ਨਵੀਂ ਦਿੱਲੀ — ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਕਾਰਨ ਇਕ ਚੀਨੀ ਕੰਪਨੀ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਦਰਅਸਲ ਕੰਪਨੀ ਨੂੰ ਪੱਛਮੀ ਬੰਗਾਲ ਵਿਚ ਗੰਗਾ ਨਦੀ ’ਤੇ ਨਿਰਮਾਣ ਅਧੀਨ ਇਕ ਪੁਲ ਦੇ ਗਾਰਡਰ ਡਿੱਗਣ ਦੇ ਮਾਮਲੇ ਵਿਚ ਜ਼ਿੰਮੇਵਾਰ ਪਾਇਆ ਗਿਆ ਸੀ। ਇਹੀ ਕਾਰਨ ਹੈ ਕਿ ਹੁਣ ਇਹ ਚੀਨੀ ਕੰਪਨੀ ਅਗਲੇ ਤਿੰਨ ਸਾਲਾਂ ਲਈ ਐਨ.ਐਚ.ਏ.ਆਈ. ਦੇ ਕਿਸੇ ਵੀ ਪ੍ਰੋਜੈਕਟ ਵਿਚ ਹਿੱਸਾ ਨਹੀਂ ਲੈ ਸਕੇਗੀ। ਇਸਦੇ ਨਾਲ ਹੀ ਤਿੰਨ ਹੋਰ ਸਲਾਹਕਾਰਾਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ।
ਇਹ ਹੈ ਮਾਮਲਾ
ਐਨ.ਐਚ.ਏ.ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਐਨ.ਐਚ. 34 ਉੱਤੇ ਫਰਕੱਕਾ ਤੋਂ ਰਾਣੀਗੰਜ ਦੇ ਹਿੱਸੇ ਨੂੰ ਚਾਰ ਮਾਰਗੀ ਸੜਕ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਇਸੇ ਪ੍ਰੋਜੈਕਟ ਤਹਿਤ ਗੰਗਾ ਨਦੀ ਉੱਤੇ ਇੱਕ ਪੁਲ ਬਣਾਇਆ ਜਾ ਰਿਹਾ ਹੈ। ਗਾਰਡ ਦੀ ਲਾਂਚਿੰਗ ਦੌਰਾਨ ਉਸੇ ਪੁਲ ’ਤੇ 16 ਫਰਵਰੀ ਨੂੰ ਇਕ ਹਾਦਸਾ ਹੋਇਆ ਸੀ ਜਿਸ ਦੌਰਾਨ ਦੋ ਲੋਕਾਂ ਦੀ ਜਾਨ ਵੀ ਚਲੀ ਗਈ ਸੀ। ਇਸ ਕੇਸ ਵਿਚ ਪੁਲ ਦੇ ਮਾਹਰਾਂ ਦੁਆਰਾ ਜਾਂਚ ਕੀਤੀ ਗਈ। ਜਾਂਚ ਪ੍ਰਕਿਰਿਆ ਦੌਰਾਨ ਇਹ ਚੀਨੀ ਕੰਪਨੀ ਜ਼ਿੰਮੇਵਾਰ ਸਾਬਤ ਹੋਈ ਹੈ।
ਐਨ.ਐਚ.ਏ.ਆਈ. ਅਨੁਸਾਰ ਚੀਨੀ ਕੰਪਨੀ ਕਿਵੰਗਦਾਓ ਕੰਸਟ੍ਰਕਸ਼ਨ ਇੰਜੀਨੀਅਰਿੰਗ ਗਰੁੱਪ ਕੰਪਨੀ ਲਿਮਟਿਡ ਅਤੇ ਘਰੇਲੂ ਕੰਪਨੀ ਆਰ.ਕੇ.ਈ.ਸੀ. ਪ੍ਰੋਜੈਕਟਸ ਲਿਮਟਿਡ ਨੂੰ ਸਾਂਝੇ ਤੌਰ ’ਤੇ ਭਵਿੱਖ ਦੇ ਕਿਸੇ ਵੀ ਪ੍ਰਾਜੈਕਟ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ।
ਇਹ ਵੀ ਦੇਖੋ: ਚੀਨੀ ਕਨੈਕਸ਼ਨ ਦੀ ਹੋਵੇਗੀ ਜਾਂਚ, BPCL ਦੀ ਬੋਲੀ ਲਗਾਉਣ ਵਾਲੇ ਦੀ ਹੋਵੇਗੀ ਸਿਕਿਓਰਿਟੀ ਚੈੱਕ !
ਇਸ ਕਾਰਨ ਪੁਲ ਡਿੱਗਾ
ਇਸ ਪ੍ਰਾਜੈਕਟ ਵਿਚ ਹੋਏ ਹਾਦਸੇ ਤੋਂ ਬਾਅਦ ਐਨ.ਐਚ.ਏ.ਆਈ. ਨੇ ਇਸ ਮਾਮਲੇ ਦੀ ਜਾਂਂਚ ਲਈ ਇੱਕ ਬ੍ਰਿਜ ਮਾਹਰ ਨਿਯੁਕਤ ਕੀਤਾ ਸੀ। ਮਾਹਰ ਨੇ ਆਪਣੀ ਜਾਂਚ ਵਿਚ ਇਸ ਘਟਨਾ ਲਈ ਜ਼ਿੰਮੇਵਾਰ ਠੇਕੇਦਾਰ, ਡਿਜ਼ਾਇਨ ਸਲਾਹਕਾਰ ਅਤੇ ਲਾਂਚਿੰਗ ਗਾਰਡ ਦੇ ਡਿਜ਼ਾਈਨ ਕਰਨ ਵਾਲਿਆਂ ਵਿਚ ਤਾਲਮੇਲ ਦੀ ਘਾਟ ਨੂੰ ਜ਼ਿੰਮੇਵਾਰ ਪਾਇਆ। ਜਾਂਚ ਕਰਨ ਵਾਲੀ ਟੀਮ ਨੇ ਠੇਕੇਦਾਰ ਅਤੇ ਸਲਾਹਕਾਰ ਨੂੰ ਡਿਜ਼ਾਈਨ ਅਤੇ ਲਾਂਚ ਕਰਨ ਵਾਲੇ ਗਾਰਡਰ ਸਿਸਟਮ ਵਿਚ ਨੁਕਸ ਲਈ ਜ਼ਿੰਮੇਵਾਰ ਠਹਿਰਾਇਆ। ਜਾਂਚ ਦੌਰਾਨ ਉਹ ਇਸ ਅਸਫਲਤਾ ਦਾ ਕੋਈ ਠੋਸ ਕਾਰਨ ਪੇਸ਼ ਨਹੀਂ ਕਰ ਸਕੇ।
ਇਹ ਵੀ ਦੇਖੋ: ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਸਾਰੀਆਂ ਏਅਰਲਾਇੰਸ ਕੰਪਨੀਆਂ ਨੇ ਬਦਲਿਆ ਮੈਨਿਊ
10 ਗ੍ਰਾਮ ਸੋਨੇ ਦੀ ਅੱਜ ਇੰਨੀ ਹੋਈ ਕੀਮਤ, ਚਾਂਦੀ ਵੀ ਹੋਈ ਮਹਿੰਗੀ
NEXT STORY