ਨਵੀਂ ਦਿੱਲੀ— ਭਾਰਤ ਲਈ ਮੌਜੂਦਾ ਗਲੋਬਲ ਹਾਲਾਤ 'ਚ ਡਬਲ ਡਿਜ਼ਿਟ (ਦੋਹਰੇ ਅੰਕ) ਦੀ ਗਰੋਥ ਹਾਸਲ ਕਰਨਾ ਅਜੇ ਮੁਸ਼ਕਲ ਹੈ।ਹਾਲਾਂਕਿ, 2020-21 ਤੱਕ ਭਾਰਤ 8 ਫੀਸਦੀ ਤੋਂ ਜ਼ਿਆਦਾ ਦੀ ਗਰੋਥ (ਵਿਕਾਸ ਦਰ) ਹਾਸਲ ਕਰਨ ਦੇ ਰਾਸਤੇ 'ਤੇ ਹੈ।ਵਿੱਤ ਮੰਤਰਾਲਾ ਦੇ ਸੀਨੀਅਰ ਅਫਸਰ ਅਤੇ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਇਹ ਗੱਲ ਕਹੀ। 1 ਫਰਵਰੀ ਨੂੰ ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਸੀ ਕਿ ਭਾਰਤ 8 ਫੀਸਦੀ ਤੋਂ ਜ਼ਿਆਦਾ ਦੀ ਗਰੋਥ ਹਾਸਲ ਕਰਨ ਅਤੇ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ।ਮੋਦੀ ਸਰਕਾਰ ਦੇ ਪਹਿਲੇ ਤਿੰਨ ਸਾਲ 'ਚ ਦੇਸ਼ ਦੀ ਔਸਤ ਜੀ. ਡੀ. ਪੀ. ਗਰੋਥ ਰੇਟ 7.5 ਫੀਸਦੀ ਰਹੀ ਹੈ।
ਅਗਲੇ ਵਿੱਤੀ ਸਾਲ 'ਚ 8 ਫੀਸਦੀ ਗਰੋਥ ਦੀ ਉਮੀਦ
ਸੁਭਾਸ਼ ਚੰਦਰ ਗਰਗ ਨੇ ਕਿਹਾ ਕਿ ਅਸੀਂ ਜੋ ਅਨੁਮਾਨ ਲਗਾ ਰਹੇ ਹਾਂ ਉਸ ਅਨੁਸਾਰ ਇਸ ਸਾਲ ਦੀ ਦੂਜੀ ਛਮਾਹੀ ਵਿੱਚ ਗਰੋਥ ਰੇਟ 7 ਫੀਸਦੀ ਤੋਂ ਜਿਆਦਾ ਹੋਵੇਗੀ।ਅਗਲੇ ਸਾਲ ਇਹ ਔਸਤਨ 7-7.5 ਫੀਸਦੀ ਰਹਿ ਸਕਦੀ ਹੈ।ਇਸਦਾ ਮਤਲਬ ਇਹ ਹੈ ਕਿ 8 ਫੀਸਦੀ ਤੋਂ ਜ਼ਿਆਦਾ ਦੀ ਗਰੋਥ ਹਾਸਲ ਕਰਨ 'ਚ ਕੁਝ ਤਿਮਾਹੀਆਂ ਦਾ ਸਮਾਂ ਲੱਗ ਸਕਦਾ ਹੈ।ਇਸ ਤਰ੍ਹਾਂ ਅਸੀਂ ਅਗਲੇ ਵਿੱਤੀ ਸਾਲ 'ਚ 8 ਫੀਸਦੀ ਤੋਂ ਜ਼ਿਆਦਾ ਦੀ ਗਰੋਥ ਉਮੀਦ ਕਰ ਰਹੇ ਹਾਂ।2020-21 'ਚ ਭਾਰਤ ਕਰੀਬ 8 ਫੀਸਦੀ ਦੀ ਗਰੋਥ ਹਾਸਲ ਕਰਨ 'ਚ ਸਮਰੱਥਾ ਹੋਵੇਗਾ।
ਗਲੋਬਲ ਅਰਥਵਿਵਸਥਾ ਹੈ ਚੈਲੇਂਜ
ਭਾਰਤ ਕਦੋਂ ਡਬਲ ਡਿਜ਼ਿਟ ਗਰੋਥ ਹਾਸਲ ਕਰ ਸਕਦਾ ਹੈ, ਇਸ ਸਵਾਲ ਦੇ ਜਵਾਬ 'ਚ ਗਰਗ ਨੇ ਕਿਹਾ ਕਿ ਇਹ ਮੁਸ਼ਕਲ ਹੈ ਕਿਉਂਕਿ ਗਲੋਬਲ ਅਰਥਵਿਵਸਥਾ ਦੀ ਗਰੋਥ ਜ਼ਿਆਦਾ ਨਹੀਂ ਹੈ।ਗਲੋਬਲ ਗਰੋਥ 3.5-4 ਫੀਸਦੀ ਵਿਚਕਾਰ ਹੈ।10 ਫੀਸਦੀ ਦੀ ਗਰੋਥ ਹਾਸਲ ਕਰਨ ਲਈ ਤੁਹਾਡੀ ਬਰਾਮਦ ਵੀ ਇੰਨੀ ਵਧਣੀ ਚਾਹੀਦਾ ਹੈ।ਬਰਾਮਦ ਦੀ ਗਰੋਥ ਗਲੋਬਲ ਅਰਥਵਿਵਸਥਾ 'ਚ ਦਰਾਮਦ ਨੂੰ ਸੋਖਣ ਦੀ ਸਮਰੱਥਾ 'ਤੇ ਨਿਰਭਰ ਕਰਦਾ ਹੈ।
ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ
ਆਰਥਿਕ ਮਾਮਲਿਆਂ ਦੇ ਸਕੱਤਰ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ ਦੀ ਗਰੋਥ ਅਰਥਵਿਵਸਥਾ 'ਚ ਸੁਧਾਰ ਦਾ ਸੰਕੇਤ ਹੈ।ਪਹਿਲੀ ਤਿਮਾਹੀ 'ਚ ਗਰੋਥ ਤਿੰਨ ਸਾਲ ਦੇ ਹੇਠਲੇ ਪੱਧਰ 5.7 ਫੀਸਦੀ 'ਤੇ ਆ ਗਈ ਸੀ।ਸੀ. ਐੱਸ. ਓ. ਦੇ ਅਨੁਮਾਨ ਅਨੁਸਾਰ, ਚਾਲੂ ਵਿੱਤੀ ਸਾਲ 2017-18 'ਚ ਭਾਰਤੀ ਅਰਥਵਿਵਸਥਾ ਦੀ ਗਰੋਥ 6.5 ਫੀਸਦੀ ਰਹੇਗੀ।ਸੰਸਦ 'ਚ ਪਿਛਲੇ ਮਹੀਨੇ ਪੇਸ਼ ਕੀਤੇ ਗਏ ਆਰਥਿਕ ਸਰਵੇ ਅਨੁਸਾਰ, 2018-19 'ਚ ਅਰਥਵਿਵਸਥਾ 7-7.5 ਫੀਸਦੀ ਦੀ ਦਰ ਨਾਲ ਵੱਧ ਸਕਦੀ ਹੈ।
ਆਮ ਬਜਟ 'ਚ ਟੈਕਸ ਪ੍ਰਸ਼ਾਸਨ ਖ਼ਰਚ 'ਤੇ ਸਪੱਸ਼ਟੀਕਰਨ
NEXT STORY