ਜਲੰਧਰ – ਫ੍ਰੈਂਕ ਮੁਲਰ ਲਈ ਮੱਧ ਪੂਰਬ ਅਫਰੀਕਾ ਅਤੇ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਏਰੋਲ ਬਾਲੀਆਨ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਲਗਜ਼ਰੀ ਘੜੀਆਂ ਦੀ ਮੰਗ ’ਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਅਗਲੇ 5 ਸਾਲਾਂ ਦੇ ਅੰਦਰ ਘੜੀਆਂ ਦੇ ਚੋਟੀ ਦੇ ਬਾਜ਼ਾਰ ਵਜੋਂ ਉੱਭਰ ਸਕਦਾ ਹੈ। ਬਾਲੀਆਨ ਨੇ ਇਕ ਇੰਟਰਵਿਊ ’ਚ ਕਿਹਾ ਕਿ ਸਵਿਸ ਲਗਜ਼ਰੀ ਵਾਚ ਕੰਪਨੀ ਨੇ ਬਾਲੀਵੁੱਡ ਸਟਾਰ ਰਣਵੀਰ ਸਿੰਘ ਨਾਲ ਬ੍ਰਾਂਡ ਅੰਬੈਸਡਰ ਵਜੋਂ ਆਪਣੇ ਕਾਂਟ੍ਰੈਕਟ ਦਾ ਨਵੀਨੀਕਰਨ ਕੀਤਾ ਹੈ।
ਇਹ ਵੀ ਪੜ੍ਹੋ : ਮਾਸਕ-ਥਰਮਾਮੀਟਰ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ਦੀ ਵਿਕਰੀ ਨੂੰ ਲੈ ਕੇ ਕੇਂਦਰ ਨੇ ਜਾਰੀ ਕੀਤਾ ਨਵਾਂ ਆਦੇਸ਼
ਬਾਲੀਵੁੱਡ ਸਟਾਰ ਰਣਵੀਰ ਸਿੰਘ ਹੀ ਰਹਿਣਗੇ ਬ੍ਰਾਂਡ ਅੰਬੈਸਡਰ
ਬਾਲੀਆਨ ਨੇ ਰਣਵੀਰ ਸਿੰਘ ਬਾਰੇ ਕਿਹਾ ਕਿ ਕੰਪਨੀ ਨੇ 2019 ’ਚ ਉਨ੍ਹਾਂ ਨੂੰ ਬੋਰਡ ’ਚ ਸ਼ਾਮਲ ਕਰ ਕੇ ਸਹੀ ਫੈਸਲਾ ਲਿਆ। ਆਮ ਤੌਰ ’ਤੇ ਅਸੀਂ ਬ੍ਰਾਂਡ ਅੰਬੈਸਡਰ ਨਿਯੁਕਤ ਨਹੀਂ ਕਰਦੇ ਹਾਂ, ਦੁਨੀਆ ਭਰ ’ਚ ਸਾਡੇ ਕੋਲ ਬਹੁਤ ਘੱਟ ਬ੍ਰਾਂਡ ਅੰਬੈਸਡਰ ਹਨ। ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਬ੍ਰਾਂਡ ਦੇ ਮਿੱਤਰ ਹਨ। ਉਨ੍ਹਾਂ ਨੇ ਕਿਹਾ ਕਿ ਰਣਵੀਰ ਸਿੰਘ ਖਪਤਕਾਰ ਲਈ ਇਕ ਮਹਾਨ ਮਾਰਗ ਹੈ ਅਤੇ ਅਸੀਂ ਸਾਂਝੇਦਾਰੀ ਤੋਂ ਖੁਸ਼ ਹਾਂ। ਅਗਲੇ 3 ਸਾਲਾਂ ਲਈ ਉਨ੍ਹਾਂ ਦੇ ਕਾਂਟ੍ਰੈਕਟ ਨੂੰ ਰਿਨਿਊ ਕਰਨਗੇ। ਬਾਲੀਆਨ ਨੇ ਕਿਹਾ ਕਿ ਅਸੀਂ 2019 ’ਚ ਉਨ੍ਹਾਂ ਨੂੰ ਅੰਬੈਸਡਰ ਵਜੋਂ ਨਿਯੁਕਤ ਕਰਨ ਦੇ 2 ਜਾਂ 3 ਮਹੀਨਿਆਂ ਦੇ ਅੰਦਰ ਵਿਕਰੀ ’ਤੇ ਪ੍ਰਭਾਵ ਦੇਖਿਆ। ਉਹ ਇਕ ਫੈਸ਼ਨ ਸਟੇਟਮੈਂਟ ਆਈਕਨ ਹਨ ਅਤੇ ਫਿਲਮ ਸਟਾਰ ’ਤੇ ਦੁਨੀਆ ’ਚ ਕਿਤੇ ਵੀ ਸਾਡੇ ਕੋਲ ਅਜਿਹਾ ਕੋਈ ਅੰਬੈਸਡਰ ਨਹੀਂ ਹੈ।
