ਨਵੀਂ ਦਿੱਲੀ - ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੇ ਤਿਮਾਹੀ ਨਤੀਜੇ ਤੋਂ ਨਿਵੇਸ਼ਕ ਖੁਸ਼ ਨਹੀਂ ਹਨ। ਇਸਦਾ ਸਬੂਤ ਇਹ ਹੈ ਕਿ ਸੋਮਵਾਰ ਨੂੰ ਸਵੇਰੇ ਸੈਸ਼ਨ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਸਟਾਕ ਮਾਰਕੀਟ ਵਿਚ 2 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘੱਟ ਗਏ। ਰਿਲਾਇੰਸ ਇੰਡਸਟਰੀਜ਼ ਦਾ ਸਟਾਕ ਸਵੇਰੇ ਕਾਰੋਬਾਰ ਦੀ ਸ਼ੁਰੂਆਤ 'ਤੇ ਸੈਂਸੈਕਸ 'ਤੇ 1963.70 ਰੁਪਏ 'ਤੇ ਖੁੱਲ੍ਹਿਆ। ਸ਼ੁੱਕਰਵਾਰ ਨੂੰ ਕਾਰੋਬਾਰ ਦੇ ਅੰਤ 'ਤੇ ਸਟਾਕ 1994.45 ਰੁਪਏ 'ਤੇ ਸੀ। ਇਸ ਦੇ ਨਾਲ ਹੀ ਐੱਨ.ਐੱਸ.ਈ ਨਿਫਟੀ 'ਤੇ ਰਿਲਾਇੰਸ ਦੇ ਸ਼ੇਅਰ ਸ਼ੁੱਕਰਵਾਰ ਸ਼ਾਮ ਨੂੰ 1,994.50 ਰੁਪਏ 'ਤੇ ਬੰਦ ਹੋਏ ਅਤੇ ਸੋਮਵਾਰ ਸਵੇਰੇ 1,966 ਰੁਪਏ 'ਤੇ ਖੁੱਲ੍ਹੇ।
ਸੋਮਵਾਰ ਨੂੰ ਕਾਰੋਬਾਰ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਰਿਲਾਇੰਸ ਇੰਡਸਟਰੀਜ਼ ਦਾ ਸਟਾਕ ਸੈਂਸੈਕਸ 'ਤੇ 1943.70 ਰੁਪਏ ਦੇ ਹੇਠਲੇ ਪੱਧਰ ਨੂੰ ਛੋਹ ਗਿਆ। ਹਾਲਾਂਕਿ ਬਾਅਦ ਵਿਚ ਇਹ ਸਵੇਰੇ 11 ਵਜੇ 1957.70 ਰੁਪਏ ਦੇ ਪੱਧਰ 'ਤੇ ਚੱਲ ਰਿਹਾ ਸੀ। ਨਿਫਟੀ 'ਤੇ ਵੀ ਇਹ 1,943.10 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ, ਬਾਅਦ 'ਚ ਸਵੇਰੇ 11 ਵਜੇ 1953.90 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : Tech Mahindra ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਖੋਜੀ ਦਵਾਈ, ਹੁਣ ਪੇਟੈਂਟ ਲਈ ਦੇ ਰਹੀ ਅਰਜ਼ੀ
Q4 ਦੇ ਵਿੱਤੀ ਨਤੀਜੇ
