ਨਵੀਂ ਦਿੱਲੀ— ਕਿਫਾਇਤੀ ਹਵਾਈ ਸੇਵਾ ਲਈ ਜਾਣ ਜਾਂਦੀ ਇੰਡੀਗੋ ਨੇ ਮੰਗਲਵਾਰ ਤੋਂ 16 ਮਈ ਤਕ ਤਿੰਨ ਦਿਨ ਦੀ 'ਸਮਰ ਸੇਲ' ਸ਼ੁਰੂ ਕੀਤੀ ਹੈ। ਹਵਾਈ ਯਾਤਰੀ ਘੱਟੋ-ਘੱਟ 999 ਰੁਪਏ 'ਚ ਸ਼ੁਰੂ ਹੋਣ ਵਾਲੇ ਕਿਰਾਏ 'ਚ ਟਿਕਟ ਬੁੱਕ ਕਰ ਸਕਦੇ ਹਨ। ਇਸ ਤਹਿਤ 29 ਮਈ 2019 ਤੋਂ 28 ਸਤੰਬਰ 2019 ਵਿਚਕਾਰ ਯਾਤਰਾ ਕੀਤੀ ਜਾ ਸਕਦੀ ਹੈ।
ਉੱਥੇ ਹੀ, ਅੰਮ੍ਰਿਤਸਰ ਤੋਂ ਫਲਾਈਟ ਲੈਣ ਵਾਲੇ ਮੁਸਾਫਰ ਵੀ ਇਸ ਦਾ ਫਾਇਦਾ ਉਠਾ ਸਕਦੇ ਹਨ। ਅੰਮ੍ਰਿਤਸਰ ਤੋਂ ਦਿੱਲੀ ਦੀ ਹਵਾਈ ਟਿਕਟ 1,899 ਰੁਪਏ 'ਚ ਮਿਲ ਰਹੀ ਹੈ। ਅੰਮ੍ਰਿਤਸਰ ਤੋਂ ਦੁਬਈ ਲਈ ਟਿਕਟ 7,699 ਰੁਪਏ, ਮੁੰਬਈ ਲਈ 2,899 ਰੁਪਏ ਤੇ ਹੈਦਰਾਬਾਦ ਲਈ 2,599 ਰੁਪਏ 'ਚ ਟਿਕਟ ਖਰੀਦੀ ਜਾ ਸਕਦੀ ਹੈ।
ਇਸ ਤਹਿਤ ਸਿਰਫ ਸੀਮਤ ਸੀਟਾਂ ਦੀ ਹੀ ਬੁਕਿੰਗ ਹੋਵੇਗੀ ਅਤੇ ਇਹ ਕਿਰਾਇਆ ਵੀ ਸਿਰਫ ਇਕ ਪਾਸੇ ਦੀ ਯਾਤਰਾ ਦਾ ਹੋਵੇਗਾ। ਇੰਡੀਗੋ ਵੱਲੋਂ ਸ਼ੁਰੂ ਹੋਈ ਇਸ ਸੇਲ ਤਹਿਤ ਸਸਤੀ ਟਿਕਟ ਦਾ ਫਾਇਦਾ ਉਠਾਉਣ ਲਈ 16 ਮਈ 2019 ਦੀ ਰਾਤ 12 ਵਜੇ ਤਕ ਬੁਕਿੰਗ ਕਰਾਈ ਜਾ ਸਕਦੀ ਹੈ। ਇਹ ਬੁਕਿੰਗ ਤੁਸੀਂ ਇੰਡੀਗੋ ਦੀ ਵੈੱਬਸਾਈਟ 'ਤੇ ਵੀ ਕਰਾ ਸਕਦੇ ਹੋ। ਯਾਤਰਾ ਦੀ ਤਰੀਕ ਤੋਂ 15 ਦਿਨ ਪਹਿਲਾਂ ਬੁਕਿੰਗ ਕਰਾਉਣੀ ਜ਼ਰੂਰੀ ਹੈ, ਯਾਨੀ ਜੇਕਰ ਤੁਸੀਂ 29 ਮਈ 2019 ਨੂੰ ਫਲਾਈਟ ਲੈਣੀ ਹੈ ਤਾਂ ਇਸ ਲਈ ਬੁਕਿੰਗ 14 ਮਈ ਨੂੰ ਕਰਾਉਣੀ ਹੋਵੇਗੀ। ਇੰਡੀਗੋ ਦੀ ਇਸ ਸੇਲ 'ਚ ਗਰੁੱਪ ਬੁਕਿੰਗ ਨਹੀਂ ਹੋ ਸਕਦੀ, ਨਾਲ ਹੀ ਸਰਕਾਰੀ ਟੈਕਸਾਂ ਤੇ ਹਵਾਈ ਅੱਡਾ ਚਾਰਜਾਂ 'ਚ ਵੀ ਕੋਈ ਛੋਟ ਨਹੀਂ ਹੈ। ਚੰਡੀਗੜ੍ਹ ਤੋਂ ਇੰਡੀਗੋ ਦੀ ਫਲਾਈਟ 'ਚ 29 ਮਈ ਤੋਂ 28 ਸਤੰਬਰ ਵਿਚਕਾਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਯਾਤਰੀ ਵੀ ਇਸ ਦਾ ਫਾਇਦਾ ਫਾਇਦਾ ਉਠਾ ਸਕਦੇ ਹਨ।
ਨਿਊ ਇੰਡੀਆ ਇੰਸ਼ੋਰੈਂਸ਼ ਕੰਪਨੀ ਨੂੰ ਚੌਥੀ ਤਿਮਾਹੀ 'ਚ 271 ਕਰੋੜ ਦਾ ਘਾਟਾ
NEXT STORY