ਨਵੀਂ ਦਿੱਲੀ- ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਬਿਜਲੀ ਵਿਚ ਬਚਤ ਕਰਨ ਲਈ ਹੁਣ ਸਸਤੀ ਦਰ 'ਤੇ ਤਿੰਨ ਸਾਲਾਂ ਦੀ ਵਾਰੰਟੀ ਵਾਲੇ ਐੱਲ. ਈ. ਡੀ. ਬੱਲਬ ਦਿੱਤੇ ਜਾਣਗੇ। ਇਸ ਦੀ ਕੀਮਤ ਸਿਰਫ਼ 10 ਰੁਪਏ ਹੋਵੇਗੀ ਅਤੇ ਬਦਲੇ ਵਿਚ ਫਿਲਾਮੈਂਟ ਵਾਲੇ ਪੁਰਾਣੇ ਬੱਲਬ ਜਮ੍ਹਾ ਕਰਾਉਣਗੇ ਹੋਣਗੇ।
ਗ੍ਰਾਮ ਉਜਾਲਾ ਪ੍ਰੋਗਰਾਮ ਤਹਿਤ ਇਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਸਰਕਾਰੀ ਕੰਪਨੀ ਐਨਰਜ਼ੀ ਐਫੀਸ਼ੀਐਂਸੀ ਸਰਵਿਸਿਜ਼ ਲਿਮਟਿਡ (ਈ. ਈ. ਐੱਸ. ਐੱਲ.) ਦੀ ਸਹਾਇਕ ਇਕਾਈ ਕਨਵਰਜੈਂਸ ਐਨਰਜ਼ੀ ਸਰਵਿਸਿਜ਼ ਲਿ. (ਸੀ. ਈ. ਐੱਸ. ਐੱਲ.) ਪਿੰਡਾਂ ਵਿਚ 10 ਰੁਪਏ ਵਿਚ ਪੇਂਡੂ ਪਰਿਵਾਰਾਂ ਨੂੰ ਐੱਲ. ਈ. ਡੀ. ਬੱਲਬ ਉਪਲਬਧ ਕਰਾਏਗੀ।
ਸ਼ੁੱਕਰਵਾਰ ਨੂੰ ਕੇਂਦਰੀ ਬਿਜਲੀ ਤੇ ਊਰਜਾ ਮੰਤਰੀ ਆਰ. ਕੇ. ਸਿੰਘ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਪਹਿਲੇ ਗੇੜ ਵਿਚ ਵੱਖ-ਵੱਖ ਸੂਬਿਆਂ ਦੇ 5 ਜ਼ਿਲ੍ਹਿਆਂ ਵਿਚ 1.5 ਕਰੋੜ ਐੱਲ. ਈ. ਡੀ. ਬੱਲਬ ਵੰਡੇ ਜਾਣਗੇ। ਇਨ੍ਹਾਂ ਵਿਚ ਆਰਾ (ਬਿਹਾਰ), ਵਾਰਾਣਸੀ (ਉੱਤਰ ਪ੍ਰਦੇਸ਼), ਵਿਜੇਵਾੜਾ (ਆਂਧਰਾ ਪ੍ਰਦੇਸ਼), ਨਾਗਪੁਰ (ਮਹਾਰਾਸ਼ਟਰ) ਤੇ ਪੱਛਮੀ ਗੁਜਰਾਤ ਦੇ ਪਿੰਡ ਸ਼ਾਮਲ ਹਨ।
5 LED ਬੱਲਬ ਲੈ ਸਕਦੇ ਹਨ ਗਾਹਕ
ਗ੍ਰਾਮ ਉਜਾਲਾ ਪ੍ਰੋਗਰਾਮ ਤਹਿਤ ਤਿੰਨ ਸਾਲ ਦੀ ਵਾਰੰਟੀ ਦੇ ਨਾਲ 7 ਵਾਟ ਤੇ 12 ਵਾਟ ਦੇ ਐੱਲ. ਈ. ਡੀ. ਬੱਲਬ ਗ੍ਰਾਮੀਣ ਪਰਿਵਾਰਾਂ ਨੂੰ ਦਿੱਤੇ ਜਾਣਗੇ। ਇਸ ਲਈ ਪੁਰਾਣੇ ਫਿਲਾਮੈਂਟ ਬੱਲਬ ਜਮ੍ਹਾ ਕਰਾਉਣੇ ਹੋਣਗੇ। ਗ੍ਰਾਮ ਉਜਾਲਾ ਪ੍ਰੋਗਰਾਮ ਤਹਿਤ ਗਾਹਕ ਵੱਧ ਤੋਂ ਵੱਧ 5 ਐੱਲ. ਈ. ਡੀ. ਬੱਲਬ ਲੈ ਸਕਦਾ ਹੈ। ਇਸ ਯੋਜਨਾ ਤਹਿਤ ਪਿੰਡਾਂ ਵਿਚ ਕੈਂਪ ਲਾਏ ਜਾਣਗੇ।ਇਸ ਯੋਜਨਾ ਦੇ ਮਾਧਿਅਮ ਨਾਲ ਸਰਕਾਰ ਦਾ ਮਕਸਦ ਗ੍ਰਾਮੀਣ ਭਾਰਤ ਵਿਚ ਬਿਜਲੀ ਦੀ ਬਚਤ ਕਰਨਾ ਹੈ।
ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ
NEXT STORY