ਰਿਲਾਇੰਸ ਇੰਡਸਟਰੀਜ਼ ਨੇ ਸ਼ੁੱਕਰਵਾਰ ਸ਼ਾਮ ਨੂੰ ਜਨਵਰੀ-ਮਾਰਚ ਦੀ ਤਿਮਾਹੀ ਦੇ ਆਪਣੇ ਵਿੱਤੀ ਨਤੀਜੇ ਜਾਰੀ ਕੀਤੇ ਸਨ। ਚੌਥੀ ਤਿਮਾਹੀ 'ਚ ਕੰਪਨੀ ਦਾ ਕੰਸੋਲੀਡੇਟਿਡ ਸ਼ੁੱਧ ਮੁਨਾਫਾ 129 ਫੀਸਦੀ ਵਧ ਕੇ 14995 ਕਰੋੜ ਰੁਪਏ ਰਿਹਾ। ਜਨਵਰੀ ਤੋਂ ਮਾਰਚ 2021 ਵਿਚ ਰਿਲਾਇੰਸ ਇੰਡਸਟਰੀਜ਼ ਦੀ ਕੰਸੋਲਿਡੇਟਿਡ ਆਮਦਨ 1,54,896 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 11 ਪ੍ਰਤੀਸ਼ਤ ਵੱਧ ਹੈ। ਇਸ ਵਿਚ ਪਿਛਲੀ ਤਿਮਾਹੀ ਦੇ ਮੁਕਾਬਲੇ 24.9 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਿਲਾਇੰਸ ਰਿਟੇਲ ਦਾ ਮਾਲੀਆ ਮਾਰਚ ਦੀ ਤਿਮਾਹੀ 'ਚ 20% ਵਧ ਕੇ 41296 ਕਰੋੜ ਰੁਪਏ ਦੇ ਸਰਬੋਤਮ ਉੱਚ ਪੱਧਰ' ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : GST ਰਿਟਰਨ ਭਰਨ ਵਾਲਿਆਂ ਲਈ ਵੱਡੀ ਰਾਹਤ, ਚਾਰਜ ਤੇ ਵਿਆਜ ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਛੋਟ
ਕੰਪਨੀ ਨੇ 31 ਮਾਰਚ 2021 ਨੂੰ ਖਤਮ ਹੋਏ ਵਿੱਤੀ ਵਰ੍ਹੇ ਲਈ ਆਪਣੇ ਸ਼ੇਅਰ ਧਾਰਕਾਂ ਨੂੰ 7 ਰੁਪਏ ਪ੍ਰਤੀ ਸ਼ੇਅਰ ਦੀ ਦਰ 'ਤੇ ਡਿਵੀਡੈਂਡ ਜਾਂ ਲਾਭਅੰਸ਼ ਦਾ ਐਲਾਨ ਵੀ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਦੀ ਦੂਰਸੰਚਾਰ ਅਤੇ ਡਿਜੀਟਲ ਸੇਵਾਵਾਂ ਵਾਲੀ ਕੰਪਨੀ ਜਿਓ ਪਲੇਟਫਾਰਮਸ ਦਾ ਮੁਨਾਫਾ ਤਿਮਾਹੀ ਆਧਾਰ ਤੇ 0.5 ਫੀਸਦ ਦੇ ਵਾਧੇ ਨਾਲ 3508 ਕਰੋੜ ਰੁਪਏ ਪ੍ਰਤੀ ਮਹੀਨਾ 'ਤੇ ਰਿਹਾ। ਹਾਲਾਂਕਿ ਪਿਛਲੀ ਤਿਮਾਹੀ ਦੇ ਮੁਕਾਬਲੇ ਕੰਪਨੀ ਦਾ ਮਾਲੀਆ 6.1 ਫ਼ੀਸਦ ਦੀ ਗਿਰਾਵਟ ਨਾਲ 18278 ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਮਾਹਰਾਂ ਨੇ ਦਿੱਤੀ ਚਿਤਾਵਨੀ : ਟੀਕਾਕਰਨ ਕਾਰਨ ਦੇਸ਼ ਨੂੰ ਕਰਨਾ ਪੈ ਸਕਦਾ ਹੈ ਇਸ ਸਮੱਸਿਆ ਦਾ ਸਾਹਮਣਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰੀ ਸਾਂਝੇ ਕਰੋ।
19 ਕਿਲੋ ਵਾਲੇ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ, ਜਾਣੋ ਮੁੱਲ
NEXT STORY