ਬਿਜ਼ਨੈੱਸ ਡੈਸਕ—ਲਗਾਤਾਰ ਵਧਦੀ ਮਹਿੰਗਾਈ ਨੇ ਜਿੱਥੇ ਆਮ ਲੋਕਾਂ ਨੂੰ ਝਟਕਾ ਦਿੱਤਾ ਹੈ ਉੱਥੇ ਉਦਯੋਗਿਕ ਉਤਪਾਦਨ (ਆਈ.ਆਈ.ਪੀ.) 'ਚ ਹੋਏ ਵਾਧੇ ਨੇ ਅਰਥਵਿਵਸਥਾ ਨੂੰ ਰਾਹਤ ਪਹੁੰਚਾਈ ਹੈ। ਸਤੰਬਰ 'ਚ ਆਈ.ਆਈ.ਪੀ. ਗ੍ਰੋਥ 4.5 ਫੀਸਦੀ ਦੇ ਪੱਧਰ 'ਤੇ ਪਹੁੰਚ ਗਈ, ਜਦਕਿ ਅਗਸਤ 'ਚ 4.3 ਫੀਸਦੀ ਰਹੀ ਸੀ।
ਇਸ ਗ੍ਰੋਥ ਕਾਰਨ ਮਾਈਨਿੰਗ, ਮੈਨਿਊਫੈਕਚਰਿੰਗ ਅਤੇ ਪਾਵਰ ਜਨਰੇਸ਼ਨ ਦੇ ਅੰਕੜੇ ਮੰਨੇ ਜਾ ਰਹੇ ਹਨ। ਮਹੀਨੇ ਦਰ ਮਹੀਨੇ ਆਧਾਰ 'ਤੇ ਸਤੰਬਰ 'ਚ ਮੈਨਿਊਫੈਕਚਰਿੰਗ ਦੀ ਗ੍ਰੋਥ 4.6 ਫੀਸਦੀ 'ਤੇ ਬਰਕਰਾਰ ਰਹੀ ਹੈ ਜਦਕਿ ਇਲੈਕਟ੍ਰਿਸਿਟੀ ਸੈਕਟਰ ਦੀ ਗ੍ਰੋਥ 7.6 ਫੀਸਦੀ ਤੋਂ ਵਧ ਕੇ 8.2 ਫੀਸਦੀ ਅਤੇ ਕੈਪਿਟਲ ਗੂਡਸ ਦੀ ਗ੍ਰੋਥ 5 ਫੀਸਦੀ ਤੋਂ ਵਧ ਕੇ 5.8 ਫੀਸਦੀ ਰਹੀ ਹੈ।
ਸਤੰਬਰ 'ਚ ਇੰਟਰਮੀਡਿਏਟ ਗੂਡਸ ਦੀ ਗ੍ਰੋਥ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਹ ਅਗਸਤ ਦੇ 2.4 ਫੀਸਦੀ ਤੋਂ ਘੱਟ ਕੇ 1.4 ਫੀਸਦੀ 'ਤੇ ਆ ਗਈ ਹੈ। ਹਾਲਾਂਕਿ ਮਾਹੀਨਾ ਵਰ ਆਧਾਰ 'ਤੇ ਇਸ ਮਿਆਦ 'ਚ ਕੰਜ਼ਿਊਮਰ ਡਿਊਰੇਬਲਸ ਦੀ ਗ੍ਰੋਥ 5.2 ਫੀਸਦੀ 'ਤੇ ਬਰਕਰਾਰ ਰਹੀ ਹੈ ਜਦਕਿ ਨਾਨ ਕੰਜ਼ਿਊਮਰ ਡਿਊਰੇਬਲਸ ਸੈਕਟਰ ਦੀ ਗ੍ਰੋਥ ਅਗਸਤ ਦੇ 6.3 ਫੀਸਦੀ ਤੋਂ ਘੱਟ ਕੇ 6.1 ਫੀਸਦੀ 'ਤੇ ਆ ਗਈ ਹੈ।
ਕੀ ਹੁੰਦਾ ਹੈ ਆਈ.ਆਈ.ਪੀ.
ਉਦਯੋਗਿਕ ਉਤਪਾਦਨ ਸੂਚਕਾਂਕ (ਆਈ.ਆਈ.ਪੀ.) ਦਾ ਕਿਸੇ ਵੀ ਦੇਸ਼ ਦੀ ਅਰਥਵਿਵਸਥਾ 'ਚ ਖਾਸ ਮਹਤੱਵ ਹੁੰਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਸ ਦੇਸ਼ ਦੀ ਅਰਥਵਿਵਸਥਾ 'ਚ ਉਦਯੋਗਿਕ (ਇੰਡਸਟਰੀ) ਗਤੀਵਿਧੀਆਂ ਕਿਸ ਗਤੀ ਤੋਂ ਵਧ ਰਹੀ ਹੈ। ਆਈ.ਆਈ.ਪੀ. ਦੇ ਅਨੁਮਾਨ ਲਈ 15 ਏਜੰਸੀਆਂ ਤੋਂ ਅੰਕੜਿਆਂ ਜੁਟਾਏ ਜਾਂਦੇ ਹਨ। ਇਨ੍ਹਾਂ 'ਚ ਡਿਪਾਰਟਮੈਂਟ ਆਫ ਇੰਡਸਟਰੀਅਲ ਪਾਲਿਸੀ ਐਂਡ ਪ੍ਰਮੋਸ਼ਨ, ਇੰਡੀਅਨ ਬਿਊਰੋ ਆਫ ਮਾਇੰਸ, ਸੈਂਟਰਸ ਸਟੇਟਿਸਟਿਕਲ ਆਰਗੋਨਾਇਜੇਸ਼ਨ ਅਤੇ ਸੈਂਟਰਲ ਇਲੈਕਟ੍ਰਿਸਿਟੀ ਅਥਾਰਿਟੀ ਸ਼ਾਮਲ ਹੈ।
ਗਾਹਕਾਂ ਨੂੰ ਲੁਭਾਉਣ ਦੇ ਚੱਕਰ 'ਚ ਏਅਰਲਾਇੰਸ ਕੰਪਨੀਆਂ ਦੀ ਹਾਲਤ ਹੋਈ ਖਰਾਬ
NEXT STORY