ਨਵੀਂ ਦਿੱਲੀ, (ਭਾਸ਼ਾ)- ਭਾਰਤ ਦਾ ਵਿਦੇਸ਼ੀ ਕਰਜ਼ਾ ਦਸੰਬਰ 2024 ਦੇ ਅੰਤ ਤੱਕ 10.7 ਫੀਸਦੀ ਵਧ ਕੇ 717.9 ਅਰਬ ਡਾਲਰ ਹੋ ਗਿਆ। ਦਸੰਬਰ 2023 ’ਚ ਇਹ 648.7 ਅਰਬ ਡਾਲਰ ਸੀ। ਇਹ ਜਾਣਕਾਰੀ ਵਿੱਤ ਮੰਤਰਾਲਾ ਦੇ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ।
‘ਭਾਰਤ ਦਾ ਤਿਮਾਹੀ ਵਿਦੇਸ਼ੀ ਕਰਜ਼ਾ’ ਰਿਪੋਰਟ ਮੁਤਾਬਕ ਦਸੰਬਰ 2024 ’ਚ ਤਿਮਾਹੀ ਆਧਾਰ ’ਤੇ ਵਿਦੇਸ਼ੀ ਕਰਜ਼ੇ ’ਚ 0.7 ਫੀਸਦੀ ਦਾ ਵਾਧਾ ਹੋਇਆ। ਸਤੰਬਰ 2024 ਦੇ ਅੰਤ ’ਚ ਇਹ 712.7 ਅਰਬ ਡਾਲਰ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਦੇਸ਼ੀ ਕਰਜ਼ੇ ਤੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਅਨੁਪਾਤ ਦਸੰਬਰ 2024 ਦੇ ਅੰਤ ਤੱਕ 19.1 ਫੀਸਦੀ ਸੀ ਜਦ ਕਿ ਸਤੰਬਰ 2024 ’ਚ ਇਹ 19 ਫੀਸਦੀ ਸੀ।
ਇਸ ’ਚ ਕਿਹਾ ਗਿਆ ਹੈ, ‘‘ਦਸੰਬਰ 2024 ਦੇ ਅੰਤ ’ਚ ਭਾਰਤ ਦੇ ਬਾਹਰੀ ਕਰਜ਼ੇ ਭਾਵ ਵਿਦੇਸ਼ੀ ਕਰਜ਼ੇ ’ਚ ਅਮਰੀਕੀ ਡਾਲਰ ਦੇ ਮੁੱਲ ਵਾਲੇ ਕਰਜ਼ੇ ਦਾ ਹਿੱਸਾ ਸਭ ਤੋਂ ਵੱਧ 54.8 ਫੀਸਦੀ ਸੀ। ਇਸ ਤੋਂ ਬਾਅਦ ਭਾਰਤੀ ਰੁਪਿਆ (30.6 ਫੀਸਦੀ), ਜਾਪਾਨੀ ਯੇਨ (6.1 ਫੀਸਦੀ), ਐੱਸ. ਡੀ. ਆਰ. (4.7 ਫੀਸਦੀ) ਅਤੇ ਯੂਰੋ (3 ਫੀਸਦੀ) ਦਾ ਸਥਾਨ ਰਿਹਾ।
FD 'ਤੇ ਵੱਡੀ ਖਬਰ, 1 ਅਪ੍ਰੈਲ ਤੋਂ ਬਦਲਣਗੇ ਬੈਂਕ ਨਿਯਮ, ਅੱਜ ਆਖ਼ਰੀ ਮੌਕਾ
NEXT STORY