ਨਵੀਂ ਦਿੱਲੀ/ਜੈਤੋਂ–ਖੰਡ ਸੀਜ਼ਨ (ਅਕਤੂਬਰ-ਸਤੰਬਰ) 2021-22 ’ਚ ਦੇਸ਼ ’ਚ 5000 ਲੱਖ ਮੀਟ੍ਰਿਕ ਟਨ (ਐੱਲ. ਐੱਮ. ਟੀ.) ਤੋਂ ਵੱਧ ਗੰਨੇ ਦਾ ਉਤਪਾਦਨ ਹੋਇਆ, ਜਿਸ ’ਚੋਂ ਲਗਭਗ 3,574 ਐੱਲ. ਐੱਮ. ਟੀ. ਖੰਡ ਮਿੱਲਾਂ ਵਲੋਂ ਕੁਚਲ ਕੇ ਲਗਭਗ 394 ਐੱਲ. ਐੱਮ. ਟੀ. ਖੰਡ (ਸੁਕ੍ਰੋਜ) ਦਾ ਉਤਪਾਦਨ ਕੀਤਾ ਗਿਆ। ਇਸ ’ਚੋਂ 35 ਐੱਲ. ਐੱਮ. ਟੀ. ਖੰਡ ਨੂੰ ਈਥੇਨਾਲ ਉਤਪਾਦਨ ਲਈ 359 ਐੱਲ. ਐੱਮ. ਟੀ. ਖੰਡ ਦਾ ਉਤਪਾਦਨ ਖੰਡ ਮਿੱਲਾਂ ਵਲੋਂ ਕੀਤਾ ਗਿਆ ਸੀ।
ਖਪਤਕਾਰ ਮਾਮਲਿਆਂ ਦੇ ਮੰਤਰਾਲਾ ਮੁਤਾਬਕ ਇਹ ਮੌਸਮ ਭਾਰਤੀ ਖੰਡ ਖੇਤਰ ਲਈ ਅਹਿਮ ਸਾਬਤ ਹੋਇਆ ਹੈ। ਗੰਨਾ ਉਤਪਾਦਕ, ਖੰਡ ਉਤਪਾਦਨ, ਖੰਡ ਐਕਸਪੋਰਟ, ਗੰਨੇ ਦੀ ਖਰੀਦ, ਗੰਨਾ ਬਕਾਇਆ ਭੁਗਤਾਨ ਅਤੇ ਈਥੇਨਾਲ ਉਤਪਾਦਨ ਦੇ ਸਾਰੇ ਰਿਕਾਰਡ ਸੀਜ਼ਨ ਦੌਰਾਨ ਬਣਾਏ ਗਏ ਸਨ।
ਸੀਜ਼ਨ ਦਾ ਇਕ ਹੋਰ ਆਕਰਸ਼ਣ ਲਗਭਗ 109.8 ਐੱਲ. ਐੱਮ. ਟੀ. ਦਾ ਉੱਚ ਐਕਸਪੋਰਟ ਹੈ, ਉਹ ਵੀ ਬਿਨਾਂ ਕਿਸੇ ਵਿੱਤੀ ਮਦਦ ਤੋਂ ਜਿਸ ਨੂੰ 2020-21 ਤੱਕ ਵਧਾਇਆ ਜਾ ਰਿਹਾ ਸੀ। ਸਹਾਇਕ ਕੌਮਾਂਤਰੀ ਕੀਮਤਾਂ ਅਤੇ ਭਾਰਤ ਸਰਕਾਰ ਦੀ ਨੀਤੀ ਨੇ ਭਾਰਤੀ ਖੰਡ ਉਦਯੋਗ ਦੀ ਇਸ ਪ੍ਰਾਪਤੀ ਨੂੰ ਜਨਮ ਦਿੱਤਾ। ਇਨ੍ਹਾਂ ਐਕਸਪੋਰਟਰਾਂ ਨੇ ਦੇਸ਼ ਲਈ ਲਗਭਗ 40,000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਕਮਾਈ।
ਖੰਡ ਉਦਯੋਗ ਦੀ ਸਫਲਤਾ ਦੀ ਕਹਾਣੀ ਦੇਸ਼ ’ਚ ਵਪਾਰ ਲਈ ਇਕ ਬਹੁਤ ਹੀ ਸਹਾਇਕ ਸਮੁੱਚੇ ਈਕੋ ਸਿਸਟਮ ਨਾਲ ਕੇਂਦਰ ਅਤੇ ਸੂਬਾ ਸਰਕਾਰਾਂ, ਕਿਸਾਨਾਂ, ਖੰਡ ਮਿੱਲਾਂ, ਈਥੇਨਾਲ ਡਿਸਟਲੀਰੀਜ਼ ਦੇ ਸਮਕਾਲੀ ਅਤੇ ਸਹਿਯੋਗਾਤਮਕ ਯਤਨਾਂ ਦਾ ਨਤੀਜਾ ਹੈ। ਪਿਛਲੇ 5 ਸਾਲਾਂ ਤੋਂ ਸਮੇਂ ਸਿਰ ਸਰਕਾਰੀ ਦਖਲਅੰਦਾਜ਼ੀ ਖੰਡ ਖੇਤਰ ਨੂੰ 2018-19 ’ਚ ਵਿੱਤੀ ਸੰਕਟ ’ਚੋਂ ਬਾਹਰ ਕੱਢਣ ਨੂੰ ਲੈ ਕੇ 2021-22 ’ਚ ਆਤਮ-ਨਿਰਭਰਤਾ ਦੇ ਪੜਾਅ ਤੱਕ ਬਣਾਉਣ ’ਚ ਅਹਿਮ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਐੱਸ. ਐੱਸ. 2021-22 ਦੌਰਾਨ ਖੰਡ ਮਿੱਲਾਂ ਨੇ 1.18 ਲੱਖ ਕਰੋੜ ਰੁਪਏ ਤੋਂ ਵੱਧ ਦੇ ਗੰਨੇ ਦੀ ਖਰੀਦ ਕੀਤੀ ਅਤੇ ਕੇਂਦਰ ਤੋਂ ਬਿਨਾਂ ਕਿਸੇ ਵਿੱਤੀ ਮਦਦ (ਸਬਸਿਡੀ) ਦੇ 1.12 ਲੱਖ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਜਾਰੀ ਕੀਤਾ। ਇਸ ਤਰ੍ਹਾਂ ਖੰਡ ਸੀਜ਼ਨ ਦੇ ਅਖੀਰ ’ਚ ਗੰਨਾ ਬਕਾਇਆ 6000 ਕਰੋੜ ਰੁਪਏ ਤੋਂ ਘੱਟ ਹੈ, ਜੋ ਦਰਸਾਉਂਦਾ ਹੈ ਕਿ ਗੰਨਾ ਬਕਾਏ ਦਾ 95 ਫੀਸਦੀ ਪਹਿਲਾਂ ਹੀ ਅਦਾ ਕੀਤਾ ਜਾ ਚੁੱਕਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਸ਼ੂਗਰ ਸੀਜ਼ਨ 2020-21 ਲਈ 99.9 ਫੀਸਦੀ ਤੋਂ ਵੱਧ ਗੰਨਾ ਬਕਾਇਆ ਅਦਾ ਕੀਤਾ ਗਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅਗਲੇ 5 ਸਾਲਾਂ ’ਚ ਲਗਜ਼ਰੀ ਘੜੀਆਂ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਸਕਦਾ ਹੈ ਭਾਰਤ
NEXT STORY