ਨਵੀਂ ਦਿੱਲੀ—ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਇੰਫੋਸਿਸ ਨੇ ਕੰਟੇਨਰਾਂ ਦੀ ਢਲਾਈ ਕਰਨ ਵਾਲੀ ਫਰਾਂਸ ਦੀ ਕੰਪਨੀ ਸੀ. ਐੱਮ. ਏ. ਸੀ. ਜੀ. ਐੱਮ. ਗਰੁੱਪ ਦੇ ਨਾਲ ਸੱਤ ਸਾਲ ਦਾ ਕਰਾਰ ਕੀਤਾ ਹੈ, ਇੰਫੋਸਿਸ ਨੇ ਜਾਰੀ ਬਿਆਨ 'ਚ ਦੱਸਿਆ ਕਿ ਇਸ ਹਿੱਸੇਦਾਰੀ ਨਾਲ ਸੀ. ਐੱਮ. ਏ. ਸੀ. ਜੀ. ਐੱਮ. ਦੀ ਸੂਚਨਾ ਤਕਨਾਲੋਜੀ (ਆਈ.ਟੀ.) ਤੰਤਰ ਆਸਾਨ ਹੋਵੇਗਾ ਅਤੇ ਉਸ ਦੀ ਗਾਹਕੀ ਸੇਵਾ ਤਜ਼ਰਬਾ ਵਧੀਆ ਹੋਵੇਗਾ।
ਇਸ ਕਰਾਰ ਦੇ ਤਹਿਤ ਇੰਫੋਸਿਸ ਮਾਰਸ਼ੀਅਲੀ 'ਚ ਇਕ ਸਪਲਾਈ ਕੇਂਦਰ ਖੋਲ੍ਹੇਗੀ, ਕੰਪਨੀ ਨੇ ਕਿਹਾ ਕਿ ਇੰਫੋਸਿਸ ਸੀ. ਐੱਮ. ਏ. ਸੀ. ਜੀ. ਐੱਮ. ਦਾ ਦੁਬਈ ਸਥਿਤ ਸਪਲਾਈ ਕੇਂਦਰ ਵੀ ਅਧਿਗ੍ਰਹਿਤ ਕਰੇਗੀ। ਇਸ ਦੇ ਰਾਹੀਂ ਉਹ ਪੱਛਮੀ ਏਸ਼ੀਆ 'ਚ ਆਪਣੀ ਹਾਜ਼ਰੀ ਵਧਾਏਗੀ।
ਇਕ ਹੋਰ ਭਿਆਨ 'ਚ ਉਸ ਨੇ ਦੱਸਿਆ ਕਿ ਉਸ ਦੀ ਸਹਿਯੋਗੀ ਇਕਾਈ ਇੰਫੋਸਿਸ ਫਿਨੇਕਲ ਨੇ ਚੈਟ ਅਧਾਰਿਤ ਵਿੱਤੀ ਹੱਲ ਪ੍ਰਦਾ ਕਰਨ ਲਈ ਫਿਨਟੈਕ ਸਟਾਰਟਪ ਨਿਕਿ ਡਾਟ. ਏ. ਆਈ. ਨਾਲ ਕਰਾਰ ਕੀਤਾ ਹੈ। ਇਸ ਕਰਾਰ ਨਾਲ ਬੈਂਕਾਂ ਨੂੰ ਆਪਣੇ ਉਪਭੋਗਤਾਵਾਂ ਨੂੰ ਉਤਪਾਦਾਂ ਜਾਂ ਸੇਵਾਵਾਂ ਦੇ ਬਾਰੇ 'ਚ ਅਸਿੱਧੀ ਮਦਦ ਦੇਣ 'ਚ ਆਸਾਨੀ ਹੋਵੇਗੀ।
ਅਮਰੀਕੀ ਬਾਜ਼ਾਰਾਂ 'ਚ ਵਾਧਾ, ਡਾਓ 39 ਅੰਕ ਵਧ ਕੇ ਬੰਦ
NEXT STORY