ਨਵੀਂ ਦਿੱਲੀ— ਇੰਡੀਅਨ ਆਇਲ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਈਰਾਨ 'ਤੇ ਅਮਰੀਕੀ ਰੋਕ ਕਾਰਨ ਉਥੋਂ ਤੇਲ ਸਪਲਾਈ ਰੁਕਣ ਦੀ ਸਥਿਤੀ ਲਈ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਪੂਰੀ ਤਰ੍ਹਾਂ ਤਿਆਰ ਹਨ ਅਤੇ ਅਸੀਂ ਸਪਲਾਈ ਯਕੀਨੀ ਕਰਾਂਗੇ।
ਸ਼੍ਰੀ ਸਿੰਘ ਨੇ ਦੱਸਿਆ ਕਿ ਈਰਾਨ ਤੋਂ ਤੇਲ ਦੀ ਸਪਲਾਈ ਬੰਦ ਕਰਨ ਦਾ ਯਕੀਨੀ ਰੂਪ ਨਾਲ ਅਸਰ ਹੋਵੇਗਾ ਪਰ ਅਸੀ ਹਰ ਸਥਿਤੀ ਲਈ ਤਿਆਰ ਹਾਂ। ਉਨ੍ਹਾਂ ਨੇ ਹੁਣ ਤੋਂ ਇਸ 'ਤੇ ਕੋਈ ਕਿਆਸ ਲਾਉਣ ਤੋਂ ਮਨ੍ਹਾ ਕਰ ਦਿੱਤਾ ਕਿ ਈਰਾਨ ਤੋਂ ਤੇਲ ਦਰਾਮਦ ਲਈ ਭਾਰਤ ਨੂੰ ਦਿੱਤੀ ਗਈ ਅਮਰੀਕੀ ਛੋਟ ਮਾਰਚ ਤੋਂ ਬਾਅਦ ਵੀ ਜਾਰੀ ਰਹੇਗੀ ਜਾਂ ਨਹੀਂ।
ਉਨ੍ਹਾਂ ਕਿਹਾ ,''ਜਦੋਂ ਵੀ ਕੋਈ ਵੱਡਾ ਉਤਪਾਦ ਬਾਜ਼ਾਰ ਤੋਂ ਬਾਹਰ ਜਾਂਦਾ ਹੈ ਤਾਂ ਬਿਨਾਂ ਸ਼ੱਕ ਉਸ ਦਾ ਅਸਰ ਬਾਜ਼ਾਰ 'ਤੇ ਪੈਂਦਾ ਹੈ ਪਰ ਸਾਡੇ ਕੋਲ ਪਲਾਨ ਏ, ਪਲਾਨ ਬੀ, ਪਲਾਨ ਸੀ ਸਭ ਤਿਆਰ ਹਨ। ਸਾਨੂੰ ਸਾਡੇ ਸਰੋਤਾਂ ਨੂੰ ਜਿਊਂਦਾ ਰੱਖਣਾ ਹੈ।
ਮਹਿੰਗਾਈ 'ਚ ਨਰਮੀ : ਕਰੰਸੀ ਨੀਤੀ ਕਮੇਟੀ ਫਰਵਰੀ 'ਚ ਅਪਣਾ ਸਕਦੀ ਹੈ ਨਰਮ ਰੁਖ
NEXT STORY