਈ। ਉਦਯੋਗ ਸੰਸਥਾ ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ (ਐੱਸ. ਈ. ਏ.) ਨੇ ਇਹ ਜਾਣਕਾਰੀ ਦਿੱਤੀ। ਦੁਨੀਆ ਦੇ ਪ੍ਰਮੁੱਖ ਵਨਸਪਤੀ ਤੇਲ ਖਰੀਦਦਾਰ ਭਾਰਤ ਨੇ ਜੁਲਾਈ 2020 ’ਚ 8.24 ਲੱਖ ਟਨ ਪਾਮ ਤੇਲ ਦੀ ਦਰਾਮਦ ਕੀਤੀ ਸੀ। ਦੇਸ਼ ਦੀ ਕੁੱਲ ਵਨਸਪਤੀ ਤੇਲ ਦਰਾਮਦ ਇਸ ਸਾਲ ਜੁਲਾਈ ’ਚ 37 ਫੀਸਦੀ ਘਟ ਕੇ 9.17 ਲੱਖ ਟਨ ਰਹਿ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 15.17 ਲੱਖ ਟਨ ਸੀ। ਦੇਸ਼ ਦੀ ਕੁੱਲ ਵਨਸਪਤੀ ਤੇਲ ਦਰਾਮਦ ’ਚ ਪਾਮ ਤੇਲ ਦਾ ਹਿੱਸਾ 60 ਫੀਸਦੀ ਤੋਂ ਵੱਧ ਹੈ।
ਐੱਸ. ਈ. ਏ. ਮੁਤਾਬਕ ਘਰੇਲੂ ਬਾਜ਼ਾਰ ’ਚ ਸਟਾਕ ਜ਼ਿਆਦਾ ਹੋਣ ਕਾਰਨ ਪਿਛਲੇ ਮਹੀਨੇ ਦੀ ਤੁਲਨਾ ’ਚ ਦਰਾਮਦ ’ਚ ਕਮੀ ਆਈ ਹੈ। ਸਰਕਾਰ ਨੇ 30 ਜੂਨ ਨੂੰ ਇਸ ਸਾਲ ਦਸੰਬਰ ਤੱਕ ਆਰ. ਬੀ. ਡੀ. ਪਾਮੋਲਿਨ ਅਤੇ ਪਾਮ ਤੇਲ ਦੀ ਪਾਬੰਦੀ ਰਹਿਤ ਦਰਾਮਦ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ, ਜਿਸ ਬਾਰੇ ਐੱਸ. ਈ. ਏ. ਦਾ ਮੰਨਣਾ ਹੈ ਕਿ ਇਹ ਕਦਮ ਘਰੇਲੂ ਰਿਫਾਈਨਿੰਗ ਕਰਨ ਵਾਲੀਆਂ ਕੰਪਨੀਆਂ ਅਤੇ ਤਿਲਹਨ ਉਤਪਾਦਕਾਂ ਦੇ ਹਿੱਤਾਂ ਖਿਲਾਫ ਹੋਵੇਗਾ। ਇਸ ਨਾਲ ਦੱਖਣ ਏਸ਼ੀਆ ਫ੍ਰੀ ਟ੍ਰੇਡ ਖੇਤਰ (ਸਾਫਟਾ) ਸਮਝੌਤੇ ਤਹਿਤ ਨੇਪਾਲ ਅਤੇ ਬੰਗਲਾਦੇਸ਼ ਤੋਂ ਜ਼ੀਰੋ ਡਿਊਟੀ ’ਤੇ ਰਿਫਾਇੰਡ ਤੇਲਾਂ ਦੀ ਦਰਾਮਦ ਦਾ ਹੜ੍ਹ ਆ ਜਾਏਗਾ।
ਖ਼ੁਰਾਕੀ ਵਸਤੂਆਂ ਦੀਆਂ ਕੀਮਤਾਂ ਘਟਣ ਕਾਰਨ ਜੁਲਾਈ ਵਿੱਚ ਥੋਕ ਮਹਿੰਗਾਈ ਘੱਟ ਕੇ 11.16% ਤੇ ਆ ਗਈ
NEXT STORY