ਨਵੀਂ ਦਿੱਲੀ (ਭਾਸ਼ਾ) - ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਰਾਮਦ ’ਤੇ ਭਾਰਤ ਦੀ ਨਿਰਭਰਤਾ ਘੱਟ ਕਰਨ ਅਤੇ ਕਿਫਾਇਤੀ ਅਤੇ ਟਿਕਾਊ ਤਰੀਕੇ ਨਾਲ ਈਂਧਨ ਉਪਲੱਬਧ ਕਰਵਾਉਣ ਲਈ ਤੇਲ ਅਤੇ ਗੈਸ ਦੀ ਖੋਜ ਤੇਜ਼ ਕਰਨ ਦਾ ਸੱਦਾ ਦਿੱਤਾ।
‘ਊਰਜਾ ਵਾਰਤਾ ਸੰਮੇਲਨ’ ’ਚ ਉਨ੍ਹਾਂ ਕਿਹਾ ਕਿ ਖੋਜ (ਐਕਸਪਲੋਰੇਸ਼ਨ) ਅਤੇ ਉਤਪਾਦਨ (ਈ. ਐਂਡ ਪੀ.) ਖੇਤਰ ਊਰਜਾ ਆਤਮਨਿਰਭਰਤਾ ਦੀ ਦਿਸ਼ਾ ’ਚ ਇਕ ਅਨਿੱਖੜਵਾਂ ਅੰਗ ਹੈ, ਜੋ ਲਗਾਤਾਰ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ,‘‘ਈ. ਐਂਡ ਪੀ. 2030 ਤੱਕ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੇ ਮੌਕੇ ਪ੍ਰਦਾਨ ਕਰਦਾ ਹੈ।
ਪੁਰੀ ਨੇ ਕਿਹਾ ਕਿ ਭਾਰਤ ਦੀ ਖੋਜ ਅਤੇ ਉਤਪਾਦਨ ਸਮਰੱਥਾ ਦੀ ਹੁਣ ਵੀ ਪੂਰੀ ਤਰ੍ਹਾਂ ਵਰਤੋਂ ਨਹੀਂ ਹੋਈ ਹੈ। ਉਨ੍ਹਾਂ ਕਿਹਾ,‘‘ਮੈਨੂੰ ਇਹ ਅਜੀਬ ਲੱਗਦਾ ਹੈ ਕਿ ਭਾਰਤ ਭਰਪੂਰ ਭੂ-ਵਿਗਿਆਨਕ ਸਾਧਨਾਂ ਦੇ ਬਾਵਜੂਦ ਤੇਲ ਦਰਾਮਦ ’ਤੇ ਇੰਨਾ ਜ਼ਿਆਦਾ ਨਿਰਭਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੋਲ ਲੱਗਭੱਗ 65.18 ਕਰੋਡ਼ ਟਨ ਕੱਚਾ ਤੇਲ ਅਤੇ 1138.6 ਅਰਬ ਕਿਊਬਿਕ ਮੀਟਰ ਕੁਦਰਤੀ ਗੈਸ ਮੌਜੂਦ ਹੈ।
ਪੁਰੀ ਨੇ ਕਿਹਾ,‘‘ਸਾਡੇ ਸਿਰਫ 10 ਫੀਸਦੀ ਖੇਤਰ ’ਤੇ ਹੀ ਖੋਜ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਮੌਜੂਦਾ ਬੋਲੀ ਖਤਮ ਹੋਣ ਤੋਂ ਬਾਅਦ 2024 ਦੇ ਆਖਿਰ ਤੱਕ ਵਧ ਕੇ 16 ਫੀਸਦੀ ਹੋ ਜਾਵੇਗਾ। ਉਨ੍ਹਾਂ ਕਿਹਾ,‘‘ਸਾਡੀਆਂ ਖੋਜ ਕੋਸ਼ਿਸ਼ਾਂ ਦਾ ਧਿਆਨ ਹੁਣ ਤੱਕ ਨਾ ਖੋਜੇ ਗਏ ਸਾਧਨਾਂ ਦੀ ਖੋਜ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ।
ਭਾਰਤ ਆਪਣੀਆਂ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ 85 ਫੀਸਦੀ ਤੋਂ ਜ਼ਿਆਦਾ ਦਰਾਮਦ ਤੋਂ ਪੂਰਾ ਕਰਦਾ ਹੈ। ਰਿਫਾਇਨਰੀਆਂ ’ਚ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨ ’ਚ ਬਦਲਿਆ ਜਾਂਦਾ ਹੈ। ਉਨ੍ਹਾਂ ਕਿਹਾ,‘‘ਸਰਕਾਰ ਈ. ਐਂਡ ਪੀ. ’ਚ ਨਿਵੇਸ਼ ਨੂੰ ਬੜ੍ਹਾਵਾ ਦੇਣ ਲਈ ਆਪਣੀ ਭੂਮਿਕਾ ਨਿਭਾਅ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ (ਐੱਮ. ਓ. ਪੀ. ਐੱਨ. ਜੀ.) ਨੇ ਵਿਆਪਕ ਸੁਧਾਰ ਲਾਗੂ ਕੀਤੇ ਹਨ, ਜਿਸ ਦੇ ਨਾਲ ਹਿੱਤਧਾਰਕਾਂ ਨੂੰ ਸਾਡੇ ਦੇਸ਼ ਦੀ ਤਰੱਕੀ ’ਚ ਯੋਗਦਾਨ ਕਰਨ ਲਈ ਸਸ਼ਕਤ ਬਣਾਇਆ ਜਾ ਰਿਹਾ ਹੈ।
ਪੁਰੀ ਨੇ ਕਿਹਾ,‘‘ਸਾਡਾ ਇਰਾਦਾ 2030 ਤੱਕ ਭਾਰਤ ਦੇ ਖੋਜ ਖੇਤਰ ਨੂੰ 10 ਲੱਖ ਵਰਗ ਕਿਲੋਮੀਟਰ ਤੱਕ ਵਧਾਉਣ ਦਾ ਹੈ।
EPFO ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ, ਹੁਣ PF 'ਤੇ ਮਿਲੇਗਾ ਇੰਨਾ ਵਿਆਜ
NEXT STORY