ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ’ਚ ਜਾਰੀ ਸੰਕਟ ਕਾਰਨ ਯੂਰਪ ਜਾਣ ਵਾਲੇ ਸਾਮਾਨ ਦੀ ਢੁਆਈ ਦੀ ਲਾਗਤ (ਭਾੜਾ) ’ਚ 60 ਤੋਂ 80 ਫੀਸਦੀ ਤੱਕ ਦਾ ਭਾਰੀ ਵਾਧਾ ਹੋਇਆ ਹੈ। ਇਸ ਨਾਲ ਪੂਰਬੀ ਭਾਰਤ ਤੋਂ ਹੋਣ ਵਾਲੀ ਬਰਾਮਦ ’ਚ 50 ਫੀਸਦੀ ਤੱਕ ਦੀ ਗਿਰਾਵਟ ਆਈ ਹੈ ਅਤੇ ਕੋਲਕਾਤਾ ਬੰਦਰਗਾਹ ’ਤੇ ਸੈਂਕੜੇ ਕੰਟੇਨਰ ਫਸ ਗਏ ਹਨ।
ਇਹ ਵੀ ਪੜ੍ਹੋ : ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਕਲਕੱਤਾ ਕਸਟਮਜ਼ ਹਾਊਸ ਏਜੰਟਸ ਐਸੋਸੀਏਸ਼ਨ ਦੇ ਪ੍ਰਧਾਨ ਮੰਨੂ ਚੌਧਰੀ ਨੇ ਦੱਸਿਆ ਕਿ ਜਹਾਜ਼ਾਂ ਦੇ ਰਸਤਾ ਬਦਲ ਕੇ ਅਫਰੀਕਾ ਹੋ ਕੇ ਜਾਣ ਕਾਰਨ ਭਾੜੇ ’ਚ 40 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਜੰਗ ਕਾਰਨ ਲੱਗਣ ਵਾਲੀ ਵਾਧੂ ਡਿਊਟੀ ਨੂੰ ਮਿਲਾ ਕੇ ਯੂਰਪ ਅਤੇ ਅਮਰੀਕਾ ਜਾਣ ਵਾਲੇ ਸਾਮਾਨ ਦੀ ਕੁੱਲ ਲਾਗਤ 80 ਫੀਸਦੀ ਤੱਕ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸ਼ਿਪਿੰਗ ਕੰਪਨੀਆਂ ਹੁਣ ਨਵਾਂ ਸਾਮਾਨ ਲੈਣ ਤੋਂ ਮਨ੍ਹਾ ਕਰ ਰਹੀਆਂ ਹਨ। ਇਸ ਕਾਰਨ ਲੱਗਭਗ 600 ਭਰੇ ਹੋਏ ਕੰਟੇਨਰ, ਜੋ ਜਹਾਜ਼ ’ਤੇ ਲੱਦਣ ਲਈ ਕੋਲਕਾਤਾ ਬੰਦਰਗਾਹ ਦੇ ਅੰਦਰ ਆ ਚੁੱਕੇ ਸਨ, ਉਨ੍ਹਾਂ ਨੂੰ ਉਥੇ ਜਗ੍ਹਾ ਨਾ ਮਿਲਣ ਕਾਰਨ ਵਾਪਸ ਸ਼ਹਿਰ ਭੇਜਣਾ ਪਿਆ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ
ਇਹ ਵੀ ਪੜ੍ਹੋ : ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ
ਰਸੋਈ ਗੈਸ ਦੀ ਕਿੱਲਤ ਨੇ ਵੀ ਉਤਪਾਦਨ ਨੂੰ ਕੀਤਾ ਪ੍ਰਭਾਵਿਤ
ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈ. ਈ. ਪੀ. ਸੀ.) ਇੰਡੀਆ ਦੇ ਸਾਬਕਾ ਚੇਅਰਮੈਨ ਰਾਕੇਸ਼ ਸ਼ਾਹ ਨੇ ਸਥਿਤੀ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਭਾੜੇ ’ਚ ਵਾਧਾ ਅਤੇ ਕੰਟੇਨਰ ਦੀ ਕਮੀ ਦੇ ਨਾਲ-ਨਾਲ ਰਸੋਈ ਗੈਸ (ਐੱਲ. ਪੀ. ਜੀ.) ਦੀ ਕਿੱਲਤ ਨੇ ਵੀ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ। ਐੱਲ. ਪੀ. ਜੀ. ਦੀ ਵਰਤੋਂ ਇੰਜੀਨੀਅਰਿੰਗ ਸਾਮਾਨ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ ਕੀਤੀ ਜਾਂਦੀ ਹੈ। ਸ਼ਾਹ ਅਨੁਸਾਰ ਇੰਜੀਨੀਅਰਿੰਗ ਉਦਯੋਗ ਨੂੰ ਇਸ ਸਾਲ 3.5 ਫੀਸਦੀ ਦੇ ਵਾਧੇ ਦੀ ਉਮੀਦ ਸੀ ਪਰ ਹੁਣ ਇਹ ਪਿਛਲੇ ਸਾਲ ਦੇ ਪੱਧਰ ’ਤੇ ਹੀ ਰਹਿਣ ਦੀ ਸੰਭਾਵਨਾ ਹੈ। ਪੂਰਬੀ ਖੇਤਰ ਤੋਂ ਹੋਣ ਵਾਲੀ ਬਰਾਮਦ ’ਚ ਸਭ ਤੋਂ ਜ਼ਿਆਦਾ ਅਸਰ ਮੱਛੀ, ਝੀਂਗਾ, ਇੰਜੀਨੀਅਰਿੰਗ ਸਾਮਾਨ, ਕੱਪੜੇ ਅਤੇ ਦਵਾਈਆਂ ’ਤੇ ਪਿਆ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Gold-Silver ਦੀਆਂ ਕੀਮਤਾਂ 'ਚ ਅੱਜ ਮੁੜ ਆਇਆ ਵੱਡਾ ਉਛਾਲ, ਜਾਣੋ 24 ਕੈਰੇਟ ਸੋਨੇ ਦੇ ਤਾਜ਼ਾ ਰੇਟ
NEXT STORY