ਨਵੀਂ ਦਿੱਲੀ- ਜਬਲਪੁਰ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਭਾਰਤੀ ਹਵਾਈ ਅੱਡਾ ਅਥਾਰਟੀ (ਏ. ਏ. ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਇਸ ਨਵੇਂ ਭਵਨ ਦੇ ਮਾਰਚ 2022 ਤੱਕ ਚਾਲੂ ਹੋਣ ਦੀ ਉਮੀਦ ਹੈ।
ਅਥਾਰਟੀ ਨੇ ਇਕ ਜਾਰੀ ਬਿਆਨ ਵਿਚ ਕਿਹਾ ਕਿ ਨਵੀਂ ਟਰਮੀਨਲ ਇਮਾਰਤ ਵਿਚ ਵਿਸ਼ਵ ਪੱਧਰੀ ਯਾਤਰਾ ਦੀਆਂ ਸਹੂਲਤਾਂ ਹੋਣਗੀਆਂ। ਵਿਅਸਤ ਸਮੇਂ ਵਿਚ ਉੱਥੇ 500 ਯਾਤਰੀਆਂ ਨੂੰ ਸੰਭਾਲਣ ਦੀ ਸੁਵਿਧਾ ਹੋਵੇਗੀ। ਰੀਲੀਜ਼ ਮੁਤਾਬਕ ਨਵੀਂ ਟਰਮੀਨਲ ਇਮਾਰਤ 1,15,180 ਵਰਗਫੁੱਟ ਖੇਤਰ ਵਿਚ ਫੈਲੀ ਹੈ।
ਇਸ ਵਿਚ ਜਹਾਜ਼ ਵਿਚ ਚੜ੍ਹਨ ਲਈ ਤਿੰਨ ਐਰੋਬ੍ਰਿਜ ਹਨ। ਆਧੁਨਿਕ ਖਾਣ-ਪੀਣ ਲਈ ਥਾਂ, ਨਵੀਂ ਸਾਮਾਨ ਜਾਂਚ ਪ੍ਰਣਾਲੀ ਅਤੇ 250 ਤੋਂ ਵੱਧ ਬੱਸ ਜਾਂ ਕਾਰਾਂ ਦੀ ਪਾਰਕਿੰਗ ਲਈ ਥਾਂ ਵੀ ਹੋਵੇਗੀ । ਏ. ਏ. ਆਈ. ਨੇ ਕਿਹਾ ਕਿ ਨਵੀਂ ਟਰਮੀਨਲ ਇਮਾਰਤ ਦੇ ਇਲਾਵਾ ਉਹ ਹਵਾਈ ਅੱਡੇ ਦੀ ਹਵਾਈ ਪੱਟੀ ਦਾ ਵੀ ਵਿਸਥਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਹਵਾਈ ਆਵਾਜਾਈ ਕੰਟਰੋਲ ਦੇ ਨਵੇਂ ਟਾਵਰ, ਤਕਨੀਕੀ ਬਲਾਕ ਅਤੇ ਹਵਾਈ ਫਾਇਰ ਫਾਈਟਰ ਸਟੇਸ਼ਨ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ। ਅਥਾਰਟੀ ਨੇ ਕਿਹਾ ਕਿ ਹਵਾਈ ਪੱਟੀ ਦੇ ਵਿਸਥਾਰ ਦੇ ਬਾਅਦ ਇੱਥੋਂ ਏ-320 ਵਰਗੇ ਜਹਾਜ਼ਾਂ ਦੀ ਆਵਾਜਾਈ ਵੀ ਹੋ ਸਕੇਗੀ। ਮੱਧ ਪ੍ਰਦੇਸ਼ ਸਰਕਾਰ ਨੇ 2015 ਵਿਚ ਇਸ ਕਾਰਜ ਲਈ 468.43 ਏਕੜ ਜ਼ਮੀਨ ਲਈ ਸੀ।
ਟਾਟਾ ਦੇ ਡਿਜੀਟਲ ਉੱਦਮ 'ਚ ਦਿੱਗਜ ਕੰਪਨੀ ਕਰ ਸਕਦੀ ਹੈ ਵੱਡਾ ਨਿਵੇਸ਼, ਅਰਬਾਂ ਡਾਲਰ ਦੀ ਡੀਲ ਹੋਣ ਦੀ ਸੰਭਾਵਨਾ
NEXT STORY