ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਗੈਰ-ਮੈਟਰੋ ਸ਼ਹਿਰਾਂ ਨੇ ਇਸ ਸਾਲ ਦੀਵਾਲੀ ’ਤੇ ਆਨਲਾਈਨ ਖਰੀਦਦਾਰੀ ’ਚ ਮਹਾਨਗਰਾਂ ਨੂੰ ਪਿੱਛੇ ਛੱਡ ਦਿੱਤਾ। ਕੁਲ ਈ-ਕਾਮਰਸ ਆਰਡਰ ’ਚੋਂ ਲੱਗਭਗ 75 ਫੀਸਦੀ ਆਰਡਰ ਛੋਟੇ ਸ਼ਹਿਰਾਂ ਤੋਂ ਆਏ, ਜਿਨ੍ਹਾਂ ’ਚ ਇਕੱਲੇ ਟੀਅਰ-3 ਸ਼ਹਿਰਾਂ ਤੋਂ 50 ਫੀਸਦੀ ਤੋਂ ਵੱਧ ਯੋਗਦਾਨ ਰਿਹਾ। ਰਿਪੋਰਟ ਮੁਤਾਬਕ, ਕੈਸ਼ ਆਨ ਡਲਿਵਰੀ ਅਜੇ ਵੀ ਇਨ੍ਹਾਂ ਸ਼ਹਿਰਾਂ ਦੀ ਪਹਿਲੀ ਪਸੰਦ ਹੈ।
ਇਹ ਵੀ ਪੜ੍ਹੋ : ਨਵਾਂ Cheque Clearing System ਫ਼ੇਲ!, Bounce ਹੋ ਰਹੇ ਚੈੱਕ, ਗਾਹਕਾਂ 'ਚ ਮਚੀ ਹਾਹਾਕਾਰ
ਦੀਵਾਲੀ ’ਤੇ ਇਸ ਸਾਲ ਗੈਰ-ਮੈਟਰੋ ਸ਼ਹਿਰਾਂ ਨੇ ਸਭ ਤੋਂ ਵੱਧ ਆਨਲਾਈਨ ਖਰੀਦਦਾਰੀ ਕੀਤੀ। ਇਹ ਕੁਲ ਈ-ਕਾਮਰਸ ਕਾਰੋਬਾਰ ਦਾ ਲੱਗਭਗ ਤਿੰਨ ਚੌਥਾਈ ਹਿੱਸਾ ਰਿਹਾ। ਇਕੱਲੇ ਟੀਅਰ-3 ਸ਼ਹਿਰਾਂ ਦਾ ਯੋਗਦਾਨ 50 ਫੀਸਦੀ ਤੋਂ ਵੱਧ ਰਿਹਾ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
ਲਾਜਿਸਟਿਕਸ ਇੰਟੈਲੀਜੈਂਸ ਪਲੇਟਫਾਰਮ ‘ਕਲਿਕਪੋਸਟ’ ਨੇ 4.25 ਕਰੋਡ਼ ਸ਼ਿਪਮੈਂਟ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਰਿਪੋਰਟ ’ਚ ਦੱਸਿਆ ਗਿਆ ਕਿ ਤਿਉਹਾਰਾਂ ਦੇ ਇਸ ਸੀਜ਼ਨ ’ਚ ਈ-ਕਾਮਰਸ ’ਚ ਸਭ ਤੋਂ ਤੇਜ਼ ਅਤੇ ਸਭ ਤੋਂ ਵੱਧ ਯੋਗਦਾਨ ਗੈਰ-ਮੈਟਰੋ ਸ਼ਹਿਰਾਂ ਦਾ ਰਿਹਾ।
ਇਹ ਵੀ ਪੜ੍ਹੋ : ਸੋਨੇ ’ਚ ਤੂਫਾਨੀ ਤੇਜ਼ੀ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ
ਰਿਪੋਰਟ ’ਚ ਕਿਹਾ ਗਿਆ,‘‘ਭਾਰਤ ਦੇ ਗੈਰ-ਮੈਟਰੋ ਸ਼ਹਿਰਾਂ ਦੀ ਰਫਤਾਰ ਹੈਰਾਨ ਕਰਨ ਵਾਲੀ ਹੈ। ਇਕੱਲੇ ਟੀਅਰ-3 ਸ਼ਹਿਰਾਂ ਤੋਂ 50.7 ਫੀਸਦੀ ਆਰਡਰ ਆਏ। ਟੀਅਰ-2 ਸ਼ਹਿਰਾਂ ਤੋਂ 24.8 ਫੀਸਦੀ ਆਰਡਰ ਮਿਲੇ। ਯਾਨੀ ਭਾਰਤ ਦੇ ਛੋਟੇ ਸ਼ਹਿਰਾਂ ਤੋਂ ਕੁਲ ਮਿਲਾ ਕੇ 74.7 ਫੀਸਦੀ ਆਰਡਰ ਆਏ। ਇਹ ਦਿਖਾਉਂਦਾ ਹੈ ਕਿ ਇਹੀ ਖੇਤਰ ਹੁਣ ਆਨਲਾਈਨ ਖਰੀਦਦਾਰੀ ਦੀ ਅਸਲੀ ਤਾਕਤ ਹੈ।
