ਨਵੀਂ ਦਿੱਲੀ (ਭਾਸ਼ਾ) - ਨਿਰਮਾਣ ਹੱਲ ਪ੍ਰਦਾਤਾ ਇੰਟਰਆਰਕ ਬਿਲਡਿੰਗ ਪ੍ਰੋਡਕਟਸ ਲਿਮਟਿਡ ਨੇ ਆਪਣੇ 600 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ 850-900 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ ਹੈ।
ਕੰਪਨੀ ਦੇ ਬਿਆਨ ਅਨੁਸਾਰ ਆਈ. ਪੀ. ਓ. 19 ਅਗਸਤ ਨੂੰ ਖੁੱਲ੍ਹੇਗਾ ਅਤੇ 21 ਅਗਸਤ ਨੂੰ ਬੰਦ ਹੋਵੇਗਾ। ਆਈ. ਪੀ. ਓ. 200 ਕਰੋੜ ਰੁਪਏ ਤੱਕ ਦੇ ਤਾਜ਼ਾ ਸ਼ੇਅਰ ਅਤੇ 400 ਕਰੋੜ ਰੁਪਏ ਮੁੱਲ ਦੇ 44.47 ਲੱਖ ਸ਼ੇਅਰ ਦੀ ਵਿਕਰੀ ਪੇਸ਼ਕਸ਼ ਦਾ ਸੁਮੇਲ ਹੈ। ਇਸ ਤਰ੍ਹਾਂ ਇਸ਼ੂ ਦਾ ਕੁਲ ਸਾਈਜ਼ 600 ਕਰੋੜ ਰੁਪਏ ਬੈਠਦਾ ਹੈ। ਕੰਪਨੀ ਇਸ਼ੂ ਤੋਂ ਪ੍ਰਾਪਤ ਰਾਸ਼ੀ ਦਾ ਇਸਤੇਮਾਲ ਪੂੰਜੀਗਤ ਖਰਚ, ਸਿਸਟਮ ਅੱਪਗਰੇਡ ਅਤੇ ਆਮ ਕਾਰਪੋਰੇਟ ਉਦੇਸ਼ਾਂ ਲਈ ਕਰੇਗੀ।
ਹੀਰਾ ਵਪਾਰ ਦੀ ਚਮਕ ਹੋਈ ਫਿੱਕੀ, ਹੁਣ ਹਜ਼ਾਰਾਂ ਮਜ਼ਦੂਰਾਂ ’ਤੇ ਛਾਂਟੀ ਦੀ ਤਲਵਾਰ
NEXT STORY