ਨਵੀਂ ਦਿੱਲੀ — ਪਿਛਲੇ ਕੁਝ ਮਹੀਨਿਆਂ ਵਿਚ ਟਰਮ ਲਾਈਫ ਇੰਸ਼ੋਰੈਂਸ ਦਾ ਕਲੇਮ ਵਧ ਗਿਆ ਹੈ ਜਿਸ ਨੂੰ ਦੇਖਦੇ ਹੋਏ ਬੀਮਾ ਕੰਪਨੀਆਂ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਾ ਸਕਦੀਆਂ ਹਨ। ਬੀਮਾ ਕੰਪਨੀਆਂ ਟਰਮ ਲਾਈਫ ਇੰਸ਼ੋਰੈਂਸ ਦੇ ਪ੍ਰੀਮੀਅਮ ਵਿਚ 20 ਤੋਂ 30 ਫੀਸਦੀ ਤੱਕ ਦਾ ਵਾਧਾ ਕਰ ਸਕਦੀਆਂ ਹਨ। ਅਪ੍ਰੈਲ ਮਹੀਨੇ ਵਿਚ ਜੀਵਨ ਬੀਮਾ ਕੰਪਨੀਆਂ ਦੇ ਟਰਮ ਲਾਈਫ ਪਲਾਨ ਦੇ ਪ੍ਰੀਮੀਅਮ ਵਿਚ 20 ਫੀਸਦੀ ਤੱਕ ਦਾ ਵਾਧਾ ਕੀਤਾ ਸੀ।
ਸੂਤਰਾਂ ਮੁਤਾਬਕ ਬੀਮਾ ਕੰਪਨੀਆਂ ਨੇ ਇਸ ਬਾਰੇ ਮਾਰਕੀਟ ਰੈਗੂਲੇਟਰ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਬੀਮਾ ਬਾਜ਼ਾਰ ਦੀ ਸਥਿਤੀ ਬਾਰੇ ਜਾਗਰੂਕ ਕੀਤਾ ਹੈ। ਆਈਆਰਡੀਏ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਕੰਪਨੀਆਂ ਪ੍ਰੀਮੀਅਮ ਵਿਚ ਵਾਧੇ ਦਾ ਐਲਾਨ ਕਰ ਸਕਦੀਆਂ ਹਨ।
ਬੀਮਾ ਕੰਪਨੀ ਦੇ ਇੱਕ ਅਧਿਕਾਰੀ ਮੁਤਾਬਕ ਪਿਛਲੇ ਕੁਝ ਮਹੀਨਿਆਂ ਵਿਚ ਬੀਮਾ ਦਾਅਵਿਆਂ ਵਿਚ ਵਾਧਾ ਹੋਇਆ ਹੈ। ਕੰਪਨੀਆਂ ਨੂੰ ਅੰਦਾਜ਼ਾ ਨਹੀਂ ਸੀ ਕਿ ਦਾਅਵਿਆਂ ਦੀ ਗਿਣਤੀ ਇੰਨੀ ਵਧ ਜਾਵੇਗੀ। ਕੰਪਨੀਆਂ ਦੀਆਂ ਬੈਲੇਂਸ ਸ਼ੀਟਾਂ ਇਸ ਗੱਲ ਦੇ ਅਧਾਰ ਤੇ ਚਲਦੀਆਂ ਹਨ ਕਿ ਕਿੰਨੇ ਦਾਅਵਿਆਂ ਦਾ ਕਲੇਮ ਕੀਤਾ ਜਾਣਾ ਹੈ ਅਤੇ ਕਿੰਨੀਆਂ ਨਵੀਂਆਂ ਪਾਲਸੀਆਂ ਵੇਚੀਆਂ ਗਈਆਂ ਹਨ। ਪਰ ਹੁਣ ਅਸੰਤੁਲਨ ਦੀ ਸਥਿਤੀ ਪੈਦਾ ਹੋ ਰਹੀ ਹੈ। ਜੇ ਕੰਪਨੀਆਂ ਪ੍ਰੀਮੀਅਮ ਨਹੀਂ ਵਧਾਉਂਦੀਆਂ ਤਾਂ ਇਹ ਸਿੱਧੇ ਤੌਰ 'ਤੇ ਕੰਪਨੀ ਦੀ ਵਿੱਤੀ ਸਥਿਤੀ ਨੂੰ ਪ੍ਰਭਾਵਤ ਕਰੇਗੀ।
ਜ਼ਿਕਰਯੋਗ ਹੈ ਕਿ ਬੀਮਾ ਕੰਪਨੀਆਂ ਦਾ ਪ੍ਰੀਮੀਅਮ ਮੌਤ ਦਰ, ਕਿੰਨੇ ਕਲੇਮ ਦਾ ਦਾਅਵਾ ਕੀਤਾ ਜਾ ਰਿਹਾ ਹੈ, ਸੰਬੰਧਿਤ ਕਲੇਮ ਦੇ ਬਦਲੇ ਕੰਪਨੀ ਕਿੰਨਾ ਪ੍ਰੀਮੀਅਮ ਵਸੂਲ ਕਰ ਰਹੀ ਹੈ ਆਦਿ ਇੰਨਾ ਗੱਲਾਂ 'ਤੇ ਨਿਰਭਰ ਕਰਦਾ ਹੈ। ਇਸ ਕਾਰਨ ਆਉਣ ਵਾਲੇ ਸਮੇਂ 'ਚ ਇਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਬੀਮਾ ਕੰਪਨੀਆਂ ਨੂੰ ਫਿਰ ਤੋਂ ਪ੍ਰੀਮੀਅਮ ਵਧਾਉਣ ਦਾ ਕਦਮ ਚੁੱਕਣਾ ਪੈ ਸਕਦਾ ਹੈ।
ਓਲਾ ਇਲੈਕਟ੍ਰਿਕ ਦੀ ਵੱਡੀ ਛਲਾਂਗ, ਐਟਰਗੋ ਦੀ ਕੀਤੀ ਖਰੀਦ
NEXT STORY