ਦੁਰਗਾ ਪੂਜਾ ਦੌਰਾਨ ਫੈਸ਼ਨ ਦੀ ਮੰਗ 14.3 ਫੀਸਦੀ ਤੱਕ ਵਧੀ। ਕਰਵਾਚੌਥ ਮੌਕੇ ਤਾਂ ਕਾਸਮੈਟਿਕ ਉਤਪਾਦਾਂ ਦੀ ਖਰੀਦਦਾਰੀ ਫੈਸ਼ਨ ਨੂੰ ਵੀ ਪਿੱਛੇ ਛੱਡ ਗਈ। ਇੰਨੀ ਵੱਡੀ ਗਿਣਤੀ ’ਚ ਆਰਡਰ ਆਉਣ ਦੇ ਬਾਵਜੂਦ ਦੇਸ਼ ਦੀਆਂ ਲਾਜਿਸਟਿਕਸ ਕੰਪਨੀਆਂ ਨੇ ਔਸਤਨ 2.83 ਦਿਨਾਂ ’ਚ ਡਲਿਵਰੀ ਕੀਤੀ। ਨਾਲ ਹੀ ਉਸੇ ਦਿਨ ਡਲਿਵਰੀ ਦਾ 4.2 ਫੀਸਦੀ ਤੋਂ ਵਧ ਕੇ 8.7 ਫੀਸਦੀ ਹੋ ਗਈ।
ਇਹ ਵੀ ਪੜ੍ਹੋ : ਅਜੇ ਨਹੀਂ ਲੱਗੇਗੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ! ਇਸ ਪੱਧਰ 'ਤੇ ਜਾਣਗੀਆਂ ਕੀਮਤਾਂ
ਕਲਿਕਪੋਸਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਮਨ ਵਿਜੇ ਨੇ ਕਿਹਾ,“ਭਾਰਤ ਪ੍ਰਚੂਨ ਕਾਰੋਬਾਰ ਦੇ ਨਵੇਂ ਦੌਰ ’ਚ ਪ੍ਰਵੇਸ਼ ਕਰ ਰਿਹਾ ਹੈ। ਹੁਣ ਟੀਅਰ-3 ਸ਼ਹਿਰ ਮੈਟਰੋ ਨੂੰ ਪਿੱਛੇ ਛੱਡ ਰਹੇ ਹਨ। ਦਿਲਾਂ ’ਚ ਅਜੇ ਵੀ ਕੈਸ਼ ਆਨ ਡਲਿਵਰੀ ਹੈ ਪਰ ਮਹਿੰਗੀ ਖਰੀਦਦਾਰੀ ’ਚ ਡਿਜੀਟਲ ਭੁਗਤਾਨ ਅੱਗੇ ਹੈ। ਹੁਣ ਕੱਪੜਿਆਂ ਦੇ ਨਾਲ-ਨਾਲ ਘਰ ਨੂੰ ਬਿਹਤਰ ਬਣਾਉਣ ਵਾਲੇ ਉਤਪਾਦ ਵੀ ਤਿਉਹਾਰਾਂ ’ਚ ਖੂਬ ਖਰੀਦੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 10g Gold ਦੇ ਭਾਅ ਜਾਣ ਰਹਿ ਜਾਓਗੇ ਹੈਰਾਨ
ਨਕਦ ਡਲਿਵਰੀ ਰਿਹਾ ਸਭ ਤੋਂ ਪਸੰਦੀਦਾ ਤਰੀਕਾ
ਟੀਅਰ-3 ਸ਼ਹਿਰਾਂ ’ਚ ਹੁਣ ਵੀ ਨਕਦ ਡਲਿਵਰੀ (ਕੈਸ਼ ਆਨ ਡਲਿਵਰੀ) ਸਭ ਤੋਂ ਪਸੰਦੀਦਾ ਤਰੀਕਾ ਬਣਿਆ ਹੋਇਆ ਹੈ। ਇੱਥੇ 52 ਫੀਸਦੀ ਆਰਡਰ ਨਕਦ ਡਲਿਵਰੀ ਨਾਲ ਕੀਤੇ ਗਏ। ਹਾਲਾਂਕਿ ਦੇਸ਼ ਭਰ ’ਚ ਮਹਿੰਗੇ ਉਤਪਾਦਾਂ ਦੀ ਖਰੀਦ ’ਚ ਡਿਜੀਟਲ ਭੁਗਤਾਨ ਦੀ ਵੱਧ ਵਰਤੋਂ ਹੋਈ। ਆਰਡਰ ਦਾ ਔਸਤ ਮੁੱਲ ਵੀ 32.5 ਫੀਸਦੀ ਵਧਿਆ ਹੈ। 2024 ’ਚ ਜਿੱਥੇ ਔਸਤ ਆਰਡਰ 3,281 ਰੁਪਏ ਦਾ ਸੀ, ਉਥੇ ਹੀ 2025 ’ਚ ਇਹ 4,346 ਰੁਪਏ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GSTR-3ਬੀ ਰਿਟਰਨ ਦਾਖਲ ਕਰਨ ਦੀ ਤਰੀਕ ਵਧੀ
NEXT STORY