ਨਵੀਂ ਦਿੱਲੀ (ਭਾਸ਼ਾ) - ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਪੇਂਟ ਦੇ ਨਿਰਮਾਣ ਅਤੇ ਵਿਕਰੀ ਲਈ ਬਾਜ਼ਾਰ ’ਚ ਆਪਣੇ ਦਬਦਬੇ ਦੀ ਸਥਿਤੀ ਦੀ ਕਥਿਤ ਰੂਪ ਨਾਲ ਦੁਰਵਰਤੋਂ ਕਰਨ ਲਈ ਏਸ਼ੀਅਨ ਪੇਂਟਸ ਖਿਲਾਫ ਜਾਂਚ ਦਾ ਆਦੇਸ਼ ਦਿੱਤਾ। ਇਹ ਨਿਰਦੇਸ਼ ਗ੍ਰਾਸਿਮ ਇੰਡਸਟਰੀਜ਼ (ਬਿਰਲਾ ਪੇਂਟਸ ਇਕਾਈ) ਦੀ ਸ਼ਿਕਾਇਤ ਤੋਂ ਬਾਅਦ ਦਿੱਤਾ ਗਿਆ ਹੈ। ਸ਼ਿਕਾਇਤ ’ਚ ਏਸ਼ੀਅਨ ਪੇਂਟਸ ’ਤੇ ਭਾਰਤੀ ਪੇਂਟ ਖੇਤਰ ’ਚ ਇਸ ਦੇ ਪ੍ਰਵੇਸ਼ ਅਤੇ ਵਿਕਾਸ ਨੂੰ ਰੋਕਣ ਨਾਲ ਜੁੜੀਆਂ ਗਤੀਵਿਧੀਆਂ ’ਚ ਕਥਿਤ ਰੂਪ ਨਾਲ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਹੈ।
ਇਹ ਵੀ ਪੜ੍ਹੋ : 7 ਦਿਨਾਂ ਦੀ ਗਿਰਾਵਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ
ਸੀ. ਸੀ. ਆਈ. ਨੇ ਆਦੇਸ਼ ’ਚ ਕਿਹਾ,‘‘ਕਮਿਸ਼ਨ ਦੀ ਰਾਏ ਹੈ ਕਿ ਮੌਜੂਦਾ ਮਾਮਲੇ ’ਚ ਏਸ਼ੀਅਨ ਪੇਂਟਸ ਵੱਲੋਂ ਐਕਟ ਦੀ ਧਾਰਾ 4 ਦੇ ਪ੍ਰਬੰਧਾਂ ਦੀ ਉਲੰਘਣਾ ਦਾ ਪਹਿਲੇ ਨਜ਼ਰੀਏ ’ਚ ਕੇਸ ਬਣਦਾ ਹੈ। ਮੁਕਾਬਲੇਬਾਜ਼ੀ ਕਮਿਸ਼ਨ ਨੇ ਡਾਇਰੈਕਟਰ ਜਨਰਲ ਨੂੰ ਮਾਮਲੇ ਦੀ ਜਾਂਚ ਕਰਨ ਅਤੇ 90 ਦਿਨਾਂ ’ਚ ਜਾਂਚ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।
ਇਹ ਵੀ ਪੜ੍ਹੋ : Super Rich Jeff Bezos ਨੇ ਅਡਾਨੀ-ਅੰਬਾਨੀ ਛੱਡ ਆਪਣੇ ਵਿਆਹ 'ਤੇ ਸੱਦਿਆ ਇਹ ਭਾਰਤੀ, ਨਾਮ ਜਾਣ ਉੱਡਣਗੇ ਹੋਸ਼
ਆਦਿੱਤਿਆ ਬਿੜਲਾ ਸਮੂਹ ਦੀ ਕੰਪਨੀ ਗ੍ਰਾਸਿਮ ਨੇ ਪਿਛਲੇ ਸਾਲ ਫਰਵਰੀ ’ਚ ‘ਬਿੜਲਾ ਓਪਸ ਪੇਂਟਸ’ ਬ੍ਰਾਂਡ ਤਹਿਤ ਪੇਂਟ ਖੇਤਰ ’ਚ ਕਦਮ ਰੱਖਿਆ ਹੈ। ਆਦੇਸ਼ ’ਚ ਸਪੱਸ਼ਟ ਕੀਤਾ ਗਿਆ ਕਿ ਹੈ ਕਿ ਇਹ ਟਿੱਪਣੀਆਂ ਮਾਮਲੇ ਦੇ ਗੁਣ-ਦੋਸ਼ ਦੇ ਆਧਾਰ ’ਤੇ ਆਖਰੀ ਰਾਏ ਨਹੀਂ ਹਨ ਅਤੇ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਇਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਜਾਂਚ ਕਰੇ।
ਇਹ ਵੀ ਪੜ੍ਹੋ : ਮਹਿੰਗੇ ਹੋਣਗੇ ਦੋ ਪਹੀਆ ਵਾਹਨ, 10 ਹਜ਼ਾਰ ਰੁਪਏ ਤੱਕ ਵਧ ਸਕਦੀ ਹੈ ਕੀਮਤ, ਜਾਣੋ ਵਜ੍ਹਾ
ਇਹ ਵੀ ਪੜ੍ਹੋ : ਵਿਦੇਸ਼ੀ ਭਾਰਤੀਆਂ ਨੇ ਦੇਸ਼ 'ਚ ਭੇਜਿਆ ਰਿਕਾਰਡ ਪੈਸਾ, 135.46 ਬਿਲੀਅਨ ਡਾਲਰ ਦੇ ਪੱਧਰ 'ਤੇ ਪਹੁੰਚਿਆ ਰੈਮੀਟੈਂਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਫਿਰ ਮਹਿੰਗਾ ਹੋ ਗਿਆ ਸੋਨਾ, ਚਾਂਦੀ ਦੇ ਭਾਅ ਟੁੱਟੇ, ਜਾਣੋ Gold-Silver ਦੀਆਂ ਤਾਜ਼ਾ ਕੀਮਤਾਂ
NEXT STORY