ਨਵੀਂ ਦਿੱਲੀ—ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬੀਤੇ ਕੁਝ ਦਿਨਾਂ 'ਚ ਕੰਪਨੀ ਨੇ ਭਾਰਤ 'ਚ ਉਡਾਣ 'ਤੇ ਪ੍ਰਤੀਬੰਧ ਕਾਰਨ ਕੰਪਨੀ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਬੁਰੇ ਹਾਲਾਤ 'ਚ ਕੰਪਨੀ ਇੰਡੀਗੋ ਨੇ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਨੌਕਰੀ ਦਾ ਆਫਰ ਦਿੱਤਾ ਹੈ। ਇੰਡੀਗੋ ਨੇ ਇਹ ਆਫਰ ਅਜਿਹੇ ਸਮੇਂ ਦਿੱਤਾ ਹੈ ਜਦ ਜੈੱਟ ਏਅਰਵੇਜ਼ ਨੇ ਆਪਣੇ ਪਾਇਲਟਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਹੈ।
ਪਾਇਲਟਾਂ ਨੂੰ ਮਿਲੇਗਾ ਬੋਨਸ
ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ ਇੰਡੀਗੋ ਨੌਕਰੀ ਦਾ ਆਫਰ ਦਿੰਦਾ ਹੈ। ਹਾਲਾਂਕਿ ਇੰਡੀਗੋ ਬੁਲਾਰੇ ਨੇ ਉਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ ਹੈ ਜਿਸ 'ਚ ਕਿਹਾ ਜਾ ਰਿਹਾ ਸੀ ਕਿ ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ ਕੰਪਨੀ ਬੋਨਸ ਵੀ ਦੇਵੇਗੀ। ਬੁਲਾਰੇ ਨੇ ਕਿਹਾ ਕਿ ਅਸੀਂ ਬੋਨਸ ਨਹੀਂ ਦੇ ਰਹੇ ਹਾਂ ਅਸੀਂ ਬਕਾਇਆ ਤਨਖਾਹ ਲਈ ਮੁਆਵਜ਼ੇ ਦੀ ਪੇਸ਼ਕਸ਼ ਕਰ ਰਹੇ ਹਾਂ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਪਾਇਲਟ ਰਾਇਰਿੰਗ ਪ੍ਰੋਗਰਾਮ ਦਾ ਜੈੱਟ ਏਅਰਵੇਜ਼ ਵੀ ਹਿੱਸਾ ਹੈ ਭਾਵ ਜੈੱਟ ਏਅਰਵੇਜ਼ ਦੇ ਪਾਇਲਟਾਂ ਦੀ ਭਰਤੀ ਵੀ ਕੀਤੀ ਜਾ ਸਕਦੀ ਹੈ। ਹਾਲਾਂਕਿ ਇੰਡੀਗੋ ਬੁਲਾਰੇ ਨੇ ਇਹ ਵੀ ਕਿਹਾ ਹੈ ਕਿ ਪਾਇਲਟ ਹਾਇਰਿੰਗ ਪ੍ਰਕਿਰਿਆ ਸਿਰਫ ਜੈੱਟ ਏਅਰਵੇਜ਼ ਲਈ ਨਹੀਂ ਹੈ ਬਲਕਿ ਏਵੀਏਸ਼ਨ ਇੰਡਸਟਰੀ ਦੀਆਂ ਦੂਜੀਆਂ ਕੰਪਨੀਆਂ ਦੇ ਪਾਇਲਟ ਵੀ ਇਸ ਦਾ ਹਿੱਸਾ ਹੈ। ਦੱਸ ਦੇਈਏ ਕਿ ਇੰਡੀਗੋ ਏਅਰਲਾਈਨ ਪਾਇਲਟ ਦੀ ਕਮੀ ਨਾਲ ਜੂਝ ਰਹੀ ਹੈ।
ਜੈੱਟ ਏਅਰਵੇਜ਼ ਨੇ ਖੜੇ ਕੀਤੇ ਹੁਣ ਤੱਕ 32 ਜਹਾਜ਼
ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਨੇ ਬੀਤੇ ਕੁਝ ਦਿਨਾਂ 'ਚ ਕਿਰਾਏ ਦਾ ਭੁਗਤਾਨ ਨਾ ਹੋਣ ਕਾਰਨ 30 ਤੋਂ ਜ਼ਿਆਦਾ ਜਹਾਜ਼ ਖੜੇ ਕਰ ਦਿੱਤੇ ਹਨ। ਮੰਗਲਵਾਰ ਨੂੰ ਕੰਪਨੀ ਨੇ 4 ਜਹਾਜ਼ ਖੜੇ ਕੀਤੇ। ਇਸ ਤੋਂ ਪਹਿਲਾਂ ਜੈੱਟ ਏਅਰਵੇਜ਼ ਨੂੰ ਇਕਵਿਟੀ ਭਾਗੀਦਾਰ ਅਤੇ ਸਾਊਦੀ ਅਰਬ ਦੀ ਏਤਿਹਾਦ ਏਅਰਵੇਜ਼ ਨੇ 16000 ਤੋਂ 19000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਸੰਕੇਤ ਦਿੱਤੇ ਹਨ। ਇਸ ਨਿਵੇਸ਼ ਤੋਂ ਬਾਅਦ ਏਤਿਹਾਦ ਦੀ ਜੈੱਟ ਏਅਰਵੇਜ਼ ਏਅਰਲਾਈਨ 'ਚ ਹਿੱਸੇਦਾਰੀ ਵਧ ਕੇ 24.9 ਫੀਸਦੀ ਹੋ ਜਾਵੇਗੀ।
ਬੋਇੰਗ ਵਿਵਾਦ ਨਾਲ ਵਧਿਆ ਸੰਕਟ
ਇਸ ਵਿਚਾਲੇ ਭਾਰਤ ਨੇ ਬੋਇੰਗ 737 ਮੈਕਸ 8 ਜਹਾਜ਼ 'ਤੇ ਰੋਕ ਲੱਗਾ ਦਿੱਤੀ ਹੈ। ਭਾਰਤ ਸਰਕਾਰ ਦੇ ਇਸ ਫੈਸਲੇ ਦਾ ਜੈੱਟ ਏਅਰਵੇਜ਼ 'ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਸੈਂਸੇਕਸ 'ਚ ਜੈੱਟ ਏਅਰਵੇਜ਼ ਦੇ ਸ਼ੇਅਰ 3.64 ਫੀਸਦੀ ਡਿੱਗ ਕੇ 236 ਦੇ ਪੱਧਰ 'ਤੇ ਆ ਗਏ। ਦਰਅਸਲ, ਜੈੱਟ ਏਅਰਵੇਜ਼ ਕੋਲ 5 ਬੋਇੰਗ 737 ਮੈਕਸ 8 ਜਹਾਜ਼ ਹਨ। ਬੀਤੇ ਦਿਨੀਂ ਇਥੋਪੀਆ ਦੇ ਅਦੀਸ ਅਬਾਬਾ 'ਚ ਬੋਇੰਗ ਦਾ 737 ਮੈਕਸ 8 ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਇਸ ਜਹਾਜ਼ 'ਤੇ ਰੋਕ ਲੱਗਾ ਦਿੱਤੀ ਗਈ ਹੈ।
ਭਾਰਤ ਨਾਲ ਪੰਗਾ ਲੈਣਾ ਪਾਕਿ ਨੂੰ ਪਿਆ ਭਾਰੀ, ਹਰੀ ਮਿਰਚ ਨੇ ਕੱਢਿਆ ਧੂੰਆਂ
NEXT STORY