ਮੁੰਬਈ- ਭਾਰਤ 'ਚ SIP 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਇਕ ਰਿਪੋਰਟ ਅਨੁਸਾਰ, ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP) 'ਚ ਸ਼ੁੱਧ ਨਿਵੇਸ਼ 233 ਪ੍ਰਤੀਸ਼ਤ (ਸਾਲਾਨਾ ਅਧਾਰ) ਵਧਿਆ ਹੈ। ਇਹ ਇਸ ਲਈ ਹੈ ਕਿਉਂਕਿ ਭਾਰਤੀ ਅਰਥਵਿਵਸਥਾ ਕਠਿਨ ਭੂ-ਰਾਜਨੀਤਿਕ ਸਥਿਤੀਆਂ ਦੇ ਬਾਵਜੂਦ ਲਚੀਲੀ ਬਣੀ ਹੋਈ ਹੈ। ICRA ਵਿਸ਼ਲੇਸ਼ਣ ਦੀ ਰਿਪੋਰਟ ਦੇ ਅਨੁਸਾਰ, ਇਸ ਸਾਲ ਜਨਵਰੀ ਤੋਂ ਨਵੰਬਰ ਤੱਕ ਕੁੱਲ ਸ਼ੁੱਧ ਨਿਵੇਸ਼ 9.14 ਲੱਖ ਕਰੋੜ ਰੁਪਏ ਰਿਹਾ, ਜਦੋਂ ਕਿ 2023 'ਚ ਇਹ 2.74 ਲੱਖ ਕਰੋੜ ਰੁਪਏ ਸੀ, ਜੋ 233 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਨਵੰਬਰ ਦੇ ਅੰਤ 'ਚ ਰਜਿਸਟਰ ਕੀਤੇ ਗਏ ਨਵੇਂ SIP ਦੀ ਗਿਣਤੀ ਵਧ ਕੇ 49.47 ਲੱਖ ਹੋ ਗਈ, ਜਦੋਂ ਕਿ ਨਵੰਬਰ 2023 'ਚ ਇਹ 30.80 ਲੱਖ ਸੀ।
ਇਹ ਵੀ ਪੜ੍ਹੋ : ਰੱਦ ਹੋਈਆਂ ਸਰਦੀਆਂ ਦੀਆਂ ਛੁੱਟੀਆਂ, 31 ਦਸੰਬਰ ਤੱਕ ਖੁੱਲ੍ਹੇ ਰਹਿਣਗੇ ਸਕੂਲ
ਰਿਪੋਰਟ ਅਨੁਸਾਰ, ਐੱਸਆਈਪੀ ਐਸੇਟ ਅੰਡਰ ਮੈਨੇਜਮੈਂਟ (ਏਯੂਐੱਮ) ਨਵੰਬਰ 'ਚ 13.54 ਲੱਖ ਕਰੋੜ ਰੁਪਏ ਸੀ, ਜਦੋਂ ਕਿ 2023 'ਚ ਇਹ 9.31 ਲੱਖ ਕਰੋੜ ਰੁਪਏ ਸੀ। ਭਾਰਤੀ ਮਿਉਚੁਅਲ ਫੰਡ (MF) ਇੰਡਸਟਰੀ ਨੇ ਪਿਛਲੇ ਇਕ ਸਾਲ 'ਚ ਸ਼ੁੱਧ ਨਿਵੇਸ਼ 'ਚ 135 ਫੀਸਦੀ ਤੋਂ ਵੱਧ ਅਤੇ ਸ਼ੁੱਧ AUM (ਪ੍ਰਬੰਧਨ ਅਧੀਨ ਜਾਇਦਾਦ) 'ਚ ਲਗਭਗ 39 ਫੀਸਦੀ ਵਾਧਾ ਦੇਖਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲਾਂ 'ਚ ਉਦਯੋਗ ਕਈ ਗੁਣਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਭਾਰਤ ਵਿਸ਼ਵ ਅਰਥਵਿਵਸਥਾ 'ਚ ਚੰਗੀ ਸਥਿਤੀ 'ਚ ਹੈ। ICRA ਐਨਾਲਿਟਿਕਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਮਾਰਕੀਟ ਡਾਟਾ ਦੇ ਮੁਖੀ ਅਸ਼ਵਨੀ ਕੁਮਾਰ ਨੇ ਕਿਹਾ,''ਭਾਰਤੀ ਅਰਥਵਿਵਸਥਾ ਦੀ ਢਾਂਚਾਗਤ ਵਿਕਾਸ ਕਹਾਣੀ ਬਰਕਰਾਰ ਰਹਿਣ ਅਤੇ ਭਾਰਤ ਵਿਸ਼ਵ ਅਰਥਵਿਵਸਥਾ 'ਚ ਇਕ ਚਮਕਦਾਰ ਸਥਾਨ ਹੈ, ਘਰੇਲੂ ਮਿਉਚੁਅਲ ਫੰਡ ਉਦਯੋਗ 'ਚ ਆਉਣ ਵਾਲੇ ਸਾਲਾਂ 'ਚ ਕਈ ਗੁਣਾ ਵਾਧਾ ਹੋਣ ਦੀ ਉਮੀਦ ਹੈ।'' ਇਸ ਦੌਰਾਨ ਮਿਉਚੁਅਲ ਫੰਡ ਉਦਯੋਗ 'ਚ ਕੁੱਲ ਨਿਵੇਸ਼ ਨਵੰਬਰ 2024 'ਚ 135.38 ਫੀਸਦੀ ਤੋਂ ਵੱਧ ਕੇ 60,295.30 ਕਰੋੜ ਰੁਪਏ ਹੋ ਗਿਆ, ਜਦੋਂ ਕਿ ਨਵੰਬਰ 2023 'ਚ ਇਹ 25,615.65 ਕਰੋੜ ਰੁਪਏ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕੰਪਨੀਆਂ ਨੇ ਇਸ ਸਾਲ QIP ਰਾਹੀਂ ਇਕੱਠੇ ਕੀਤੇ ਰਿਕਾਰਡ 1.29 ਲੱਖ ਕਰੋੜ ਰੁਪਏ
NEXT STORY