ਨਵੀਂ ਦਿੱਲੀ (ਭਾਸ਼ਾ) - ਕੌਮਾਂਤਰੀ ਪੱਧਰ ’ਚ ਊਰਜਾ ਸੰਕਟ ਦੌਰਾਨ ਕਤਰ ਨਾਲ ਅਰਬਾਂ ਡਾਲਰ ਦੇ ਐੱਲ. ਐੱਨ. ਜੀ. ਦਰਾਮਦ ਕੰਟਰੈਕਟ ਦੇ ਨਵੀਨੀਕਰਨ ਲਈ ਗੱਲਬਾਤ ਦੌਰਾਨ ਭਾਰਤ ਪੁਰਾਣੇ ਕਾਰਗੋ ਦੀ ਸਪਲਾਈ ਦੀ ਮੰਗ ਰੱਖੇਗਾ। ਇਕ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਪੈਟ੍ਰੋਨੈਟ ਐੱਲ. ਐੱਨ. ਜੀ. ਦਾ ਕਤਰ ਗੈਸ ਨਾਲ 75 ਲੱਖ ਟਨ ਦਾ ਸਾਲਾਨਾ ਤਰਲੀਕ੍ਰਿਤ ਕੁਦਰਤੀ ਗੈਸ (ਐੱਲ. ਐੱਨ. ਜੀ.) ਦਾ ਦਰਾਮਦ ਕਰਾਰ 2028 ’ਚ ਪੂਰਾ ਹੋ ਰਿਹਾ ਹੈ। ਇਸ ’ਤੇ ਨਵੀਨੀਕਰਨ ਦੀ ਪੁਸ਼ਟੀ 5 ਸਾਲ ਪਹਿਲਾਂ ਕਰਨੀ ਹੋਵੇਗੀ।
ਪੈਟ੍ਰੋਨੈਟ ਦੇ ਨਿਰਦੇਸ਼ਕ (ਵਿੱਤ) ਵੀ. ਕੇ. ਮਿਸ਼ਰਾ ਨੇ ਕਿਹਾ ਕਿ ਨਵੀਨੀਕਰਨ ’ਤੇ ਗੱਲਬਾਤ ਅਗਲੇ ਸਾਲ ਸ਼ੁਰੂ ਹੋਵੇਗੀ। ਉਸ ਸਮੇਂ ਕਤਰ ਗੈਸ ਦੇ ਸਾਹਮਣੇ 2015 ਦੇ 50 ਐੱਲ. ਐੱਨ. ਜੀ. ਕਾਰਗੋ ਦੀ ਸਪਲਾਈ ਦੀ ਸ਼ਰਤ ਰੱਖੀ ਜਾਏਗੀ। ਭਾਰਤ ਨੇ 2015 ’ਚ ਇਨ੍ਹਾਂ 50 ਕਾਰਗੋ ਦੀ ਸਪਲਾਈ ਨਹੀਂ ਲਈ ਸੀ ਅਤੇ ਉਸ ਨੇ ਕਤਰ ਨਾਲ ਲੰਬੇ ਸਮੇਂ ਦੇ ਕੰਟਰੈਕਟ ਦੀ ਕੀਮਤ ਲਈ, ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕੀਤੀ ਸੀ। ਕਤਰ ਨੇ ਇਸ ਸਮੇਂ ਇਸ ਸ਼ਰਤ ਨਾਲ ਕੀਮਤਾਂ ਦੇ ਫਾਰਮੂਲੇ ’ਚ ਸੋਧ ਦੀ ਆਗਿਆ ਦਿੱਤੀ ਸੀ ਕਿ ਭਾਰਤ ਉਸ ਨਾਲ ਸਾਲਾਨਾ ਆਧਾਰ ’ਤੇ 10 ਲੱਖ ਟਨ ਐੱਲ. ਐੱਨ. ਜੀ. ਹੋਰ ਖਰੀਦੇਗਾ। ਜਿਥੋਂ ਤੱਕ ਇਸ ਕਾਰਗੋ ਦਾ ਸਵਾਲ ਹੈ, ਭਾਰਤ ਕੰਟਰੈਕਟ ਦੀ ਮਿਆਦ ਤੱਕ ਇਸ ਨੂੰ ਕਿਸੇ ਸਮੇਂ ਚੁੱਕ ਸਕਦਾ ਹੈ। ਇਹ ਕੰਟਰੈਕਟ 2028 ’ਚ ਖਤਮ ਹੋਣਾ ਹੈ। ਜੇ ਕਤਰ ਇਸ ਬੇਨਤੀ ਨੂੰ ਪੂਰਾ ਨਹੀਂ ਕਰਦਾ ਤਾਂ ਇਸ ਕਾਰਗੋ ਦੀ ਸਪਲਾਈ 2029 ’ਚ ਕੀਤੀ ਜਾ ਸਕਦੀ ਹੈ।
ਭਾਰਤ ’ਚ ਏਅਰਲਾਈਨਸ ਨੂੰ ਚਲਾਉਣ ਦੀ ਲਾਗਤ ਬਹੁਤ ਉੱਚੀ, AERA ਨੂੰ ਸਸ਼ਕਤ ਕਰਨ ਦੀ ਲੋੜ : IATA
NEXT STORY