ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਫੋਰਜ ਦਾ ਮੁਨਾਫਾ 60.5 ਫੀਸਦੀ ਵਧ ਕੇ 203.7 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਭਾਰਤ ਫੋਰਜ ਦਾ ਮੁਨਾਫਾ 126.9 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਭਾਰਤ ਫੋਰਜ ਦੀ ਆਮਦਨ 41.3 ਫੀਸਦੀ ਵਧ ਕੇ 1258.6 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਭਾਰਤ ਫੋਰਜ ਦੀ ਆਮਦਨ 891 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਭਾਰਤ ਫੋਰਜ ਦਾ ਐਬਿਟਡਾ 247.7 ਕਰੋੜ ਰੁਪਏ ਤੋਂ ਵਧ ਕੇ 370 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਭਾਰਤ ਫੋਰਜ ਦਾ ਐਬਿਟਡਾ ਮਾਰਜਨ 27.8 ਫੀਸਦੀ ਤੋਂ ਵਧ ਕੇ 29.4 ਫੀਸਦੀ ਰਿਹਾ ਹੈ।
ਭਾਰਤ 'ਚ ਸੋਨੇ ਦੇ ਪ੍ਰੇਮੀ ਘਟੇ, ਕੌਮਾਂਤਰੀ ਬਾਜ਼ਾਰ 'ਤੇ ਵੀ ਅਸਰ
NEXT STORY