ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਨੂੰ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਤਕੜਾ ਝਟਕਾ ਲੱਗਾ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਮਾਰਚ 'ਚ ਖਤਮ ਤਿਮਾਹੀ ਦੌਰਾਨ ਉਸ ਨੂੰ 870.8 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਦਿੱਗਜ ਜਹਾਜ਼ ਕੰਪਨੀ ਇੰਡੀਗੋ ਨੂੰ ਇਕ ਸਾਲ ਪਹਿਲਾਂ ਇਸ ਦੌਰਾਨ 595.8 ਕਰੋੜ ਰੁਪਏ ਦਾ ਟੈਕਸ ਕੱਢਣ ਤੋਂ ਬਾਅਦ ਲਾਭ ਹੋਇਆ ਸੀ। ਵਿੱਤੀ ਸਾਲ 2019-20 ਦੀ ਮਾਰਚ ਨੂੰ ਖਤਮ ਤਿਮਾਹੀ ਦੌਰਾਨ ਕੰਪਨੀ ਦੀ ਸੰਚਾਲਨ ਆਮਦਨ ਵੱਧ ਕੇ 8,229.1 ਕਰੋੜ ਰੁਪਏ ਹੋ ਗਈ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਨ ਲਾਗੂ ਰਾਸ਼ਟਰ ਪੱਧਰੀ ਲਾਕਡਾਊਨ ਦੇ ਮੱਦੇਨਜ਼ਰ ਜਹਾਜ਼ ਸੇਵਾਵਾਂ ਬੰਦ ਹੋਣ ਨਾਲ ਉਸ ਦੀ ਆਮਦਨ 'ਤੇ ਕਾਫੀ ਅਸਰ ਪਿਆ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਤਾਲਾਬੰਦੀ ਕਾਰਨ ਪਹਿਲਾਂ ਤੋਂ ਹੀ ਖਸਤਾਹਾਲ ਏਅਰਲਾਈਨ ਕੰਪਨੀਆਂ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਜੂਨ 'ਚ ਏ. ਟੀ. ਐੱਫ. ਦੀ ਕੀਮਤ ਲਗਭਗ 50 ਫ਼ੀਸਦੀ ਵੱਧ ਗਈ ਹੈ। ਹੁਣ ਦਿੱਲੀ 'ਚ ਇਕ ਕਿਲੋਲੀਟਰ ਹਵਾਈ ਟਰਬਾਈਨ ਫਿਊਲ (ਏ. ਟੀ. ਐੱਫ.) ਦੀ ਕੀਮਤ 33,575 ਹੋ ਗਈ ਹੈ, ਜੋ ਪਿਛਲੇ ਮਹੀਨੇ ਦੀ ਤੁਲਨਾ 'ਚ 11,000 ਰੁਪਏ ਜ਼ਿਆਦਾ ਹੈ।
ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਤੀਜੇ ਦਿਨ ਮਜਬੂਤੀ 'ਚ ਬੰਦ
NEXT STORY