ਨਵੀਂ ਦਿੱਲੀ (ਭਾਸ਼ਾ)-ਵਪਾਰਕ ਵਾਰਤਾ ਲਈ ਭਾਰਤ ਦੇ ਸੀਨੀਅਰ ਅਧਿਕਾਰੀਆਂ ਦਾ ਇਕ ਵਫਦ ਇਸ ਹਫ਼ਤੇ ਅਮਰੀਕਾ ਦੀ ਯਾਤਰਾ ਕਰੇਗਾ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨਾਲ ਹੀ ਦੱਸਿਆ ਕਿ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ’ਤੇ ਅਮਰੀਕਾ ਨਾਲ ਗੱਲਬਾਤ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ।
ਇਸ ਸਾਲ ਫਰਵਰੀ ’ਚ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਅਧਿਕਾਰੀਆਂ ਨੂੰ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (ਬੀ. ਟੀ. ਏ.) ’ਤੇ ਗੱਲਬਾਤ ਕਰਨ ਦਾ ਨਿਰਦੇਸ਼ ਦਿੱਤਾ ਸੀ । ਇਸ ਸਮਝੌਤੇ ਦੇ ਪਹਿਲੇ ਪੜਾਅ ਨੂੰ 2025 ਦੀ ਸਰਦ ਰੁੱਤ (ਅਕਤੂਬਰ-ਨਵੰਬਰ) ਤੱਕ ਪੂਰਾ ਕਰਨ ਦੀ ਯੋਜਨਾ ਹੈ। ਹੁਣੇ ਤੱਕ ਪੰਜ ਦੌਰ ਦੀ ਗੱਲਬਾਤ ਪੂਰੀ ਹੋਈ ਹੈ। ਅਧਿਕਾਰੀ ਨੇ ਕਿਹਾ , ‘‘ਭਾਰਤੀ ਵਫਦ ਇਸ ਹਫ਼ਤੇ ਯਾਤਰਾ ਕਰੇਗਾ।’’
ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ’ਚ ਵਪਾਰਕ ਵਾਰਤਾ ਲਈ ਇਕ ਅਧਿਕਾਰਤ ਵਫਦ ਪਿਛਲੇ ਮਹੀਨੇ ਨਿਊਯਾਰਕ ਗਿਆ ਸੀ। ਭਾਰਤ ਅਤੇ ਅਮਰੀਕਾ ਨੇ ਉਸ ਬੈਠਕ ਤੋਂ ਬਾਅਦ ਆਪਸੀ ਲਾਭਕਾਰੀ ਦੁਵੱਲੇ ਵਪਾਰ ਸਮਝੌਤੇ ’ਤੇ ਜਲਦੀ ਸਿੱਟਾ ਕੱਢਣ ਲਈ ਗੱਲਬਾਤ ਜਾਰੀ ਰੱਖਣ ਦਾ ਫ਼ੈਸਲਾ ਲਿਆ। ਦੋਵਾਂ ਧਿਰਾਂ ਨੇ ਵਪਾਰ ਸਮਝੌਤੇ ਦੇ ਵੱਖ-ਵੱਖ ਪਹਿਲੂਆਂ ’ਤੇ ਰਚਨਾਤਮਕ ਬੈਠਕਾਂ ਕੀਤੀਆਂ। ਇਹ ਵਾਰਤਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਨੇ ਰੂਸੀ ਕੱਚੇ ਤੇਲ ਦੀ ਖਰੀਦ ਲਈ ਅਮਰੀਕੀ ਬਾਜ਼ਾਰ ’ਚ ਦਾਖਲ ਹੋਣ ਵਾਲੇ ਭਾਰਤੀ ਸਾਮਾਨ ’ਤੇ 25 ਫ਼ੀਸਦੀ ਰੈਸੀਪ੍ਰੋਕਲ ਡਿਊਟੀ ਅਤੇ 25 ਫ਼ੀਸਦੀ ਵਾਧੂ ਜੁਰਮਾਨਾ ਲਾਇਆ ਹੈ।
ਇਸ ਸਮਝੌਤੇ ਦਾ ਟੀਚਾ ਦੁਲੱਵੇ ਵਪਾਰ ਨੂੰ ਮੌਜੂਦਾ 191 ਅਰਬ ਅਮਰੀਕੀ ਡਾਲਰ ਤੋਂ ਵਧਾ ਕੇ 2030 ਤੱਕ 500 ਅਰਬ ਅਮਰੀਕੀ ਡਾਲਰ ਤੱਕ ਪੰਹੁਚਾਉਣਾ ਹੈ।
ਟਾਟਾ ਕੈਪੀਟਲ ਦਾ ਆਪਣੇ ਕਰਜ਼ੇ ਨੂੰ 3 ਸਾਲ ’ਚ ਦੁੱਗਣਾ ਕਰਨ ਦਾ ਟੀਚਾ
NEXT STORY