ਨਵੀਂ ਦਿੱਲੀ–ਪੈਟਰੋਲ ਦੇ ਉੱਚੇ ਰੇਟ ਅਤੇ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੇ ਮਹਿੰਗਾ ਹੋਣ ਕਾਰਨ ਭਾਰਤੀ ਖਪਤਕਾਰਾਂ ਲਈ ਕੰਪ੍ਰੈਸਡ ਕੁਦਰਤੀ ਗੈਸ (ਸੀ. ਐੱਨ. ਜੀ.) ਈਂਧਨ ਇਕ ਬਿਹਤਰ ਬਦਲ ਵਜੋਂ ਉੱਭਰ ਰਹੀ ਹੈ। ਸਲਾਹਕਾਰ ਅਤੇ ਸਲਿਊਸ਼ਨ ਪ੍ਰੋਵਾਈਡਰ ਕੰਪਨੀ ਨੋਮੁਰਾ ਰਿਸਰਚ ਇੰਸਟੀਚਿਊਟ (ਐੱਨ. ਆਰ. ਆਈ.) ਨੇ ਆਪਣੀ ਰਿਪੋਰਟ ‘ਸਵੱਛ ਗਤੀਸ਼ੀਲਤਾ ਦਾ ਮਾਰਗ : ਭਾਰਤ ’ਚ ਕੁਦਰਤੀ ਗੈਸ ਵਾਹਨਾਂ ਦੀ ਵਧਦੀ ਪੈਨੈਂਟਰੇਸ਼ਨ’'ਚ ਇਹ ਗੱਲ ਕਹੀ ਗਈ ਹੈ।
ਐੱਨ. ਆਰ. ਆਈ. ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2021-22 ’ਚ ਸੀ. ਐੱਨ. ਜੀ. ਵਾਹਨਾਂ ਦੀ ਗਿਣਤੀ 55 ਫੀਸਦੀ ਵਧ ਕੇ 2,65,383 ਇਕਾਈ ਹੋ ਗਈ ਜੋ 2020-21 ’ਚ 1,71,288 ਇਕਾਈ ਸੀ। ਰਿਪੋਰਟ ’ਚ ਕਿਹਾ ਗਿਆ ਕਿ ਪਿਛਲੇ ਪੰਜ ਸਾਲਾਂ ’ਚ ਸੀ. ਐੱਨ. ਜੀ. ਵਾਹਨਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਅਤੇ ਸਾਲਾਨਾ ਆਧਾਰ ’ਤੇ ਇਨ੍ਹਾਂ ਦੀ ਹਿੱਸੇਦਾਰੀ ਮਾਰਚ 2022 ਤੱਕ 5.3 ਫੀਸਦੀ ਵਧ ਕੇ 37.97 ਲੱਖ ਇਕਾਈ ਦੀ ਹੋ ਗਈ। ਇਹ ਗਿਣਤੀ ਮਾਰਚ 2018 ਤੱਕ 30.90 ਲੱਖ ਇਕਾਈ ਦੀ ਸੀ।
8 ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੇ ਰੇਟ ਚੌਥੀ ਤਿਮਾਹੀ ’ਚ 11 ਫੀਸਦੀ ਤੱਕ ਵਧੇ
NEXT STORY