ਨਵੀਂ ਦਿੱਲੀ - ਪਿਛਲੇ ਮਹੀਨੇ ਐਪਲ ਨੇ ਭਾਰਤ 'ਚ ਆਪਣੀ ਆਈਫੋਨ ਸੀਰੀਜ਼ ਦਾ 16ਵਾਂ ਐਡੀਸ਼ਨ ਲਾਂਚ ਕੀਤਾ ਸੀ। ਇਸ ਨੂੰ ਖਰੀਦਣ ਲਈ ਦਿੱਲੀ ਅਤੇ ਮੁੰਬਈ 'ਚ ਲੋਕ ਰਾਤ ਤੋਂ ਹੀ ਸਟੋਰ ਦੇ ਸਾਹਮਣੇ ਕਤਾਰਾਂ 'ਚ ਖੜ੍ਹੇ ਸਨ। ਇਸ ਦੀਆਂ ਵੀਡੀਓਜ਼ ਅਤੇ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ 'ਚ ਸੈਂਕੜੇ ਲੋਕ ਆਈਫੋਨ ਖਰੀਦਣ ਲਈ ਘੰਟਿਆਂਬੱਧੀ ਲਾਈਨ 'ਚ ਖੜ੍ਹੇ ਰਹੇ। ਆਈਫੋਨ ਨੂੰ ਲੈ ਕੇ ਭਾਰਤੀਆਂ 'ਚ ਇਸ ਕ੍ਰੇਜ਼ ਕਾਰਨ ਐਪਲ ਨੇ ਭਾਰਤ 'ਚ ਚਾਰ ਹੋਰ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!
ਬੈਂਗਲੁਰੂ, ਪੁਣੇ, ਦਿੱਲੀ ਅਤੇ ਮੁੰਬਈ ਵਿੱਚ ਨਵੇਂ ਐਪਲ ਸਟੋਰ ਖੋਲ੍ਹੇ ਜਾਣਗੇ। ਕੰਪਨੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ, ਕੰਪਨੀ ਜਲਦ ਹੀ ਆਪਣਾ ਪਹਿਲਾ 'ਮੇਡ ਇਨ ਇੰਡੀਆ' ਆਈਫੋਨ 16 ਪ੍ਰੋ ਅਤੇ ਪ੍ਰੋ ਮੈਕਸ ਵੀ ਪੇਸ਼ ਕਰੇਗੀ, ਜਿਸ ਦਾ ਉਤਪਾਦਨ ਭਾਰਤ 'ਚ ਸ਼ੁਰੂ ਹੋ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਐਪਲ ਭਾਰਤ ਵਿੱਚ ਆਪਣੇ iPhones ਦੀ ਪੂਰੀ ਲਾਈਨਅੱਪ ਦਾ ਉਤਪਾਦਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼
ਭਾਰਤ 'ਚ ਆਈਫੋਨ ਯੂਜ਼ਰਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਫਿਲਹਾਲ ਦੇਸ਼ 'ਚ ਐਪਲ ਦੇ ਸਿਰਫ ਦੋ ਸਟੋਰ ਹਨ। ਜਦੋਂ ਕਿ ਅਮਰੀਕਾ ਵਿੱਚ ਸਟੋਰਾਂ ਦੀ ਗਿਣਤੀ 271, ਚੀਨ ਵਿੱਚ 47, ਯੂਕੇ ਵਿੱਚ 40 ਅਤੇ ਕੈਨੇਡਾ ਵਿੱਚ 28 ਹੈ।
ਐਪਲ ਦੇ ਰਿਟੇਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡੇਰਡਰੇ ਓ'ਬ੍ਰਾਇਨ ਨੇ ਇੱਕ ਬਿਆਨ ਵਿੱਚ ਕਿਹਾ, "ਸਾਡੇ ਸਟੋਰ ਐਪਲ ਦੇ ਜਾਦੂ ਦਾ ਅਨੁਭਵ ਕਰਨ ਲਈ ਸ਼ਾਨਦਾਰ ਸਥਾਨ ਹਨ। ਭਾਰਤ ਵਿੱਚ ਸਾਡੇ ਗਾਹਕਾਂ ਨਾਲ ਸਾਡੇ ਸਬੰਧਾਂ ਨੂੰ ਵਧਾਉਣਾ ਸ਼ਾਨਦਾਰ ਰਿਹਾ ਹੈ। ਅਸੀਂ ਆਪਣੀਆਂ ਟੀਮਾਂ ਬਣਾਉਣ ਦੀ ਉਮੀਦ ਕਰਦੇ ਹਾਂ। ਅਸੀਂ ਅਜਿਹਾ ਕਰਨ ਲਈ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਭਾਰਤ ਵਿੱਚ ਹੋਰ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ।"
ਇਹ ਵੀ ਪੜ੍ਹੋ : ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ
ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ
ਕੰਪਨੀ ਨੇ ਇਹ ਵੀ ਦੱਸਿਆ ਕਿ ਭਾਰਤ ਵਿੱਚ ਬਣੇ ਆਈਫੋਨ 16 ਪ੍ਰੋ ਅਤੇ ਪ੍ਰੋ ਮੈਕਸ ਜਲਦੀ ਹੀ ਸਥਾਨਕ ਗਾਹਕਾਂ ਲਈ ਉਪਲਬਧ ਹੋਣਗੇ ਅਤੇ ਨਿਰਯਾਤ ਵੀ ਕੀਤੇ ਜਾਣਗੇ। ਐਪਲ ਨੇ ਸਾਲ 2017 ਵਿਚ ਭਾਰਤ ਵਿਚ ਆਈਫੋਨ ਬਣਾਉਣਾ ਸ਼ੁਰੂ ਕੀਤਾ ਸੀ ਅਤੇ ਮੌਜੂਦਾ ਸਮੇਂ ਕੰਪਨੀ ਦੇਸ਼ ਵਿਚ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ।
ਇਹ ਵੀ ਪੜ੍ਹੋ : ਈਰਾਨ-ਇਜ਼ਰਾਈਲ ਦੀ ਅੱਗ 'ਚ ਸੜਿਆ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 10 ਲੱਖ ਕਰੋੜ ਹੋਏ ਸੁਆਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Stock Market: ਕਮਜ਼ੋਰ ਓਪਨਿੰਗ ਤੋਂ ਬਾਅਦ ਬਾਜ਼ਾਰ 'ਚ ਰਿਕਵਰੀ, ਸੈਂਸੈਕਸ 700 ਅੰਕ ਚੜ੍ਹਿਆ
NEXT STORY