ਕੋਲੰਬੋ (ਭਾਸ਼ਾ) - ਭਾਰਤ ਨੇ ਸੌਰ ਊਰਜਾ ਸੈਕਟਰ ਦੇ ਵੱਖ-ਵੱਖ ਪ੍ਰਾਜੈਕਟਾਂ ਲਈ ਵਿੱਤ ਸਹਾਇਤਾ ਵਜੋਂ ਸ੍ਰੀਲੰਕਾ ਨੂੰ 10 ਕਰੋੜ ਅਮਰੀਕੀ ਡਾਲਰ ਦੀ ਲੋਨ ਸਹਾਇਤਾ ਦਿੱਤੀ ਹੈ, ਜਿਸ ਨਾਲ 2030 ਤੱਕ ਦੇਸ਼ ਦੀ ਕੁੱਲ ਊਰਜਾ ਜ਼ਰੂਰਤਾਂ ਦਾ 70 ਫ਼ੀਸਦ ਹਿੱਸਾ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੂਰਾ ਹੋ ਸਕੇਗਾ।
ਇਸ ਸਬੰਧ ਵਿਚ ਸ੍ਰੀਲੰਕਾ ਸਰਕਾਰ ਅਤੇ ਐਕਸਪੋਰਟ-ਇੰਪੋਰਟ ਬੈਂਕ ਆਫ ਇੰਡੀਆ ਦਰਮਿਆਨ ਇਸ ਸਮਝੌਤੇ ਦਾ ਵਟਾਂਦਰਾ ਬੁੱਧਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਇਆ ਰਾਜਪਕਸ਼ੇ ਦੀ ਮੌਜੂਦਗੀ ਵਿਚ ਸ਼੍ਰੀ ਲੰਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਗਲੇ ਅਤੇ ਖਜ਼ਾਨਾ ਸਕੱਤਰ ਐਸ.ਆਰ. ਅਟਿਗੇਲ ਨੇ ਬੁੱਧਵਾਰ ਨੂੰ ਕੀਤਾ।
ਇੱਕ ਟਵੀਟ ਵਿਚ ਬਾਗਲੇ ਨੇ ਕਿਹਾ, 'ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਬਹੁ-ਪੱਧਰੀ ਭਾਈਵਾਲੀ ਦਾ ਇੱਕ ਸ਼ਾਨਦਾਰ ਨਵਾਂ ਅਧਿਆਇ! ਮਾਨਯੋਗ ਰਾਸ਼ਟਰਪਤੀ ਮਹਾਂਮੁੱਖ ਗੋਤਾਬਾਇਆ ਰਾਜਪਕਸ਼ੇ ਦੀ ਹਾਜ਼ਰੀ ਵਿਚ ਅੱਜ ਸੌਰ ਊਰਜਾ ਪ੍ਰਜੈਕਟ ਲਈ ਸ਼੍ਰੀ ਲੰਕਾ ਨੂੰ 10 ਕਰੋੜ ਅਮਰੀਕੀ ਡਾਲਰ ਦੀ ਲੋਨ ਸਹਾਇਤਾ ਦੇ ਇਕ ਸਮਝੌਤੇ ਦਾ ਐਕਸਚੇਂਜ ਕੀਤਾ ਗਿਆ।
ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਇਹ ਸਮਝੌਤਾ ਵੱਖ-ਵੱਖ ਪ੍ਰੋਜੈਕਟਾਂ ਲਈ ਵਿੱਤ ਸਹਾਇਤਾ ਪ੍ਰਦਾਨ ਕਰੇਗਾ, ਜਿਨ੍ਹਾਂ ਦੀ ਘੋਸ਼ਣਾ ਮਾਰਚ 2018 ਵਿਚ ਹੋਈ ਅੰਤਰ ਰਾਸ਼ਟਰੀ ਸੋਲਰ ਅਲਾਇੰਸ (ਆਈ.ਐਸ.ਏ.) ਦੀ ਪਹਿਲੀ ਕਾਨਫਰੰਸ ਦੌਰਾਨ ਕੀਤੀ ਗਈ ਸੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਖੇਤਰ ਵਿਚ ਸ਼੍ਰੀਲੰਕਾ ਨਾਲ ਭਾਈਵਾਲੀ ਕਰਨ ਵਾਲਾ ਭਾਰਤ ਪਹਿਲਾ ਦੇਸ਼ ਹੈ ਜਿਸ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ 2030 ਤਕ ਸ਼੍ਰੀਲੰਕਾ ਦੀ ਕੁਲ ਬਿਜਲੀ ਜ਼ਰੂਰਤਾਂ ਦਾ 70 ਪ੍ਰਤੀਸ਼ਤ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੂਰਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
RC, ਡਰਾਈਵਿੰਗ ਲਾਇਸੈਂਸ 'ਤੇ ਸਰਕਾਰ ਨੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ
NEXT STORY