ਬਿਜਨੈੱਸ ਡੈਸਕ- ਸੈਮੀਕੰਡਕਟਰ ਦੇ ਲਈ ਭਾਰਤ ਅਜੇ ਵੀ ਦੂਜੇ ਦੇਸ਼ਾਂ 'ਤੇ ਨਿਰਭਰ ਹੈ। ਹਾਲਾਂਕਿ ਇਹ ਨਿਰਭਰਤਾ ਆਉਣ ਵਾਲੇ ਕੁਝ ਸਮੇਂ 'ਚ ਖਤਮ ਹੋ ਸਕਦੀ ਹੈ।
ਇਸ ਦਾ ਕਾਰਨ ਇਹ ਹੈ ਕਿ ਭਾਰਤ ਨੇ ਹੁਣ ਸੈਮੀਕੰਡਕਟਕ 'ਚ ਵੀ ਆਤਮਨਿਰਭਰ ਬਣਨ ਲਈ ਗੰਭੀਰ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਉਸ ਦਾ ਨਤੀਜਾ ਹੈ ਕਿ ਹੁਣ ਦੇਸ਼ ਦੀ ਦਿੱਗਜ ਮਾਈਨਿੰਗ ਕੰਪਨੀ ਵੇਦਾਂਤਾ ਨੇ ਤਾਈਵਾਨੀ ਕੰਪਨੀ ਫਾਕਸਕਾਨ ਦੇ ਨਾਲ ਮਿਲ ਕੇ ਗੁਜਰਾਤ ਦੇ ਅਹਿਮਦਾਬਾਦ 'ਚ ਇਕ ਵੱਡਾ ਸੈਮੀਕੰਡਕਟਰ ਪਲਾਂਟ ਲਗਾਉਣ ਦੀ ਘੋਸ਼ਣਾ ਕੀਤੀ ਹੈ।
ਇਕ ਰਿਪੋਰਟ ਅਨੁਸਾਰ ਗੁਜਰਾਤ ਸਰਕਾਰ ਨੇ ਵੀ ਵੇਦਾਂਤਾ ਨੂੰ ਅਹਿਮਦਾਬਾਦ 'ਚ ਪਲਾਂਟ ਲਗਾਉਣ ਲਈ ਮੁਫ਼ਤ 'ਚ ਜ਼ਮੀਨ ਅਤੇ ਰਿਆਇਤੀ 'ਤੇ ਬਿਜਲੀ ਅਤੇ ਪਾਣੀ ਮੁਹੱਈਆ ਕਰਵਾਉਣ ਦਾ ਵਾਧਾ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਹਫਤੇ ਦੋਵਾਂ ਪੱਖਾਂ ਦੇ ਵਿਚਾਲੇ ਐੱਮ.ਓ.ਯੂ ਸਾਈਨ ਹੋ ਸਕਦਾ ਹੈ ਅਤੇ ਇਸ ਪ੍ਰੋਗਰਾਮ 'ਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਭਾਈ ਪਟੇਲ ਅਤੇ ਵੇਦਾਂਤਾ ਦੇ ਅਧਿਕਾਰੀ ਸ਼ਾਮਲ ਹੋ ਸਕਦੇ ਹਨ।
2 ਹਜ਼ਾਰ ਕਰੋੜ ਡਾਲਰ ਨਾਲ ਬਣੇ ਪਲਾਂਟ
ਆਮ ਬੋਲਚਾਲ ਦੀ ਭਾਸ਼ਾ 'ਚ ਸੈਮੀਕੰਡਕਟਰ ਨੂੰ ਚਿਪ ਕਿਹਾ ਜਾਂਦਾ ਹੈ। ਵੇਦਾਂਤਾ ਨੇ ਤਾਈਵਾਨ ਦੀ ਦਿੱਗਜ ਕੰਪਨੀ ਫਾਕਸਕਾਨ ਦੇ ਨਾਲ ਮਿਲ ਕੇ ਭਾਰਤ 'ਚ ਸੈਮੀਕੰਡਕਟਰ ਨਿਰਮਾਣ ਲਈ ਇਕ ਵੱਡਾ ਪਲਾਂਟ ਬਣਾਉਣ ਦੀ ਯੋਜਨਾ ਬਣਾਈ ਹੈ। ਇਸ 'ਤੇ 2 ਹਜ਼ਾਰ ਕਰੋੜ ਡਾਲਰ ਖਰਚ ਕੀਤੇ ਜਾਣਗੇ। ਫਰਵਰੀ 'ਚ ਵੇਦਾਂਤਾ ਨੇ ਚਿਪ ਬਣਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਨੂੰ ਲੈ ਕੇ ਫਾਕਸਕਾਨ ਦੇ ਨਾਲ ਜੁਆਇੰਟ ਵੇਂਚਰ ਬਣਾਇਆ।
ਗੁਜਰਾਤ ਸਰਕਾਰ ਤੋਂ ਮਿਲਣਗੀਆਂ ਢੇਰ ਸੁਵਿਧਾਵਾਂ
ਇਸ ਮੈਗਾ ਪ੍ਰੋਜੈਕਟ ਦੀ ਰੇਸ 'ਚ ਮਹਾਰਾਸ਼ਟਰ, ਤੇਲੰਗਾਨਾ ਅਤੇ ਕਰਨਾਟਕ ਵੀ ਕੰਪਨੀ ਦੀ ਲਿਸਟ 'ਚ ਸਨ ਪਰ ਜ਼ਮੀਨ ਅਤੇ ਹੋਰ ਰਿਆਇਤਾਂ ਨੂੰ ਦੇਖਦੇ ਹੋਏ ਇਹ ਪਲਾਂਟ ਗੁਜਰਾਤ 'ਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਵੇਦਾਂਤਾ ਸੈਮੀਕੰਡਕਟਰ ਪਲਾਂਟ ਲਗਾਉਣ ਲਈ ਗੁਜਰਾਤ ਸਰਕਾਰ ਤੋਂ ਸਸਤੀ ਬਿਜਲੀ ਦੇ ਨਾਲ-ਨਾਲ ਵਿੱਤੀ ਅਤੇ ਗੈਰ-ਵਿੱਤੀ ਸਬਸਿਡੀ ਮਿਲੇਗੀ। 1 ਹਜ਼ਾਰ ਏਕੜ ਜ਼ਮੀਨ ਮੁਫ਼ਤ 'ਚ 99 ਸਾਲ ਦੇ ਲਈ ਲੀਜ਼ 'ਤੇ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ 20 ਸਾਲ ਦੇ ਲਈ ਇਕ ਨਿਸ਼ਚਿਤ ਕੀਮਤ 'ਤੇ ਪਾਣੀ ਅਤੇ ਬਿਜਲੀ ਸਪਲਾਈ ਵੀ ਮੰਗੀ ਸੀ। ਕੰਪਨੀ ਦੀ ਮੰਗ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ।
100 ਰੁਪਏ ਮਿਉਚੁਅਲ ਫੰਡ ਦੀ ਵਾਪਸੀ 'ਤੇ ਨਿਵੇਸ਼ਕਾਂ ਨੂੰ ਮਿਲ ਰਹੇ ਹਨ ਸਿਰਫ 60 ਰੁਪਏ, ਜਾਣੋ ਫੈਕਟ
NEXT STORY