ਇਹ ਵੀ ਪੜ੍ਹੋ : 5ਜੀ ’ਚ ਮੁਕੇਸ਼ ਅੰਬਾਨੀ ਦੀ ਲੰਮੀ ਛਾਲ, ਰਿਲਾਇੰਸ ਨੇ ਅਮਰੀਕੀ ਕੰਪਨੀ ਸੈਨਮਿਨਾ ਨਾਲ ਪੂਰੀ ਕੀਤੀ ਡੀਲ
ਮਹਾਮਾਰੀ ਤੋਂ ਬਾਅਦ ਘੜੀਆਂ ਦੀ ਮੰਗ ’ਚ ਭਾਰੀ ਵਾਧਾ
ਬਾਲੀਆਨ ਨੇ ਕਿਹਾ ਕਿ ਮਹਾਮਾਰੀ ਦੌਰਾਨ ਸਭ ਕੁੱਝ ਠੱਪ ਹੋ ਗਿਆ ਸੀ ਅਤੇ ਪੂਰੀ ਦੁਨੀਆ ਪ੍ਰਭਾਵਿਤ ਹੋਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਹਾਮਾਰੀ ਦੀ ਮਿਆਦ ਤੋਂ ਬਾਅਦ ਅਸੀਂ ਵਿਕਰੀ ’ਚ ਸ਼ਾਨਦਾਰ ਵਾਧਾ ਦੇਖਿਆ। ਲੋਕ ਆਪਣੇ ਘਰਾਂ ’ਚ ਫਸ ਗਏ ਸਨ ਪਰ ਜਦੋਂ ਉਹ ਬਾਹਰ ਜਾਣ ਲਈ ਸੁਤੰਤਰ ਸਨ ਤਾਂ ਅਸੀਂ ਲਗਜ਼ਰੀ ਖਰਚਿਆਂ ਦੀ ਸ਼ਾਨਦਾਰ ਖਪਤ ਦੇਖੀ। ਉਹ ਕਹਿੰਦੇ ਹਨ ਿਕ ਮੈਨੂੰ ਇਸ ਕਾਰੋਬਾਰ ’ਚ 20 ਸਾਲ ਹੋ ਗਏ ਹਨ ਅਤੇ ਮੈਂ ਅਜਿਹਾ ਕੁੱਝ ਕਦੀ ਨਹੀਂ ਦੇਖਿਆ। ਸਟਾਕ ਖਤਮ ਹੋ ਗਿਆ ਸੀ ਅਤੇ ਮਹਾਮਾਰੀ ਤੋਂ ਬਾਅਦ ਸਾਡੀ ਵਿਕਰੀ ਚਾਰ ਗੁਣਾ ਹੋ ਗਈ ਹੈ।
ਭਾਰਤ ਸਾਡੇ ਲਈ ਦੋਹਰੇ ਅੰਕਾਂ ’ਚ ਵਧ ਰਿਹਾ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਰੁਕੇਗਾ ਨਹੀਂ। ਅਸੀਂ ਅਗਲੇ 2 ਸਾਲਾਂ ’ਚ ਹੋਰ ਵਧੇਰੇ ਹਾਸਲ ਕਰਨਾ ਚਾਹੁੰਦੇ ਹਾਂ ਕਿਉਂਕਿ ਜੇ ਅਸੀਂ ਭਾਰਤ ’ਚ ਸਹੀ ਮਾਰਕੀਟਿੰਗ ਰਣਨੀਤੀ ਅਤੇ ਯਤਨ ਕਰਦੇ ਹਾਂ ਤਾਂ ਖਪਤਕਾਰ ਤੁਰੰਤ ਪ੍ਰਤੀਕਿਰਿਆ ਦਿੰਦੇਹਨ। ਸਾਡੀਆਂ ਘੜੀਆਂ ਦੀ ਕੀਮਤ 8.3 ਲੱਖ ਤੋਂ 16.6 ਲੱਖ ਰੁਪਏ ਤੱਕ ਹੈ।
ਇਹ ਵੀ ਪੜ੍ਹੋ : ਸਰਕਾਰੀ ਵਾਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ , ਜਾਰੀ ਹੋਏ ਇਹ ਹੁਕਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 513 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ
NEXT STORY