ਨਵੀਂ ਦਿੱਲੀ - ਪੱਛਮੀ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਭਾਰਤ ਰੂਸ ਤੋਂ ਹਥਿਆਰ ਖਰੀਦਣ ਦੇ ਮਾਮਲੇ 'ਚ ਪੂਰੀ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਪਿਛਲੇ 5 ਸਾਲਾਂ 'ਚ ਰੂਸ ਨੇ ਭਾਰਤ ਨੂੰ ਕਰੀਬ 13 ਅਰਬ ਡਾਲਰ ਯਾਨੀ 1 ਲੱਖ ਕਰੋੜ ਰੁਪਏ ਦੇ ਹਥਿਆਰਾਂ ਦੀ ਸਪਲਾਈ ਕੀਤੀ ਹੈ। ਭਾਰਤ ਨੇ ਇਸ ਦੌਰਾਨ ਰੂਸ ਤੋਂ 10 ਬਿਲੀਅਨ ਡਾਲਰ ਦੇ ਹਥਿਆਰ ਮੰਗੇ ਸਨ। ਰੂਸ ਦੀ ਫੈਡਰਲ ਸਰਵਿਸ ਫਾਰ ਮਿਲਟਰੀ ਟੈਕਨੀਕਲ ਕਾਰਪੋਰੇਸ਼ਨ ਦੇ ਮੁਖੀ ਦਿਮਿਤਰੀ ਸ਼ੁਗਾਯੇਵ ਨੇ ਦੱਸਿਆ ਕਿ ਭਾਰਤ ਤੋਂ ਇਲਾਵਾ ਚੀਨ ਅਤੇ ਕਈ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨੇ ਰੂਸ ਤੋਂ ਹਥਿਆਰ ਖਰੀਦਣ 'ਚ ਆਪਣੀ ਦਿਲਚਸਪੀ ਘੱਟ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : Zomato ਦਾ ਘਾਟਾ ਵਧਿਆ, ਕੰਪਨੀ ਨੇ 225 ਸ਼ਹਿਰਾਂ ਵਿਚ ਬੰਦ ਕੀਤਾ ਆਪਣਾ ਕਾਰੋਬਾਰ
ਸ਼ੁਗਾਯੇਵ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਭਾਰਤ 'ਤੇ ਰੂਸ ਤੋਂ ਹਥਿਆਰ ਨਾ ਖਰੀਦਣ ਲਈ ਕਾਫੀ ਦਬਾਅ ਪਾਇਆ ਸੀ। ਹਾਲਾਂਕਿ ਭਾਰਤ ਨੇ ਇਨ੍ਹਾਂ ਦਬਾਅ ਅੱਗੇ ਝੁਕਿਆ ਨਹੀਂ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਬਰਕਰਾਰ ਰੱਖਿਆ। ਉਨ੍ਹਾਂ ਇਹ ਵੀ ਦੱਸਿਆ ਕਿ ਏਸ਼ੀਆਈ ਦੇਸ਼ਾਂ ਦੀ ਰੂਸ ਦੇ ਕੁਝ ਚੋਣਵੇਂ ਹਥਿਆਰਾਂ ਵਿੱਚ ਜ਼ਿਆਦਾ ਦਿਲਚਸਪੀ ਹੈ। ਏਜੰਸੀ ਨੇ ਕਿਹਾ ਕਿ ਭਾਰਤ ਇਕੱਲਾ ਰੂਸ ਤੋਂ 20 ਫੀਸਦੀ ਹਥਿਆਰ ਖਰੀਦ ਰਿਹਾ ਹੈ। ਯੂਕਰੇਨ ਯੁੱਧ ਕਾਰਨ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਦਾ ਵੀ ਦੋਵਾਂ ਦੇਸ਼ਾਂ 'ਚ ਹਥਿਆਰਾਂ ਦੀ ਖਰੀਦ 'ਤੇ ਕੋਈ ਅਸਰ ਨਹੀਂ ਪਿਆ। ਸਮੇਂ-ਸਮੇਂ 'ਤੇ ਪੱਛਮੀ ਦੇਸ਼ ਭਾਰਤ 'ਤੇ ਰੂਸ ਤੋਂ ਤੇਲ ਅਤੇ ਹਥਿਆਰ ਨਾ ਖਰੀਦਣ ਲਈ ਦਬਾਅ ਪਾਉਂਦੇ ਰਹੇ ਹਨ।
ਇਹ ਵੀ ਪੜ੍ਹੋ : ਮਹਿਲਾਵਾਂ ਨੂੰ MSSC ਸਕੀਮ ਤਹਿਤ ਮਿਲੇਗੀ 7.5 ਫ਼ੀਸਦੀ ਦਰ ਦੀ ਰਿਟਰਨ, ਜਾਣੋ ਖ਼ਾਸ ਫ਼ਾਇਦੇ
ਪਿਛਲੇ ਸਾਲ ਅਕਤੂਬਰ 'ਚ ਦੇਸ਼ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨਾਲ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਫਿਰ ਇਕ ਆਸਟ੍ਰੇਲੀਆਈ ਪੱਤਰਕਾਰ ਨੇ ਉਨ੍ਹਾਂ ਨੂੰ ਹਥਿਆਰ ਖਰੀਦਣ ਦੇ ਮਾਮਲੇ ਵਿਚ ਰੂਸ 'ਤੇ ਨਿਰਭਰਤਾ ਘੱਟ ਕਰਨ ਬਾਰੇ ਸਵਾਲ ਪੁੱਛਿਆ। ਵਿਦੇਸ਼ ਮੰਤਰੀ ਨੇ ਇਸ ਦਾ ਸਖ਼ਤ ਜਵਾਬ ਦਿੱਤਾ।ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਦੀ ਸਾਲਾਂ ਦੀ ਸਾਂਝੇਦਾਰੀ ਹੈ। ਜਿਸ ਕਾਰਨ ਭਾਰਤ ਨੂੰ ਕਾਫੀ ਫਾਇਦਾ ਹੋਇਆ ਹੈ। ਰੂਸ ਨੇ ਸਾਨੂੰ ਉਦੋਂ ਹਥਿਆਰਾਂ ਦੀ ਸਪਲਾਈ ਕੀਤੀ ਜਦੋਂ ਪੱਛਮੀ ਦੇਸ਼ ਪਾਕਿਸਤਾਨ ਵਰਗੇ ਫੌਜੀ ਤਾਨਾਸ਼ਾਹੀ ਦਾ ਸਮਰਥਨ ਕਰ ਰਹੇ ਸਨ। ਭਾਰਤ ਕਿਸੇ ਦਬਾਅ ਵਿੱਚ ਨਹੀਂ ਸਗੋਂ ਆਪਣੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਫੈਸਲੇ ਲਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਮਹਿੰਗਾਈ ਨੇ ਖ਼ਪਤਕਾਰਾਂ ਦੇ ਕੱਢੇ ਹੰਝੂ, ਖ਼ੁਰਾਕ ਦੇ ਮੁੱਖ ਸਰੋਤ 'ਚਿਕਨ' ਦੀਆਂ ਕੀਮਤਾਂ ਨੇ ਤੋੜੇ ਰਿਕਾਰਡ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੂਗਲ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਸ ਨੇ ਦਬੋਚਿਆ ਦੋਸ਼ੀ
NEXT STORY