ਇਸਲਾਮਾਬਾਦ- ਨਕਦੀ ਦੀ ਭਾਰੀ ਕਿੱਲਤ ਝੱਲ ਰਹੇ ਪਾਕਿਸਤਾਨ ’ਚ ਸਾਲਾਨਾ ਮਹਿੰਗਾਈ ਦਰ ਇਸ ਹਫਤੇ ਵਧ ਕੇ ਰਿਕਾਰਡ 38.42 ਫੀਸਦੀ ’ਤੇ ਪਹੁੰਚ ਗਈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਕਾਰਨ ਪਾਕਿਸਤਾਨ ’ਚ ਮਹਿੰਗਾਈ ਇਸ ਪੱਧਰ ’ਤੇ ਪਹੁੰਚੀ ਹੈ। ਅਖਬਾਰ ‘ਦਿ ਐੱਕਸਪ੍ਰੈੱਸ ਟ੍ਰਿਬਿਊਨ’ ਨੇ ਸ਼ਨੀਵਾਰ ਨੂੰ ਪਾਕਿਸਤਾਨ ਅੰਕੜਾ ਬਿਊਰੋ ਦੇ ਹਾਸਲ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਕ ਰਿਪੋਰਟ ’ਚ ਕਿਹਾ ਕਿ ਥੋੜ੍ਹੇ ਸਮੇਂ ਦੀ ਮਹਿੰਗਾਈ ਨੂੰ ਮਾਪਣ ਵਾਲਾ ਸੰਵੇਦਨਸ਼ੀਲ ਮੁੱਲ ਸੂਚਕ ਅੰਕ (ਐੱਸ. ਪੀ. ਆਈ.) ਇਸ ਹਫਤੇ ਸਾਲ-ਦਰ-ਸਾਲ ਵਧ ਕੇ 38.42 ਫੀਸਦੀ ਹੋ ਗਿਆ।
ਇਹ ਵੀ ਪੜ੍ਹੋ : ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰੇਗੀ ਅਮਰੀਕੀ ਵਿੱਤ ਮੰਤਰੀ ਯੇਲੇਨ, ਜੀ-20 ਬੈਠਕ 'ਚ ਲਏਗੀ ਹਿੱਸਾ
ਹਫਤਾਵਾਰੀ ਪੱਧਰ ’ਤੇ ਐੱਸ. ਪੀ. ਆਈ. ’ਚ 2.89 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂਕਿ ਪਿਛਲੇ ਹਫਤੇ 0.17 ਫੀਸਦੀ ਵਾਧਾ ਹੋਇਆ ਸੀ। ਪਿਛਲੇ ਹਫਤੇ ਸਾਲਾਨਾ ਪੱਧਰ ’ਤੇ ਐੱਸ. ਪੀ. ਆਈ. ਮਹਿੰਗਾਈ 34.83 ਫੀਸਦੀ ਦਰਜ ਕੀਤੀ ਗਈ ਸੀ। ਮਹਿੰਗਾਈ ਵਿਚ ਇਹ ਵਾਧਾ ਪਾਕਿਸਤਾਨ ਸਰਕਾਰ ਦੇ ਨਵੇਂ ਟੈਕਸ ਲਾਉਣ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਹੋਇਆ ਹੈ। ਸਰਕਾਰ ਨੇ ਅੰਤਰਰਾਸ਼ਟਰੀ ਕਰੰਸੀ ਫੰਡ ਤੋਂ 1.1 ਅਰਬ ਡਾਲਰ ਦੀ ਸਹਾਇਤਾ ਮਿਲਣ ਦੀ ਸ਼ਰਤ ਦੇ ਤੌਰ ’ਤੇ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਕੈਨੇਡੀਅਨ ਸੰਸਦ 'ਚ ਗੂੰਜਿਆ ਮਿਸੀਸਾਗਾ ਰਾਮ ਮੰਦਰ ਹਮਲੇ ਦਾ ਮੁੱਦਾ, ਐੱਮਪੀ ਨੇ ਟਰੂਡੋ ਸਰਕਾਰ ਨੂੰ ਕੀਤਾ ਅਲਰਟ
ਪੈਟਰੋਲ ਦੀਆਂ ਕੀਮਤਾਂ ’ਚ ਇਕ ਹਫਤੇ ’ਚ 8.82 ਫੀਸਦੀ, 5 ਲਿਟਰ ਖੁਰਾਕੀ ਤੇਲ ਦੀਆਂ ਕੀਮਤਾਂ ’ਚ 8.65 ਫੀਸਦੀ, ਇਕ ਕਿਲੋ ਘਿਓ ਦੇ ਭਾਅ ’ਚ 8.02 ਫੀਸਦੀ, ਚਿਕਨ ਮੀਟ ਦੀਆਂ ਕੀਮਤਾਂ ’ਚ 7.49 ਫੀਸਦੀ ਅਤੇ ਡੀਜ਼ਲ ਦੀਆਂ ਕੀਮਤਾਂ ’ਚ 6.49 ਫੀਸਦੀ ਵਾਧਾ ਹੋਇਆ ਹੈ। ਹਫਤਾਵਾਰੀ ਪੱਧਰ ’ਤੇ ਟਮਾਟਰ ਦੀਆਂ ਕੀਮਤਾਂ ’ਚ 14.27 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ’ਚ 13.48 ਫੀਸਦੀ, ਆਂਡਿਆਂ ਦੀਆਂ ਕੀਮਤਾਂ ’ਚ 4.24 ਫੀਸਦੀ, ਲਸਣ ਦੀਆਂ ਕੀਮਤਾਂ ’ਚ 2.1 ਫੀਸਦੀ ਅਤੇ ਆਟੇ ਦੀਆਂ ਕੀਮਤਾਂ ’ਚ 0.1 ਫੀਸਦੀ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ-ਸਿੱਖ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਦਾ ਤੋਹਫ਼ਾ, ਵਿਸ਼ੇਸ਼ ਰੇਲ ਕਰਵਾਏਗੀ 5 ਤਖ਼ਤਾਂ ਦੇ ਦਰਸ਼ਨ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
Spicejet ਦੀ ਫਲਾਈਟ 'ਚ ਆਈ ਤਕਨੀਕੀ ਖ਼ਰਾਬੀ, ਰਸਤੇ 'ਚੋਂ ਮੁੰਬਈ ਪਰਤਿਆ ਜਹਾਜ਼
NEXT STORY