ਨਵੀਂ ਦਿੱਲੀ (ਭਾਸ਼ਾ)–ਜੇ. ਕੇ. ਪੇਪਰ ਦੇ ਪ੍ਰਧਾਨ ਭਾਰਤ ਹਰਿ ਸਿੰਘਾਨੀਆ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਪੈਦਾ ਹੋਈ ਰੁਕਾਵਟ ਦਾ ਦਰਦ ਵਿਕਸਿਤ ਦੇਸ਼ਾਂ ਨੂੰ ਲੰਮੇ ਸਮੇਂ ਤੱਕ ਮਹਿਸੂਸ ਹੋਵੇਗਾ ਜਦੋਂ ਕਿ ਉਮੀਦ ਹੈ ਕਿ ਭਾਰਤ ਵਿਸ਼ਵ ਅਰਥਵਿਵਸਥਾ ਦੇ ਮੋਹਰੀ ਸਥਾਨਾਂ 'ਚ ਬਣਿਆ ਰਹੇਗਾ।
ਸਿੰਘਾਨੀਆ ਨੇ 2019-20 ਲਈ ਕੰਪਨੀ ਦੀ ਸਾਲਾਨਾ ਰਿਪੋਰਟ 'ਚ ਸ਼ੇਅਰਧਾਰਕਾਂ ਨੂੰ ਕਿਹਾ ਕਿ ਮਹਾਮਾਰੀ ਅਜਿਹੇ ਸਮੇਂ 'ਚ ਆਈ ਜਦੋਂ ਕਿ ਭਾਰਤੀ ਅਰਥਵਿਵਸਥਾ ਪਹਿਲਾਂ ਹੀ ਵਿਕਾਸ ਦਰ 'ਚ ਕਮੀ ਦਾ ਅਨੁਭਵ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਲਗਭਗ 170 ਦੇਸ਼ਾਂ 'ਚ ਲੋਕਾਂ ਦੀ ਔਸਤ ਆਮਦਨ 'ਚ ਪਿਛਲੇ ਸਾਲ ਦੀ ਤੁਲਨਾ 'ਚ ਗਿਰਾਵਟ ਦਾ ਖਦਸ਼ਾ ਹੈ।
ਜੇ. ਕੇ. ਪੇਪਰ ਦੇ ਉਪ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਹਰਸ਼ਪਤੀ ਸਿੰਘਾਨੀਆ ਨੇ ਕਿਹਾ ਕਿ ਕੋਵਿਡ-19 ਕਾਰਣ ਰੁਕਾਵਟਾਂ ਪੈਦਾ ਹੋਣ ਦੇ ਬਾਵਜੂਦ ਕੰਪਨੀ ਤੈਅ ਵਿਸਤਾਰ ਯੋਜਨਾਵਾਂ ਮੁਤਾਬਕ ਅੱਗੇ ਵਧ ਰਹੀ ਹੈ, ਹਾਲਾਂਕਿ ਇਸ ਦੌਰਾਨ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦਾ ਸਮਰਥਨ ਅਹਿਮ ਹੋਵੇਗਾ। ਸਿੰਘਾਨਿਆ ਨੇ ਕਿਹਾ ਕਿ ਭਾਰਤ 'ਚ ਪੂਰੀ ਤਰ੍ਹਾਂ ਲਾਕਡਾਊਨ ਦੁਨੀਆ 'ਚ ਲਾਗੂ ਕੀਤੇ ਗਏ ਸਭ ਤੋਂ ਵੱਡੀਆਂ ਪਾਬੰਦੀਆਂ 'ਚੋਂ ਇਕ ਸੀ ਜੋ ਲਗਭਗ 70 ਦਿਨਾਂ ਤੱਕ ਚੱਲਿਆ। ਇਸ ਦੌਰਾਨ ਕਰੀਬ ਦੋ-ਤਿਹਾਈ ਆਰਥਿਕ ਗਤੀਵਿਧੀਆਂ ਠੱਪ ਪੈ ਗਈਆਂ।
ਤਨਖਾਹ ਨਾ ਮਿਲਣ 'ਤੇ ਗੋਏਅਰ ਦੇ ਅੱਧਾ ਦਰਜਨ ਸੀਨੀਅਰ ਅਧਿਕਾਰੀਆਂ ਨੇ ਛੱਡੀ ਨੌਕਰੀ
NEXT STORY