ਨਵੀਂ ਦਿੱਲੀ—ਉਦਯੋਗਿਕ ਉਤਪਾਦਨ ਅਤੇ ਮੁਦਰਾਸਫੀਤੀ ਵਰਗੇ ਵੱਡੇ ਆਰਥਿਕ ਕਾਰਕ ਅਤੇ ਸੰਸਾਰਕ ਸੰਕੇਤਾਂ ਨਾਲ ਇਸ ਹਫਤੇ ਸ਼ੇਅਰ ਬਾਜ਼ਾਰ ਦੀ ਚਾਲ ਤੈਅ ਹੋਵੇਗੀ। ਵਿਸ਼ਲੇਸ਼ਕਾਂ ਨੇ ਇਹ ਅਨੁਮਾਨ ਜਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਹਫਤੇ ਕੱਚਾ ਤੇਲ, ਰੁਪਿਆ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਰੁਖ ਵੀ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਐਪਿਕ ਰਿਸਰਚ ਦੇ ਸੀ.ਈ.ਓ. ਮੁਸਤਫਾ ਨਦੀਮ ਨੇ ਕਿਹਾ ਕਿ ਇਸ ਹਫਤੇ ਕਈ ਸਾਰੇ ਅੰਕੜੇ ਜਾਰੀ ਹੋਣ ਵਾਲੇ ਹਨ। ਅਜਿਹੇ 'ਚ ਆਰਥਿਕ ਅੰਕੜੇ ਅਤੇ ਘਰੇਲੂ ਕਾਰਕ ਬਾਜ਼ਾਰ ਨੂੰ ਪ੍ਰਭਾਵਿਤ ਕਰਨਗੇ। ਉਪਭੋਗਤਾ ਮੁੱਲ ਸੂਚਕਾਂਕ (ਸੀ.ਪੀ.ਆਈ.) ਆਧਾਰਿਤ ਮੁਦਰਾਸਫੀਤੀ, ਉਦਯੋਗਿਕ ਉਤਪਾਦਨ ਆਦਿ ਬਾਜ਼ਾਰ ਦੀ ਧਾਰਨਾ ਤੈਅ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਕੈਪੀਟਲਏਮ ਦੇ ਸੋਧ ਮੁਖੀ ਦੇਵਵਰਤ ਭੱਟਾਚਾਰਿਆ ਨੇ ਕਿਹਾ ਕਿ ਇਸ ਹਫਤੇ ਬਾਜ਼ਾਰ ਦੀਆਂ ਨਜ਼ਰਾਂ ਸੀ.ਪੀ.ਆਈ., ਥੋਕ ਮੁੱਲ ਸੂਚਕਾਂਕ 'ਤੇ ਹੋਣਗੀਆਂ। ਕੌਮਾਂਤਰੀ ਮੋਰਚੇ 'ਤੇ ਅਸੀਂ ਸੋਮਵਾਰ ਨੂੰ ਅਮਰੀਕਾ ਦੀ ਖੁਦਰਾ ਵਿਕਰੀ ਦੇ ਅੰਕੜੇ ਅਤੇ ਚੀਨ ਦੇ ਉਦਯੋਗਿਕ ਉਤਪਾਦਨ 'ਤੇ ਨਜ਼ਰ ਰੱਖਣਗੇ।
ਉਨ੍ਹਾਂ ਨੇ ਕਿਹਾ ਕਿ ਇਸ ਹਫਤੇ ਵਿਦੇਸ਼ੀ ਨਿਵੇਸ਼ਕਾਂ ਦੇ ਜਾਰੀ ਨਿਵੇਸ਼ ਦੇ ਕਾਰਨ ਬਾਜ਼ਾਰ ਦੇ ਹਾਂ-ਪੱਖੀ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਚੋਣ ਦੀ ਤਾਰੀਕ ਦਾ ਐਲਾਨ ਅਤੇ ਸੰਸਾਰਕ ਕਾਰਕ ਬਾਜ਼ਾਰ 'ਚ ਉਥਲ-ਪੁਥਲ ਲਿਆ ਸਕਦੇ ਹਨ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਮੁਖ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਲਗਾਤਾਰ ਚਾਰ ਦਿਨਾਂ ਦੀ ਤੇਜ਼ੀ ਖੋਹ ਦਿੱਤੀ। ਹਾਲਾਂਕਿ ਪਿਛਲੇ ਹਫਤੇ ਦੌਰਾਨ ਸੈਂਸੈਕਸ 607.62 ਅੰਕ ਭਾਵ 1.68 ਫੀਸਦੀ ਅਤੇ ਨਿਫਟੀ 171.90 ਅੰਕ ਭਾਵ 1.58 ਫੀਸਦੀ ਮਜ਼ਬੂਤ ਹੋਇਆ।
FPI ਨੇ ਮਾਰਚ 'ਚ ਹੁਣ ਤਕ 2,741 ਕਰੋੜ ਰੁਪਏ ਕੀਤੇ ਨਿਵੇਸ਼
NEXT STORY