ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਵਿੱਤੀ ਸਾਲ 2019-20 ਦੀ ਮਾਰਚ ਤਿਮਾਹੀ 'ਚ 5,237 ਕਰੋੜ ਰੁਪਏ ਦਾ ਘਾਟਾ ਦਿਖਾਇਆ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਇਹ ਘਾਟਾ ਪੁਰਾਣੇ ਕਾਨੂੰਨੀ ਬਕਾਏ 'ਤੇ ਖਰਚੇ ਦੀ ਉੱਚ ਵਿਵਸਥਾ ਕਾਰਣ ਹੋਇਆ ਹੈ। ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਉਸ ਨੂੰ 107.2 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਨੇ 31 ਮਾਰਚ 2020 ਨੂੰ ਖਤਮ ਤਿਮਾਹੀ ਦੌਰਾਨ 7,004 ਕਰੋੜ ਰੁਪਏ ਦਾ ਵੱਖ ਤੋਂ ਪ੍ਰਬੰਧ ਕੀਤਾ ਹੈ।
ਇਸ 'ਚ ਜ਼ਿਆਦਾ ਹਿੱਸਾ ਵਿਧਾਨਕ ਬਕਾਏ ਨੂੰ ਲੈ ਕੇ ਹੈ। ਮਾਰਚ 2020 'ਚ ਖਤਮ ਵਿੱਤੀ ਸਾਲ 'ਚ ਕੰਪਨੀ ਨੂੰ ਇਸ ਤਰ੍ਹਾਂ ਦੀ ਵੱਡੀ ਰਾਸ਼ੀ ਦੇ ਪ੍ਰਬੰਧਨ ਦੇ ਚੱਲਦੇ 32,183.2 ਕਰੋੜ ਰੁਪਏ ਦਾ ਘਾਟਾ ਹੋਇਆ। ਸਾਲ ਦੌਰਾਨ ਕੰਪਨੀ ਦਾ ਕੁਲ ਮਾਲੀਆ 87,539 ਕਰੋੜ ਰੁਪਏ ਰਿਹਾ। ਵਿੱਤੀ ਸਾਲ 2018-19 'ਚ ਕੰਪਨੀ ਨੂੰ 409.5 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ ਅਤੇ ਉਸ ਸਾਲ ਮਾਲੀਆ 80780.2 ਕਰੋੜ ਰੁਪਏ ਸੀ।
ਖੰਡ ਬਰਾਮਦ ਆਉਣ ਵਾਲੇ ਦਿਨਾਂ 'ਚ ਆਮ ਹੋਣ ਦੀ ਉਮੀਦ : ਇਸਮਾ
NEXT STORY