ਨਵੀਂ ਦਿੱਲੀ— ਮੋਦੀ ਸਰਕਾਰ ਦੇ ਬੈਂਕਿੰਗ ਸੈਕਟਰ ਨੂੰ ਲੈ ਕੇ ਕੀਤੇ ਗਏ ਵੱਡੇ ਐਲਾਨ ਨਾਲ ਘਰੇਲੂ ਨਿਵੇਸ਼ਕਾਂ ਨੂੰ ਅੱਜ ਵੱਡਾ ਫਾਇਦਾ ਹੋਇਆ। ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਬੈਂਕਿੰਗ ਸ਼ੇਅਰਾਂ 'ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ। ਐੱਸ. ਬੀ. ਆਈ., ਪੀ. ਐੱਨ. ਬੀ., ਬੈਂਕ ਆਫ ਬੜੌਦਾ ਸਮੇਤ 12 ਸਰਕਾਰੀ ਬੈਂਕਾਂ ਦੇ ਸ਼ੇਅਰ 15-38 ਫੀਸਦੀ ਤਕ ਚੜ੍ਹ ਗਏ। ਅਜਿਹੇ 'ਚ ਸਿਰਫ ਕੁਝ ਮਿੰਟਾਂ ਦੌਰਾਨ ਹੀ ਬੈਂਕਿੰਗ ਸ਼ੇਅਰਾਂ ਦੇ ਨਿਵੇਸ਼ਕਾਂ ਦੀ ਸੰਪਤੀ 'ਚ 70 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋ ਗਿਆ।
ਕਿਵੇਂ ਹੋਇਆ 70 ਹਜ਼ਾਰ ਕਰੋੜ ਦਾ ਫਾਇਦਾ?
ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਦੇਸ਼ ਦੇ 5 ਵੱਡੇ ਬੈਂਕਾਂ (ਐੱਸ. ਬੀ. ਆਈ., ਪੀ. ਐੱਨ. ਬੀ., ਬੈਂਕ ਆਫ ਬੜੌਦਾ, ਕੈਨਰਾ ਬੈਂਕ, ਬੈਂਕ ਆਫ ਇੰਡੀਆ) ਦੇ ਸ਼ੇਅਰ 20 ਫੀਸਦੀ ਤੋਂ ਜ਼ਿਆਦਾ ਚੜ੍ਹ ਗਏ। ਇਸ ਨਾਲ ਇਨ੍ਹਾਂ 5 ਬੈਂਕਾਂ ਦਾ ਬਾਜ਼ਾਰ ਪੂੰਜੀਕਰਨ 3,17,640 ਕਰੋੜ ਰੁਪਏ ਤੋਂ ਵਧ ਕੇ 3,86,520 ਕਰੋੜ ਰੁਪਏ ਹੋ ਗਿਆ। ਮਤਲਬ ਸਾਫ ਹੈ ਕਿ ਇਸ ਦੌਰਾਨ ਬੈਂਕਿੰਗ ਸ਼ੇਅਰਾਂ 'ਚ ਨਿਵੇਸ਼ਕਾਂ ਦੀ ਸੰਪਤੀ 68,880 ਕਰੋੜ ਰੁਪਏ ਵਧ ਗਈ, ਯਾਨੀ ਨਿਵੇਸ਼ਕਾਂ ਨੇ ਕੁਝ ਹੀ ਮਿੰਟਾਂ 'ਚ 70 ਹਜ਼ਾਰ ਕਰੋੜ ਰੁਪਏ ਕਮਾ ਲਏ। ਤੁਹਾਨੂੰ ਦੱਸ ਦੇਈਏ ਕਿ ਕਰਜ਼ੇ ਦੀ ਸਮੱਸਿਆ ਨਾਲ ਜੂਝ ਰਹੇ ਸਰਕਾਰੀ ਬੈਂਕਾਂ ਨੂੰ ਰਾਹਤ ਦੇਣ ਅਤੇ ਨਵੇਂ ਰੁਜ਼ਗਾਰ ਪੈਦਾ ਕਰਨ ਲਈ ਸਰਕਾਰ ਵੱਲੋਂ ਇਨ੍ਹਾਂ ਬੈਂਕਾਂ 'ਚ 2 ਸਾਲਾਂ ਦੌਰਾਨ 2.11 ਲੱਖ ਕਰੋੜ ਰੁਪਏ ਦਾ ਭਾਰੀ ਭਰਕਮ ਨਿਵੇਸ਼ ਕੀਤਾ ਜਾਵੇਗਾ। ਇਸ ਐਲਾਨ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਹਾਂ-ਪੱਖੀ ਪਿਆ ਹੈ ਅਤੇ ਸਰਕਾਰੀ ਬੈਂਕਾਂ ਦੇ ਸ਼ੇਅਰਾਂ 'ਚ ਜੰਮ ਕੇ ਕਮਾਈ ਹੋਈ ਹੈ ਅਤੇ ਇਹ ਸਭ ਤੋਂ ਟਾਪ 'ਤੇ ਰਹੇ।
ਸਰਕਾਰੀ ਬੈਂਕ ਦੇ ਸ਼ੇਅਰਾਂ 'ਚ ਜ਼ਬਰਦਸਤ ਕਾਰੋਬਾਰ
ਸਰਕਾਰ ਦੇ ਬੈਂਕਿੰਗ ਸੈਕਟਰ 'ਚ 2.11 ਲੱਖ ਕਰੋੜ ਰੁਪਏ ਦੀ ਰਕਮ ਪਾਉਣ ਦੇ ਐਲਾਨ ਨਾਲ ਬੁੱਧਵਾਰ ਨੂੰ ਪੀ. ਐੱਨ. ਬੀ. ਦਾ ਸ਼ੇਅਰ 38 ਫੀਸਦੀ, ਕੈਨਰਾ ਬੈਂਕ 32 ਫੀਸਦੀ ਬੈਂਕ ਆਫ ਬੜੌਦਾ 30 ਫੀਸਦੀ, ਬੈਂਕ ਆਫ ਇੰਡੀਆ 28 ਫੀਸਦੀ, ਓਰੀਐਂਟਲ ਬੈਂਕ 23 ਫੀਸਦੀ, ਐੱਸ. ਬੀ. ਆਈ. 24 ਫੀਸਦੀ, ਆਈ. ਡੀ. ਆਈ. ਬੀ. ਬੈਂਕ 18 ਫੀਸਦੀ, ਆਂਧਰਾ ਬੈਂਕ 19 ਫੀਸਦੀ, ਇਲਾਹਾਬਾਦ ਬੈਂਕ 17 ਫੀਸਦੀ, ਸਿੰਡੀਕੇਟ ਬੈਂਕ 146 ਫੀਸਦੀ ਅਤੇ ਇੰਡੀਅਨ ਬੈਂਕ 15 ਫੀਸਦੀ ਤਕ ਵਧ ਗਏ। ਸਰਕਾਰੀ ਬੈਂਕਾਂ ਦੇ ਸ਼ੇਅਰਾਂ 'ਚ ਖਰੀਦਦਾਰੀ ਨਾਲ ਨਿਫਟੀ ਪੀ. ਐੱਸ. ਯੂ. ਬੈਂਕ ਸੂਚਕ ਅੰਕ 25 ਫੀਸਦੀ ਤਕ ਚੜ੍ਹ ਗਏ।
ਕੋਰੋਮੰਡਲ ਇੰਟਰਨੈਸ਼ਨਲ ਦਾ ਮੁਨਾਫਾ 60.5 ਫੀਸਦੀ ਵਧਿਆ
NEXT STORY