ਵਾਸ਼ਿੰਗਟਨ (ਏਜੰਸੀ)-ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿਚ ਵਾਧੇ ਦੇ ਫ਼ੈਸਲੇ ਨਾਲ ਗਲੋਬਲ ਵਿੱਤੀ ਹਾਲਾਤ ਸਖ਼ਤ ਹੋਣਗੇ। ਇਸ ਦੇ ਨਾਲ ਹੀ ਉਸ ਨੇ ਭਾਰਤ ਨੂੰ ਸੁਝਾਅ ਦਿੱਤਾ ਕਿ ਉਹ ਐਕਸਚੇਂਜ ਰੇਟ ਨੂੰ ਬਚਾਅ ਤੰਤਰ ਵਜੋਂ ਕੰਮ ਕਰਨ ਦੇਵੇ। ਆਈ. ਐੱਮ. ਐੱਫ. ਦੇ ਇਕ ਬੁਲਾਰੇ ਨੇ ਕਿਹਾ ਕਿ ਇਤਿਹਾਸਕ ਤੌਰ ’ਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿਚ ਵਾਧੇ ਨੇ ਪੂੰਜੀ ਪ੍ਰਵਾਹ, ਵਿੱਤ ਪੋਸ਼ਣ ਦੀਆਂ ਸਥਿਤੀਆਂ ਅਤੇ ਐਕਸਚੇਂਜ ਰੇਟ ’ਚ ਉਤਰਾਅ-ਚੜ੍ਹਾਅ ਜ਼ਰੀਏ ਉੱਭਰਦੇ ਬਾਜ਼ਾਰਾਂ ਲਈ ਕੁਝ ਦਬਾਅ ਪੈਦਾ ਕੀਤਾ ਹੈ।
ਇਹ ਵੀ ਪੜ੍ਹੋ : ਇਸ ਕੰਪਨੀ ਦੇ ਜੀਰਾ ਪਾਊਡਰ ਦਾ ਸੈਂਪਲ ਫੇਲ੍ਹ ! FSSAI ਵੱਲੋਂ Recall ਦੇ ਹੁਕਮ, Creative Bakers ਦਾ ਲਾਇਸੈਂਸ ਰੱਦ
ਮਹਿੰਗਾਈ ਨਾਲ ਨਜਿੱਠਣ ਦੇ ਆਪਣੇ ਯਤਨਾਂ ਦੇ ਤਹਿਤ ਫੈਡਰਲ ਰਿਜ਼ਰਵ ਨੇ 17 ਸਤੰਬਰ ਨੂੰ ਜੁਲਾਈ 2023 ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ ਵਿਚ ਵਾਧਾ ਕੀਤਾ ਅਤੇ ਸੰਕੇਤ ਦਿੱਤਾ ਕਿ ਅੱਗੇ ਇਕ ਹੋਰ ਵਾਧਾ ਹੋ ਸਕਦਾ ਹੈ। ਬੁਲਾਰੇ ਨੇ ਕਿਹਾ ਕਿ ਹੋਰ ਦੇਸ਼ਾਂ ਵਾਂਗ ਭਾਰਤ ’ਤੇ ਇਸ ਦਾ ਪ੍ਰਭਾਵ ਸਖ਼ਤੀ (ਦਰ ਵਾਧੇ) ਦੀ ਗਤੀ ਅਤੇ ਮਿਆਦ ਦੇ ਨਾਲ-ਨਾਲ ਘਰੇਲੂ ਆਰਥਿਕ ਸਥਿਤੀਆਂ ’ਤੇ ਨਿਰਭਰ ਕਰੇਗਾ। ਬੁਲਾਰੇ ਨੇ ਅੱਗੇ ਕਿਹਾ, “ਇਸ ਲਿਹਾਜ਼ ਨਾਲ ਘਰੇਲੂ ਕੀਮਤ ਸਥਿਰਤਾ ’ਤੇ ਮੁਦਰਾ ਨੀਤੀ ਨੂੰ ਕੇਂਦਰਿਤ ਰੱਖਦੇ ਹੋਏ ਐਕਸਚੇਂਜ ਰੇਟ ਨੂੰ ਬਚਾਅ ਤੰਤਰ ਵਜੋਂ ਕੰਮ ਕਰਨ ਦੀ ਇਜਾਜ਼ਤ ਦੇਣਾ ਇਕ ਪ੍ਰਭਾਵਸ਼ਾਲੀ ਨਜ਼ਰੀਆ ਹੈ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਿਊਯਾਰਕ ’ਚ ਰੁਕੇ ਰਹਿਣਾ ਪਿਆ ਮਹਿੰਗਾ, ਅਮਰੀਕਾ ਨੇ 2 ਈਰਾਨੀ ਡਿਪਲੋਮੈਟ ਕੱਢੇ
NEXT STORY