ਨਵੀਂ ਦਿੱਲੀ— ਕੋਲਕਾਤਾ ਤੋਂ ਜੈਪੁਰ ਜਾ ਰਹੇ ਇੰਡੀਗੋ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ। ਵਾਰਾਨਸੀ ਦੇ ਏਅਰਪੋਰਟ 'ਤੇ ਜਹਾਜ਼ ਦੀ ਐਮਰਜੇਂਸੀ ਲੈਡਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਕਾਰਗੋ 'ਚ ਅੱਗ ਲੱਗ ਗਈ ਸੀ ਇਸ ਤੋਂ ਬਾਅਦ ਪਾਇਲਟ ਨੇ ਸੂਝਬੂਝ ਦਿਖਾਈ ਅਤੇ ਐਮਰਜੇਂਸੀ ਲੈਂਡਿੰਗ ਕਰਾ ਕੇ 84 ਲੋਕਾਂ ਦੀ ਜਾਨ ਬਚਾਈ। ਵਾਸਾਨਸੀ ਏਅਰਪੋਰਟ 'ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ।
ਜਾਣਕਾਰੀ ਦੇ ਮੁਤਾਬਕ ਕੋਲਕਾਤਾ ਏਅਰਪੋਰਟ 'ਤੇ 84 ਯਾਤਰੀਆਂ ਨੂੰ ਲੈ ਕੇ ਜਹਾਜ਼ ਨੇ ਰਾਤ 9 ਵਜੇ ਉਡਾਣ ਭਰੀ ਸੀ ਪਰ ਉਡਾਣ ਦੇ ਥੋੜੀ ਦੇਰ ਬਾਅਦ ਹੀ ਪਾਇਲਟ ਦੇ ਕਾਰਗੋ ਤੋਂ ਧੂੰਆਂ ਨਿਕਲਦਿਆਂ ਦੇਖਿਆ ਗਿਆ। ਪਾਇਲਟ ਨੇ ਤੁਰੰਤ ਐਮਰਜੇਂਸੀ ਲੈਡਿੰਗ ਦੀ ਤਿਆਰੀ ਕੀਤੀ। ਪਹਿਲਾਂ ਗਯਾ ਦੇ ਏਅਰਪੋਰਟ 'ਤੇ ਲੈਡਿੰਗ ਦੀ ਇਜਾਜ਼ਤ ਮੰਗੀ ਗਈ ਪਰ ਉੱਥੇ ਨਾਈਟ ਲੈਡਿੰਗ ਦੀ ਸੁਵਿਧਾ ਦੀ ਕਮੀ ਦੇ ਚਲਦਿਆਂ ਉਸ ਨੂੰ ਜਹਾਜ਼ ਦੀ ਡਾਈਵਰਟ ਕਰ ਕੇ ਵਾਰਨਸੀ ਏਅਰਪੋਰਟ 'ਤੇ ਲੈਡਿੰਗ ਕਰਵਾਉਣੀ ਪਈ। ਪਾਇਲਟ ਦੀ ਜਾਣਕਾਰੀ 'ਤੇ ਉੱਥੇ ਪਹਿਲਾਂ ਸੀ.ਆਈ.ਐੱਸ.ਐੱਫ. ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਜੂਦ ਸੀ। ਲੈਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਜਹਾਜ਼ 'ਚ ਅੱਗ ਬੁਝਾ ਕੇ ਪੂਰੀ ਜਾਂਚ ਕੀਤੀ ਗਈ ਅਤੇ ਫਿਰ ਦੇਰ ਰਾਤ 10.30 ਵਜੇ ਜਹਾਜ਼ ਨੂੰ ਜੈਪੁਰ ਰਵਾਨਾ ਕੀਤਾ ਗਿਆ।
AMT 'ਤੇ ਦਾਅ ਲਾਉਣਗੀਆਂ ਦੇਸ਼ ਦੀਆਂ ਵੱਡੀਆਂ ਕਾਰ ਕੰਪਨੀਆਂ
NEXT STORY